ਮੁੰਬਈ: ਅਮਰੀਕਾ ਅਤੇ ਈਰਾਨ ਵਿਚਕਾਰ ਚੱਲ ਰਿਹਾ ਤਨਾਅ ਘੱਟ ਹੋਣ ਦੀ ਉਮੀਦਾਂ ਨਾਲ ਸ਼ੇਅਰ ਬਾਜ਼ਾਰ ਵਿੱਚ ਮੰਗਲਵਾਰ ਨੂੰ ਜ਼ਬਰਦਸਤ ਰੀਕਵਰੀ ਦੇਖਣ ਨੂੰ ਮਿਲੀ ਅਤੇ ਸੈਂਸੈਕਸ 500 ਅੰਕਾਂ ਤੋਂ ਜ਼ਿਆਦਾ ਉੱਛਲਿਆ। ਉੱਥੇ ਹੀ ਨਿਫ਼ਟੀ ਵੀ ਸ਼ੁਰੂਆਤੀ ਕਾਰੋਬਾਰ ਦੌਰਾਨ 150 ਅੰਕ ਤੋਂ ਜ਼ਿਆਦਾ ਚੜ੍ਹਿਆ।
ਸਵੇਰੇ 9.39 ਵਜੇ ਪਿਛਲੇ ਸੈਸ਼ਨ ਤੋਂ 460.78 ਅੰਕਾਂ ਯਾਨਿ 1.12 ਫ਼ੀਸਦੀ ਦੇ ਵਾਧੇ ਨਾਲ 41,137.41 ਉੱਤੇ ਕਾਰੋਬਾਰ ਕਰ ਰਿਹਾ ਸੀ। ਉੱਥੇ ਹੀ ਨਿਫ਼ਟੀ 141.85 ਅੰਕਾਂ ਯਾਨਿ ਕਿ 1.18 ਫ਼ੀਸਦੀ ਦੀ ਤੇਜ਼ੀ ਦੇ ਨਾਲ 12,134.90 ਉੱਤੇ ਬਣਿਆ ਹੋਇਆ ਸੀ।
ਇਸ ਤੋਂ ਪਹਿਲਾ ਬੰਬਈ ਸਟਾਕ ਐਕਸਚੇਂਜ (ਬੀਐੱਸਈ) ਦੇ 30 ਸ਼ੇਅਰਾਂ ਵਾਲੇ ਮੁੱਖ ਸੰਵੇਦੀ ਸੂਚਕ ਅੰਕ ਸਵੇਰੇ 9 ਵਜੇ ਪਿਛਲੇ ਸੈਸ਼ਨ ਦੇ ਮੁਕਾਬਲੇ ਜ਼ਬਰਦਸਤ ਤੇਜ਼ੀ ਦੇ ਨਾਲ 40,983.04 ਉੱਤੇ ਖੁੱਲ੍ਹਣ ਤੋਂ ਬਾਅਦ 41,176.27 ਤੱਕ ਚੜ੍ਹਿਆ। ਪਿਛਲੇ ਸੈਸ਼ਨ ਵਿੱਚ ਸੈਂਸੈਕਸ 40,965.94 ਉੱਤੇ ਬੰਦ ਹੋਇਆ ਸੀ।
ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦੇ 50 ਸ਼ੇਅਰਾਂ ਵਾਲਾ ਮੁੱਖ ਸੰਵੇਦੀ ਸੂਚਕ ਅੰਕ ਨਿਫ਼ਟੀ ਪਿਛਲੇ ਸੈਸ਼ਨ ਦੇ ਮੁਕਾਬਲੇ ਜ਼ਬਰਦਸਤ ਤੇਜ਼ੀ ਦੇ ਨਾਲ 12,079.10 ਉੱਤੇ ਖੁੱਲ੍ਹਿਆ ਅਤੇ 12,145.30 ਤੱਕ ਚੜ੍ਹਿਆ। ਪਿਛਲੇ ਸੈਸ਼ਨ ਵਿੱਚ ਨਿਫ਼ਟੀ 11,993.05 ਉੱਤੇ ਬੰਦ ਹੋਇਆ ਸੀ।