ਨਵੀਂ ਦਿੱਲੀ: ਕੰਟਰੋਲਰ ਜਨਰਲ ਆਫ ਅਕਾਊਂਟਸ (ਸੀ.ਜੀ.ਏ.) ਵਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ 30 ਜੂਨ ਨੂੰ ਖਤਮ ਹੋਏ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਸਰਕਾਰ ਦਾ ਵਿੱਤੀ ਘਾਟਾ ਪੂਰੇ ਸਾਲ ਦੇ ਟੀਚੇ ਦੇ 25.3 ਫੀਸਦੀ 'ਤੇ ਪਹੁੰਚ ਗਿਆ ਹੈ। ਅੰਕੜਿਆਂ ਮੁਤਾਬਕ ਜੂਨ ਦੇ ਅੰਤ ਤੱਕ ਵਿੱਤੀ ਘਾਟਾ 4,51,370 ਕਰੋੜ ਰੁਪਏ ਰਿਹਾ। ਦੱਸ ਦੇਈਏ ਕਿ ਸਰਕਾਰ ਦੀ ਕਮਾਈ ਅਤੇ ਖਰਚਿਆਂ ਵਿੱਚ ਅੰਤਰ ਨੂੰ ਵਿੱਤੀ ਘਾਟਾ ਕਿਹਾ ਜਾਂਦਾ ਹੈ। ਟੈਕਸ ਸਰਕਾਰ ਦੀ ਆਮਦਨ ਦਾ ਸਭ ਤੋਂ ਵੱਡਾ ਸਰੋਤ ਹੈ। ਇਸ ਦੇ ਨਾਲ ਹੀ ਪ੍ਰਾਜੈਕਟਾਂ ਦੀ ਉਸਾਰੀ ਸਮੇਤ ਲੋਕ ਭਲਾਈ ਦੇ ਕੰਮਾਂ ’ਤੇ ਸਰਕਾਰੀ ਖਰਚੇ ਕੀਤੇ ਜਾਂਦੇ ਹਨ।
- ਚਿਰਾਂ ਤੋਂ ਲਟਕ ਰਹੀਆਂ ਪੰਥਕ ਮੰਗਾਂ ਲਈ ਸੁਖਦੇਵ ਢੀਂਡਸਾ ਨੇ ਪੀਐੱਮ ਮੋਦੀ ਨੂੰ ਲਿਖਿਆ ਪੱਤਰ
- ਗੈਂਗਸਟਰ ਰਾਣਾ ਕੰਦੋਵਾਲੀਆ ਦੇ ਭਰਾ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼, ਗੈਂਗਸਟਰ ਜੱਗੂ ਭਗਵਾਨਪੁਰੀਆ ਉੱਤੇ ਇਲਜ਼ਾਮ
- Rules Change from August 2023: ਅਗਸਤ ਮਹੀਨੇ ਤੋਂ ਵੱਡੇ ਬਦਲਾਅ, ਤੁਹਾਡੀ ਜੇਬ੍ਹ 'ਤੇ ਪਵੇਗਾ ਸਿੱਧਾ ਅਸਰ
ਸ਼ੁੱਧ ਟੈਕਸ ਮਾਲੀਆ : ਸਰਕਾਰ ਨੇ ਕੇਂਦਰੀ ਬਜਟ ਦੌਰਾਨ ਐਲਾਨ ਕੀਤਾ ਸੀ ਕਿ ਉਹ 2023-24 ਵਿੱਚ ਵਿੱਤੀ ਘਾਟੇ ਨੂੰ ਜੀਡੀਪੀ ਦੇ 5.9 ਪ੍ਰਤੀਸ਼ਤ ਤੱਕ ਸੀਮਤ ਕਰਨ ਦੀ ਯੋਜਨਾ ਬਣਾ ਰਹੀ ਹੈ। ਵਿੱਤੀ ਸਾਲ 2022-23 'ਚ ਇਹ ਘਾਟਾ ਜੀਡੀਪੀ ਦਾ 6.4 ਫੀਸਦੀ ਸੀ, ਜਦੋਂ ਕਿ ਪਹਿਲਾਂ ਇਹ 6.71 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ। CGA ਅੰਕੜਿਆਂ ਨੇ ਅੱਗੇ ਦਿਖਾਇਆ ਕਿ ਸ਼ੁੱਧ ਟੈਕਸ ਮਾਲੀਆ,ਜਾਂ ਟੈਕਸਾਂ ਤੋਂ ਸਰਕਾਰ ਦੀ ਕਮਾਈ, 4,33,620 ਕਰੋੜ ਰੁਪਏ, ਜਾਂ ਚਾਲੂ ਵਿੱਤੀ ਸਾਲ ਲਈ ਬਜਟ ਅਨੁਮਾਨ ਦਾ 18.6 ਪ੍ਰਤੀਸ਼ਤ ਸੀ। ਜੂਨ 2022 ਦੇ ਅੰਤ ਦੌਰਾਨ ਸ਼ੁੱਧ ਟੈਕਸ ਮਾਲੀਆ ਸੰਗ੍ਰਹਿ 26.1 ਪ੍ਰਤੀਸ਼ਤ ਰਿਹਾ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਕੇਂਦਰ ਸਰਕਾਰ ਦਾ ਕੁੱਲ ਖਰਚ 10.5 ਲੱਖ ਕਰੋੜ ਰੁਪਏ ਜਾਂ ਬਜਟ ਅਨੁਮਾਨ ਦਾ 23.3 ਫੀਸਦੀ ਰਿਹਾ। ਪਿਛਲੇ ਸਾਲ ਇਸ ਸਮੇਂ ਦੌਰਾਨ ਖਰਚੇ ਬਜਟ ਅਨੁਮਾਨ ਦਾ 24 ਫੀਸਦੀ ਸੀ।
ਫਾਰੇਕਸ 1.98 ਬਿਲੀਅਨ ਡਾਲਰ ਘਟਿਆ ਹੈ : ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 21 ਜੁਲਾਈ ਨੂੰ ਖਤਮ ਹਫਤੇ 'ਚ 1.987 ਅਰਬ ਡਾਲਰ ਘੱਟ ਕੇ 607.035 ਅਰਬ ਡਾਲਰ ਰਹਿ ਗਿਆ। ਪਿਛਲੇ ਹਫਤੇ ਇਹ 12.74 ਅਰਬ ਡਾਲਰ ਵਧ ਕੇ 609.022 ਅਰਬ ਡਾਲਰ 'ਤੇ ਪਹੁੰਚ ਗਿਆ ਸੀ। ਅਕਤੂਬਰ 2021 ਵਿੱਚ ਵਿਦੇਸ਼ੀ ਮੁਦਰਾ ਭੰਡਾਰ 645 ਬਿਲੀਅਨ ਡਾਲਰ ਦਾ ਰਿਕਾਰਡ ਸੀ। ਆਰਬੀਆਈ ਮੁਤਾਬਕ 21 ਜੁਲਾਈ ਤੱਕ ਦੇ ਹਫ਼ਤੇ ਵਿੱਚ ਵਿਦੇਸ਼ੀ ਮੁਦਰਾ ਜਾਇਦਾਦ 2.414 ਅਰਬ ਡਾਲਰ ਘਟ ਕੇ 537.752 ਅਰਬ ਡਾਲਰ ਰਹਿ ਗਈ। ਸੋਨੇ ਦਾ ਭੰਡਾਰ 417 ਮਿਲੀਅਨ ਡਾਲਰ ਵਧ ਕੇ 45.614 ਅਰਬ ਡਾਲਰ ਤੱਕ ਪਹੁੰਚ ਗਿਆ। IMF ਕੋਲ ਦੇਸ਼ ਦੀ ਰਾਖਵੀਂ ਸਥਿਤੀ 21 ਮਿਲੀਅਨ ਡਾਲਰ ਵਧ ਗਈ ਹੈ।