ਮੁੰਬਈ: ਬੀਤੇ ਹਫ਼ਤੇ ਸ਼ੇਅਰ ਬਾਜ਼ਾਰ ਵਿੱਚ ਵਧੀਆ ਤੇਜ਼ੀ ਦਰਜ ਕੀਤੀ ਗਈ, ਜਿਸ ਵਿੱਚ ਭਾਰਤੀ ਰਿਜ਼ਰਵ ਬੈਂਕ ਦੁਆਰਾ ਮੁੱਖ ਬਾਜ਼ਾਰਾਂ ਮੁੱਖ ਵਿਆਜ਼ ਦਰਾਂ ਵਿੱਚ ਕਟੌਤੀ, ਅਮਰੀਕਾ-ਚੀਨ ਦੇ ਵਿਚਕਾਰ ਵਪਾਰਕ ਗੱਲਬਾਤ ਵਿੱਚ ਪ੍ਰਗਤੀ ਦੇ ਸੰਕੇਤ ਦਾ ਪ੍ਰਮੁੱਖ ਯੋਗਦਾਨ ਰਿਹਾ।
ਹਫ਼ਤੇ ਦੇ ਆਧਾਰ ਉੱਤੇ, ਸੈਂਸੈਕਸ 403.22 ਅੰਕਾਂ ਜਾਂ 1.09 ਫ਼ੀਸਦੀ ਦੀ ਤੇਜ਼ੀ ਦੇ ਨਾਲ 37,384.99 ਉੱਤੇ ਬੰਦ ਹੋਇਆ। ਉਥੇ ਹੀ, ਨਿਫ਼ਟੀ 129.70 ਅੰਕ ਜਾਂ 1.19 ਫ਼ੀਸਦੀ ਦੀ ਤੇਜ਼ੀ ਨਾਲ 11,075.90 ਉੱਤੇ ਬੰਦ ਹੋਇਆ।
ਬੀਐੱਸਈ ਦੇ ਮਿਡਕੈਪ ਸੂਚਕ ਅੰਕ ਵਿੱਚ 300.96 ਅੰਕਾਂ ਜਾਂ 2.25 ਫ਼ੀਸਦੀ ਦੀ ਤੇਜ਼ੀ ਆਈ ਅਤੇ ਇਹ 13,665.59 ਉੱਤੇ ਬੰਦ ਹੋਇਆ, ਜਦਕਿ ਸਮਾਲਕੈਪ ਸੂਚਕ ਅੰਕ 418.46 ਅੰਕਾਂ ਜਾਂ 3.32 ਫ਼ੀਸਦੀ ਦੀ ਤੇਜ਼ੀ ਨਾਲ 13,013,05 ਉੱਤੇ ਬੰਦ ਹੋਇਆ।
ਸੋਮਵਾਰ ਨੂੰ ਸ਼ੇਅਰ ਬਾਜ਼ਾਰਾਂ ਦੇ ਸ਼ੁਰੂਆਤੀ ਕਾਰੋਬਾਰ ਵਿੱਚ ਗਿਰਾਵਟ ਦੇਖਣ ਨੂੰ ਮਿਲੀ, ਪਰ ਕਾਰੋਬਾਰ ਬੰਦ ਹੋਣ ਤੱਕ ਤੇਜ਼ੀ ਵਾਪਸ ਆ ਗਈ ਅਤੇ ਸਾਕਾਰਤਮਕ ਵਿਸ਼ਵੀ ਸੰਕੇਤਾਂ ਵਿਚਕਾਰ ਸੈਂਸੈਕਸ 163.68 ਅੰਕਾਂ ਜਾਂ 0.44 ਫ਼ੀਸਦੀ ਦੀ ਤੇਜ਼ੀ ਦੇ ਨਾਲ 37,145.45 ਉੱਤੇ ਬੰਦ ਹੋਇਆ, ਜਦਕਿ ਨਿਫ਼ਟੀ 56.85 ਫ਼ੀਸਦੀ ਤੇਜ਼ੀ ਦੇ ਨਾਲ 11,003.05 ਉੱਤੇ ਬੰਦ ਹੋਇਆ।
ਮੰਗਲਵਾਰ ਨੂੰ ਮੁਹਰਮ ਦੇ ਅਵਸਰ ਮੌਕੇ ਘਰੇਲੂ ਸ਼ੇਅਰ ਬਾਜ਼ਾਰ ਬੰਦ ਰਹੇ। ਬੁੱਧਵਾਰ ਨੂੰ ਵੀ ਸ਼ੇਅਰ ਬਾਜ਼ਾਰਾਂ ਵਿੱਚ ਵਧੀਆ ਤੇਜ਼ੀ ਰਹੀ ਅਤੇ ਸੈਂਸੈਕਸ 125.37 ਅੰਕਾਂ ਜਾਂ 0.34 ਫ਼ੀਸਦੀ ਦੇ ਨਾਲ 37,270.82 ਉੱਤੇ ਬੰਦ ਹੋਇਆ, ਜਦਕਿ ਨਿਫ਼ਟੀ 32.65 ਅੰਕਾਂ ਜਾਂ 0.30 ਫ਼ੀਸਦੀ ਦੀ ਤੇਜ਼ੀ ਦੇ ਨਾਲ 11,035.70 ਉੱਤੇ ਬੰਦ ਹੋਇਆ।
ਵੀਰਵਾਰ ਨੂੰ ਬਾਜ਼ਾਰ ਵਿੱਚ ਗਿਰਾਵਟ ਰਹੀ ਅਤੇ ਸੈਂਸੈਕਸ 166.54 ਅੰਕਾਂ ਜਾਂ 0.45 ਫ਼ੀਸਦੀ ਦੀ ਗਿਰਾਵਟ ਦੇ ਨਾਲ 37,104.28 ਉੱਤੇ ਬੰਦ ਹੋਇਆ। ਉੱਥੇ ਹੀ ਨਿਫ਼ਟੀ 54.65 ਅੰਕ ਜਾਂ 0.50 ਫ਼ੀਸਦੀ ਦੀ ਗਿਰਾਵਟ ਦੇ ਨਾਲ 10,981.05 ਉੱਤੇ ਬੰਦ ਹੋਇਆ।
ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਵਿੱਚ ਉਤਾਰ-ਚੜ੍ਹਾਅ ਰਹੇ ਅਤੇ ਸੈਂਸੈਕਸ 280.71 ਅੰਕਾਂ ਜਾਂ 0.76 ਫ਼ੀਸਦੀ ਦੀ ਤੇਜ਼ੀ ਦੇ ਨਾਲ 37,384.99 ਉੱਤੇ ਬੰਦ ਹੋਇਆ। ਉੱਥੇ ਹੀ ਨਿਫ਼ਟੀ 93.10 ਅੰਕਾਂ ਜਾਂ 0.85 ਫ਼ੀਸਦੀ ਦੀ ਤੇਜ਼ੀ ਦੇ ਨਾਲ 11,075.90 ਉੱਤੇ ਬੰਦ ਹੋਇਆ।
ਬੀਤੇ ਹਫ਼ਤੇ ਸੈਂਸੈਕਸ ਦੇ ਤੇਜ਼ੀ ਵਾਲੇ ਸ਼ੇਅਰਾਂ ਵਿੱਚ ਪ੍ਰਮੁੱਖ ਰਹੇ- ਟਾਟਾ ਮੋਟਰਜ਼ ਡੀਵੀਆਰ (8.65 ਫ਼ੀਸਦੀ), ਟਾਟਾ ਮੋਟਰਜ਼ (6.98 ਫ਼ੀਸਦੀ), ਸਟੇਟ ਬੈਂਕ ਆਫ਼ ਇੰਡੀਆ (6.48 ਫ਼ੀਸਦੀ), ਆਈਸੀਆਈਸੀਆਈ ਬੈਂਕ (5.56ਫ਼ੀਸਦੀ) ਅਤੇ ਵੇਦਾਂਤ (5.26ਫ਼ੀਸਦੀ)।
ਸੈਂਸੈਕਸ ਵਿੱਚ ਗਿਰਾਵਟ ਵਾਲੇ ਸ਼ੇਅਰਾਂ ਵਿੱਚ ਪ੍ਰਮੁੱਖ ਰਹੇ- ਐੱਚਸੀਐੱਲ ਟੇਕ (2.93 ਫ਼ੀਸਦੀ), ਟੀਸੀਐੱਸ(2.56ਫ਼ੀਸਦੀ), ਐੱਨਟੀਪੀਸੀ (2.32 ਫ਼ੀਸਦੀ), ਭਾਰਤੀ ਏਅਰਟੈੱਲ (1.85 ਫ਼ੀਸਦੀ) ਅਤੇ ਟੈੱਕ ਮਹਿੰਦਰਾ (1.72 ਫ਼ੀਸਦੀ)।
ਇਹ ਵੀ ਪੜ੍ਹੋ : ਅਰਥ ਵਿਵਸਥਾ ਵਿੱਚ ਤੇਜ਼ੀ ਲਿਆਉਣ ਲਈ ਅੱਜ ਹੋ ਸਕਦੇ ਹਨ ਕਈ ਵੱਡੇ ਐਲਾਨ