ETV Bharat / business

ਮਜ਼ਬੂਤ ਵਿਦੇਸ਼ੀ ਸੰਕੇਤਾਂ ਨਾਲ ਲਗਭਗ 400 ਅੰਕਾਂ ਨਾਲ ਸੈਂਸੈਕਸ ਵਿੱਚ ਉਛਾਲ, ਨਿਫ਼ਟੀ ਵਿੱਚ ਵੀ ਤੇਜ਼ੀ

ਸੈਂਸੈਕਸ ਲਗਭਗ 300 ਅੰਕ ਉੱਛਲਿਆ ਅਤੇ ਨਿਫ਼ਟੀ ਵਿੱਚ ਵੀ ਜ਼ੋਰਦਾਰ ਵਾਧਾ ਦਰਜ਼ ਕੀਤਾ ਗਿਆ। ਸਵੇਰੇ 11.50 ਵਜੇ ਬੰਬਈ ਸਟਾਕ ਐਕਸਚੇਂਜ (ਬੀਐੱਸਈ) ਦੇ ਸ਼ੇਅਰਾਂ ਵਾਲੇ ਸੰਵੇਦੀ ਸੂਚਕ ਅੰਕ ਸੈਂਸੈਕਸ 410.87 ਅੰਕ ਭਾਵ 0.70 ਫ਼ੀਸਦੀ ਦੀ ਤੇਜ਼ੀ ਦੇ ਨਾਲ 39,668.07 ਉੱਤੇ ਕਾਰੋਬਾਰ ਕਰ ਰਿਹਾ ਸੀ।

ਮਜ਼ਬੂਤ ਵਿਦੇਸ਼ੀ ਸੰਕੇਤਾਂ ਨਾਲ ਲਗਭਗ 400 ਅੰਕਾਂ ਨਾਲ ਸੈਂਸੈਕਸ ਵਿੱਚ ਉਛਾਲ
author img

By

Published : Oct 29, 2019, 12:44 PM IST

ਮੁੰਬਈ : ਟਾਟਾ ਮੋਟਰਜ਼, ਰਿਲਾਇੰਸ ਇੰਡਸਟ੍ਰੀਜ਼ ਅਤੇ ਟੀਸੀਐੱਸ ਦੇ ਸ਼ੇਅਰਾਂ ਵਿੱਚ ਤੇਜ਼ੀ ਨਾਲ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ 100 ਅੰਕ ਤੋਂ ਜ਼ਿਆਦਾ ਮਜ਼ਬੂਤ ਖੁੱਲ੍ਹਿਆ। ਇਸ ਤੋਂ ਬਾਅਦ ਸੈਂਸੈਕਸ ਲਗਭਗ 400 ਅੰਕ ਉੱਛਲਿਆ ਅਤੇ ਨਿਫ਼ਟੀ ਵਿੱਚ ਵੀ ਜ਼ੋਰਦਾਰ ਵਾਧਾ ਦਰਜ ਕੀਤਾ ਗਿਆ।

ਸਵੇਰੇ 11.50 ਵਜੇ ਬੰਬਈ ਸਟਾਕ ਐਕਸਚੇਂਜ (ਬੀਐੱਸਈ) ਦੇ 30 ਸ਼ੇਅਰਾਂ ਉੱਤੇ ਆਧਾਰਿਤ ਮੁੱਖ ਸੰਵੇਦੀ ਸੂਚਕ ਅੰਕ ਸੈਂਸੈਕਸ 410.87 ਅੰਕ ਭਾਵ 0.70 ਫ਼ੀਸਦੀ ਦੀ ਤੇਜ਼ੀ ਦੇ ਨਾਲ 39,668.07 ਉੱਤੇ ਕਾਰੋਬਾਰ ਕਰ ਰਿਹਾ ਸੀ ਅਤੇ ਨਿਫ਼ਟੀ 115 ਅੰਕਾਂ ਭਾਵ 1.01 ਫ਼ੀਸਦੀ ਦੇ ਵਾਧੇ ਨਾਲ 11,730.35 ਉੱਤੇ ਬਣਿਆ ਹੋਇਆ ਸੀ।

ਇਸ ਤੋਂ ਪਹਿਲਾਂ ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਇੱਕ ਸਮੇਂ 39,393.12 ਅੰਕ ਤੱਕ ਪਹੁੰਚ ਗਿਆ। ਬਾਅਦ ਵਿੱਚ ਇਹ 106.37 ਅੰਕ ਜਾਂ 0.27 ਫ਼ੀਸਦੀ ਦੇ ਵਾਧੇ ਦੇ ਨਾਲ 39,356.57 ਅੰਕ ਉੱਤੇ ਕਾਰੋਬਾਰ ਕਰ ਰਿਹਾ ਸੀ।

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ ਵੀ ਸ਼ੁਰੂਆਤੀ ਕਾਰੋਬਾਰ ਵਿੱਚ 16.75 ਅੰਕ ਜਾਂ 0.14 ਫ਼ੀਸਦੀ ਦੇ ਵਾਧੇ ਨਾਲ 11,643.90 ਅੰਕ ਉੱਤੇ ਚੱਲ ਰਿਹਾ ਸੀ। ਸ਼ੁਰੂਆਤੀ ਕਾਰੋਬਾਰ ਵਿੱਚ ਟਾਟਾ ਮੋਟਰਜ਼ ਦਾ ਸ਼ੇਅਰ 13 ਫ਼ੀਸਦੀ ਚੜ੍ਹ ਗਿਆ। ਰਿਲਾਇੰਸ ਇੰਡਸਟ੍ਰੀਜ਼ ਵੀ ਇੱਕ ਫ਼ੀਸਦੀ ਦੇ ਵਾਧੇ ਵਿੱਚ ਸੀ।

ਟਾਟਾ ਸਟੀਲ , ਮਹਿੰਦਰਾ ਐਂਡ ਮਹਿੰਦਰਾ, ਵੇਦਾਂਤਾ, ਟੀਸੀਐੱਸ ਅਤੇ ਮਾਰੂਤੀ ਦਾ ਸ਼ੇਅਰ ਤਿੰਨ ਫ਼ੀਸਦੀ ਤੱਕ ਦੇ ਲਾਭ ਵਿੱਚ ਸੀ। ਉੱਥੇ ਦੂਸਰੇ ਪਾਸੇ ਭਾਰਤੀ ਏਅਰਟੈੱਲ, ਯੈੱਸ ਬੈਂਕ, ਕੋਟਕ ਬੈਂਕ, ਹਿੰਦੋਸਤਾਨ ਯੂਨੀਲੀਵਰ, ਐੱਨਟੀਪੀਸੀ, ਏਸ਼ੀਅਨ ਪੇਂਟਜ਼, ਪਾਵਰਗ੍ਰਿਡ ਅਤੇ ਐੱਸਬੀਆਈ ਦੇ ਸ਼ੇਅਰ ਸ਼ੁਰੂਆਤੀ ਕਾਰੋਬਾਰ ਵਿੱਚ 4 ਫ਼ੀਸਦੀ ਤੱਕ ਹੇਠਾਂ ਆ ਗਏ।

ਇਹ ਵੀ ਪੜ੍ਹੋ : ਭਾਰਤੀ ਸ਼ੇਅਰ ਬਾਜ਼ਾਰ ਅਤੇ ਕਮੋਡਿਟੀ ਬਾਜ਼ਾਰ ਵਿੱਚ ਅੱਜ ਕਾਰੋਬਾਰ ਬੰਦ

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.