ਮੁੰਬਈ: ਗੁਡ ਫ੍ਰਾਈਡੇ ਮੌਕੇ ਅੱਜ ਸ਼ੁੱਕਰਵਾਰ ਨੂੰ ਬੌਂਬੇ ਸਟਾਕ ਐਕਸਚੇਂਜ, ਨੈਸ਼ਨਲ ਸਟਾਕ ਐਕਸਚੇਂਜ, ਮੁਦਰਾ ਬਾਜ਼ਾਰ ਆਦਿ ਸਾਰੇ ਪ੍ਰਮੁੱਖ ਬਾਜ਼ਾਰ ਬੰਦ ਰਹਿਣਗੇ।
ਉੱਥੇ ਹੀ ਸ਼ਨੀਵਾਰ ਅਤੇ ਐਤਵਾਰ ਨੂੰ ਹਫ਼ਤਾਵਰ ਛੁੱਟੀ ਹੈ। ਹੁਣ ਆਮ ਕਾਰੋਬਾਰ ਲਈ ਸ਼ੇਅਰ ਬਾਜ਼ਾਰ ਸਮੇਤ ਬਾਕੀ ਸਾਰੇ ਪ੍ਰਮੁੱਖ ਵਿੱਤੀ ਬਾਜ਼ਾਰ ਸੋਮਵਾਰ ਨੂੰ ਖੁੱਲ੍ਹਣਗੇ।
ਇਹ ਵੀ ਪੜ੍ਹੋ: ਯਾਤਰੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਰੇਲਵੇ ਵਿਭਾਗ ਦੀ ਨਵੀਂ ਨੀਤੀ
ਇਸ ਤੋਂ ਪਹਿਲਾਂ ਵੀਰਵਾਰ ਨੂੰ ਸੈਂਸੈਕਸ 1265.66 ਅੰਕ ਯਾਨੀ ਕਿ 4.23 ਪ੍ਰਤੀਸ਼ਤ ਵਧ ਕੇ 31159.62 ਅੰਕਾਂ 'ਤੇ ਬੰਦ ਹੋਇਆ। ਉਥੇ ਹੀ ਨਿਫ਼ਟੀ 363.15 ਅੰਕ ਯਾਨੀ ਕਿ 4.15 ਪ੍ਰਤੀਸ਼ਤ ਵਧ ਕੇ 9111.90 'ਤੇ ਬੰਦ ਹੋਇਆ।