ਨਵੀਂ ਦਿੱਲੀ: ਦੇਸ਼ ਦਾ ਸਭ ਤੋਂ ਵੱਡਾ ਇਨਫ਼ਰਮੇਸ਼ਨ ਤਕਨੋਲੋਜੀ ਸੈਕਟਰ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਦੇ ਬੋਰਡ ਆਫ਼ ਡਾਇਰੈਕਟਰ ਇਸ ਹਫ਼ਤੇ ਦੇ ਅੰਤ ਵਿੱਚ ਕੰਪਨੀ ਦੇ ਸ਼ੇਅਰਾਂ ਨੂੰ ਵਾਪਿਸ ਖ਼ਰੀਦਣ ਦੇ ਪ੍ਰਸਤਾਵ 'ਤੇ ਵਿਚਾਰ ਕਰਨਗੇ।
ਟੀਸੀਐਸ ਨੇ ਐਤਵਾਰ ਰਾਤ ਸ਼ੇਅਰ ਬਾਜ਼ਾਰਾਂ ਨੂੰ ਭੇਜੇ ਰੈਗੂਲੇਟਰੀ ਨੋਟਿਸ ਵਿੱਚ ਕਿਹਾ, "ਕੰਪਨੀ ਦਾ ਡਾਇਰੈਕਟਰ ਬੋਰਡ 7 ਅਕਤੂਬਰ 2020 ਨੂੰ ਹੋਣ ਵਾਲੀ ਬੈਠਕ ਵਿੱਚ ਸ਼ੇਅਰ ਵਾਪਿਸ ਖ਼ਰੀਦਣ ਦੇ ਪ੍ਰਸਤਾਵ 'ਤੇ ਵਿਚਾਰ ਕਰੇਗਾ।"
ਸ਼ੇਅਰਾਂ ਨੂੰ ਵਾਪਿਸ ਖ਼ਰੀਦਣ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ। ਇਸ ਵਿੱਚ ਕਿਹਾ ਗਿਆ ਹੈ ਕਿ ਇਸ ਮਿਆਦ ਦੇ ਦੌਰਾਨ ਡਾਇਰੈਕਟਰ ਬੋਰਡ ਸਤੰਬਰ ਦੀ ਤਿਮਾਹੀ ਲਈ ਕੰਪਨੀ ਦੇ ਵਿੱਤੀ ਨਤੀਜਿਆਂ 'ਤੇ ਵੀ ਵਿਚਾਰ ਕਰੇਗਾ ਅਤੇ ਦੂਜਾ ਅੰਤਰਿਮ ਲਾਭਅੰਸ਼ ਘੋਸ਼ਿਤ ਕਰੇਗਾ।
ਸਾਲ 2018 ਵਿੱਚ ਵੀ ਕੰਪਨੀ ਨੇ 16,000 ਕਰੋੜ ਰੁਪਏ ਦੀ ਵਾਪਿਸ ਖ਼ਰੀਦ ਯੋਜਨਾ ਨੂੰ ਲਾਗੂ ਕੀਤਾ ਸੀ। ਇਹ ਖ਼ਰੀਦ 2,100 ਰੁਪਏ ਪ੍ਰਤੀ ਸ਼ੇਅਰ ਦੀ ਦਰ 'ਤੇ ਕੀਤੀ ਗਈ ਸੀ, ਜਿਸ ਵਿੱਚ ਤਕਰੀਬਨ 7.61 ਕਰੋੜ ਸ਼ੇਅਰ ਵਾਪਿਸ ਖ਼ਰੀਦੇ ਗਏ ਸਨ। ਸਾਲ 2017 ਵਿੱਚ ਵੀ, ਕੰਪਨੀ ਨੇ ਇਸੇ ਤਰ੍ਹਾਂ ਦੇ ਸ਼ੇਅਰ ਖ਼ਰੀਦ ਪ੍ਰੋਗਰਾਮ ਉੱਤੇ ਅਮਲ ਕੀਤਾ ਸੀ।
ਟੀਸੀਐਸ ਦੇ ਸ਼ੇਅਰਾਂ ਨੂੰ ਵਾਪਿਸ ਖ਼ਰੀਦਣ ਦੀ ਇਹ ਪੇਸ਼ਕਸ਼ ਉਸਦੀ ਲੰਮੀ ਮਿਆਦ ਦੀ ਪੂੰਜੀ ਨਿਰਧਾਰਿਨ ਨੀਤੀ ਦਾ ਹਿੱਸਾ ਹੈ। ਇਸ ਦੇ ਜ਼ਰੀਏ, ਕੰਪਨੀ ਸ਼ੇਅਰ ਧਾਰਕਾਂ ਨੂੰ ਆਪਣੀ ਵਧੇਰੇ ਨਕਦੀ ਵਾਪਿਸ ਕਰ ਦਿੰਦੀ ਹੈ।