ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਫਰਵਰੀ ਮਹੀਨੇ 'ਚ ਲਗਾਤਾਰ ਗਿਰਵਾਟ ਜਾਰੀ ਹੈ। ਤੇਲ ਵਪਾਰਕ ਕੰਪਨੀਆਂ ਵੱਲੋਂ ਵੱਡੀ ਕਟੌਤੀ ਦੇ ਚਲਦੇ ਸ਼ਨੀਵਾਰ ਨੂੰ ਦਿੱਲੀ, ਮੁੰਬਈ ਤੇ ਕੋਲਕਾਤਾ ਵਿਖੇ ਪੈਟਰੋਲ ਦੀ ਕੀਮਤ 'ਚ 23 ਪੈਸੇ , ਜਦਕਿ ਚੇਨਈ 'ਚ 24 ਪੈਸੇ ਦੀ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਡੀਜ਼ਲ ਦੀ ਕੀਮਤ ਦਿੱਲੀ, ਮੁੰਬਈ, ਕੋਲਕਾਤਾ ਵਿਖੇ 25 ਪੈਸੇ ਅਤੇ ਚੇਨਈ 'ਚ 27 ਪੈਸੇ ਘੱਟ ਕੀਤੀ ਗਈ ਹੈ।
ਫਰਵਰੀ ਮਹੀਨੇ 'ਚ ਹੁਣ ਤੱਕ ਦੇਸ਼ ਦੀ ਰਾਜਧਾਨੀ 'ਚ ਪੈਟਰੋਲ 82 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 85 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ।
ਇੰਡੀਅਨ ਆਇਲ ਦੀ ਵੈਬਸਾਇਟ ਮੁਤਾਬਕ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨੱਈ ਵਿੱਚ ਪੈਟਰੋਲ ਦੀਆਂ ਕੀਮਤਾਂ ਲੜੀਵਾਰ: 72.45 ਰੁਪਏ, 75.13 ਰੁਪਏ, 78.11 ਰੁਪਏ ਅਤੇ 75.27 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ।
ਇਸੇ ਤਰ੍ਹਾਂ ਚਾਰਾਂ ਮਹਾਂਨਗਰਾਂ ਵਿੱਚ ਡੀਜ਼ਲ ਦੀ ਕੀਮਤ 'ਚ ਵੀ ਰਾਹਤ ਮਿਲੀ ਹੈ। ਕੀਤੇ ਗਏ ਬਦਲਾਅ ਮੁਤਾਬਕ ਡੀਜ਼ਲ ਦੀਆਂ ਕੀਮਤਾਂ ਲੜੀਵਾਰ: 65.43 ਰੁਪਏ, 67.79 ਰੁਪਏ, 68.57 ਰੁਪਏ ਅਤੇ 69.10 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਦੂਜੇ ਪਾਸੇ ਅੰਤਰ ਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਬੈਂਚਮਾਰਕ ਕੱਚਾ ਤੇਲ ਬ੍ਰੇਂਟ ਕ੍ਰਰੂਡ ਦਾ ਭਾਵ ਘੱਟ ਕੇ 55 ਡਾਲਰ ਪ੍ਰਤੀ ਬੈਰਲ ਹੇਠਾਂ ਆ ਗਿਆ ਹੈ। ਇਸ ਤੋਂ ਬਾਅਦ ਆਗਮੀ ਦਿਨਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਰਾਹਤ ਮਿਲਣ ਦੀ ਸੰਭਾਵਨਾ ਹੈ। ਚੀਨ 'ਚ ਫੈਲੇ ਕੋਰੋਨਾ ਵਾਇਰਸ ਨੂੰ ਇਸ ਗਿਰਾਵਟ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਬ੍ਰੇਂਟ ਕ੍ਰਰੂਡ ਦਾ ਭਾਵ 'ਚ 20 ਜਨਵਰੀ ਤੋਂ ਬਾਅਦ ਤਕਰੀਬਨ 11 ਡਾਲਰ ਪ੍ਰਤੀ ਬੈਰਲ ਦੀ ਗਿਰਾਵਟ ਦਰਜ ਕੀਤੀ ਗਈ ਹੈ।