ਮੁੰਬਈ: ਲਗਾਤਾਰ ਵਿਦੇਸ਼ੀ ਫੰਡਾਂ ਦੇ ਵਹਾਅ ਦੇ ਵਿਚਾਲੇ ਆਈਸੀਆਈਸੀਆਈ ਬੈਂਕ (ICICI Bank), ਐਚਡੀਐਫਸੀ ਅਤੇ ਆਈਟੀਸੀ ਦੇ ਸ਼ੇਅਰ ਡਿੱਗਣ ਦੇ ਮੱਦੇਨਜਰ, ਸੈਂਸਕਸ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਚ 100 ਅੰਕਾਂ ਤੋਂ ਜਿਆਦਾ ਡਿੱਗ ਗਏ। ਹਾਲਾਂਕਿ ਸ਼ੇਅਰ ਬਾਜਾਰ (stock market) ਨੇ ਵਧੀਆ ਸ਼ੁਰੂਆਤ ਕੀਤੀ ਸੀ।
30 ਸ਼ੇਅਰਾਂ ਵਾਲਾ ਸੂਚਕ ਅੰਕ 125.54 ਅੰਕ ਜਾਂ 0.22 ਫੀਸਦੀ ਡਿੱਗ ਕੇ 58,215.45 'ਤੇ ਆ ਗਿਆ। ਇਸੇ ਤਰ੍ਹਾਂ ਨਿਫਟੀ 30.15 ਅੰਕ ਜਾਂ 0.17 ਫੀਸਦੀ ਦੀ ਗਿਰਾਵਟ ਨਾਲ 17,384.90 'ਤੇ ਕਾਰੋਬਾਰ ਕਰ ਰਿਹਾ ਸੀ।
ਹਾਲਾਂਕਿ, ਇਕ ਵਾਰ ਫਿਰ ਬਾਜ਼ਾਰ ਮਜ਼ਬੂਤੀ 'ਤੇ ਪਰਤਿਆ ਅਤੇ ਸਵੇਰੇ 11.15 ਵਜੇ ਦੇ ਕਰੀਬ ਸੈਂਸੈਕਸ 200 ਅੰਕਾਂ ਦੀ ਛਾਲ ਨਾਲ 58,552 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।
ਸ਼ੁਰੂਆਤੀ ਵਪਾਰ ਵਿੱਚ, ਆਈਸੀਆਈਸੀਆਈ ਬੈਂਕ ਸੈਂਸੈਕਸ ਪੈਕ ਵਿੱਚ ਸਭ ਤੋਂ ਵੱਧ ਘਾਟੇ ਵਿੱਚ ਰਿਹਾ, ਜਿਸ ਦੇ ਸ਼ੇਅਰ ਲਗਭਗ ਦੋ ਪ੍ਰਤੀਸ਼ਤ ਡਿੱਗ ਗਏ, ਇਸ ਤੋਂ ਇਲਾਵਾ ਐਨਟੀਪੀਸੀ (NTPC), ਬਜਾਜ ਫਿਨਸਰਵ, ਐਚਯੂਐਲ, ਏਸ਼ੀਅਨ ਪੇਂਟਸ, ਆਈਟੀਸੀ ਅਤੇ ਐਚਡੀਐਫਸੀ (HDFC) ਦੇ ਸ਼ੇਅਰ ਵੀ ਡਿੱਗੇ।
ਦੂਜੇ ਪਾਸੇ ਟੈੱਕ ਮਹਿੰਦਰਾ, ਰਿਲਾਇੰਸ ਇੰਡਸਟਰੀਜ਼, ਕੋਟਕ ਬੈਂਕ ਅਤੇ ਇੰਫੋਸਿਸ ਦੇ ਸ਼ੇਅਰ ਵਧੇ।
ਪਿਛਲੇ ਸੈਸ਼ਨ 'ਚ ਸੈਂਸੈਕਸ 323.34 ਅੰਕ ਜਾਂ 0.55 ਫੀਸਦੀ ਡਿੱਗ ਕੇ 58,340.99 'ਤੇ ਅਤੇ ਨਿਫਟੀ 88.30 ਅੰਕ ਜਾਂ 0.5 ਫੀਸਦੀ ਡਿੱਗ ਕੇ 17,415.05 'ਤੇ ਬੰਦ ਹੋਇਆ ਸੀ।
ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐਫਆਈਆਈ) ਪੂੰਜੀ ਬਾਜ਼ਾਰ ਵਿੱਚ ਸ਼ੁੱਧ ਵਿਕਰੇਤਾ ਸੀ ਕਿਉਂਕਿ ਉਨ੍ਹਾਂ ਨੇ ਬੁੱਧਵਾਰ ਨੂੰ 5,122.65 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਏਸ਼ੀਆ ਵਿੱਚ ਹੋਰ ਥਾਵਾਂ ਦੀ ਗੱਲ ਕਰੀਏ ਤਾਂ ਹਾਂਗਕਾਂਗ ਅਤੇ ਟੋਕੀਓ ਵਿੱਚ ਸਟਾਕ ਬਾਜ਼ਾਰ ਮੱਧ ਸੈਸ਼ਨਾਂ ਵਿੱਚ ਲਾਭ ਦੇ ਨਾਲ ਵਪਾਰ ਕਰ ਰਹੇ ਸੀ, ਜਦਕਿ ਸ਼ੰਘਾਈ ਅਤੇ ਸਿਓਲ ਵਿੱਚ ਗਿਰਾਵਟ ਦਰਜ ਕੀਤੀ ਗਈ।
ਇਹ ਵੀ ਪੜੋ: ਵੋਡਾਫੋਨ ਆਈਡੀਆ ਦੇ ਗਾਹਕਾਂ ਨੂੰ ਵੱਡਾ ਝਟਕਾ