ਨਵੀਂ ਦਿੱਲੀ: ਡੈਬਿਟ ਅਤੇ ਕ੍ਰੈਡਿਟ ਕਾਰਡ ਸਬੰਧੀ ਭਾਰਤੀ ਰਿਜ਼ਰਵ ਬੈਂਕ ਨਵੇਂ ਨਿਯਮ ਲਾਗੂ ਕਰਨ ਜਾ ਰਿਹਾ ਹੈ, ਜੋ 16 ਮਾਰਚ ਤੋਂ ਲਾਗੂ ਕੀਤੇ ਜਾਣਗੇ। ਇਸ ਸਬੰਧੀ ਆਰਬੀਆਈ ਨੇ 15 ਜਨਵਰੀ 2020 ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਇਹ ਨਿਯਮ ਸਾਰੇ ਕਾਰਡਾਂ 'ਤੇ ਲਾਗੂ ਹੋਣਗੇ।
ਇਸ ਨੋਟੀਫਿਕੇਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਸਾਰੇ ਕ੍ਰੈਡਿਟ ਅਤੇ ਡੈਬਿਟ ਕਾਰਡਾਂ ਨੂੰ ਬੰਦ ਕਰ ਦਿੱਤਾ ਜਾਵੇਗਾ ਜਿੰਨਾ ਨੇ ਅਜੇ ਤੱਕ ਆਨਲਾਈਨ ਟ੍ਰਾਂਸੈਕਸ਼ਨ ਅਤੇ ਕੰਟੈਕਟਲੈੱਸ ਪੇਮੈਂਟ ਸੇਵਾਵਾਂ ਦਾ ਇਸਤੇਮਾਲ ਨਹੀਂ ਕੀਤਾ।
ਦੱਸ ਦਈਏ ਕਿ ਸਾਰੇ ਬੈਂਕ ਆਪਣੇ ਖਾਤਾਧਾਰਾਕਾਂ ਨੂੰ ਸੰਦੇਸ਼ ਭੇਜ ਕੇ ਜਾਣਕਾਰੀ ਦੇ ਰਿਹਾ ਹੈ ਕਿ 16 ਮਾਰਚ ਤੋਂ ਪਹਿਲਾਂ ਘੱਟੋਂ-ਘੱਟ ਇੱਕ ਆਨਲਾਈਨ ਟ੍ਰਾਂਸੈਕਸ਼ਨ ਕਰ ਲੈਣ। ਕਿਉਂਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਦੇ ਕਾਰਡ 16 ਮਾਰਚ ਤੋਂ ਬਲਾਕ ਕਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ: ਯੈੱਸ ਬੈਂਕ ਨੂੰ ਦਸੰਬਰ ਤਿਮਾਹੀ 'ਚ ਹੋਇਆ 18,564 ਕਰੋੜ ਰੁਪਏ ਦਾ ਘਾਟਾ
ਹੁਣ ਬੈਂਕਾਂ ਦੀ ਤਰਫੋਂ ਉਨ੍ਹਾਂ ਦੇ ਕਾਰਡ ਧਾਰਕਾਂ ਨੂੰ ਆਪਣੇ ਡੈਬਿਟ ਕਾਰਡ ਚਾਲੂ/ਬੰਦ ਕਰਨ ਦੀ ਸਹੂਲਤ ਮਿਲੇਗੀ। ਇਸ ਸੇਵਾ ਰਾਹੀਂ ਆਪਣੇ ਏਟੀਐਮ ਕਾਰਡ ਨੂੰ ਵਧੇਰੇ ਸੁਰੱਖਿਅਤ ਬਣਾਇਆ ਜਾ ਸਕਦਾ ਹੈ। ਆਪਣੇ ਫੋਨ ਬੈਕਿੰਗ, ਇੰਟਰਨੈਟ ਬੈਂਕਿੰਗ ਦੁਆਰਾ ਆਸਾਨੀ ਨਾਲ ਇਸ ਸੇਵਾ ਦਾ ਲਾਭ ਲਿਆ ਜਾ ਸਕਦਾ ਹੈ।
ਕੀ ਹੈ ਕੰਟੈਕਟਲੈੱਸ ਟ੍ਰਾਂਸੈਕਸ਼ਨ?
ਕੰਟੈਕਟਲੈੱਸ ਟ੍ਰਾਂਸੈਕਸ਼ਨ ਦੀ ਸਹੂਲਤ ਕੁੱਝ ਸਮਾਂ ਪਹਿਲਾਂ ਪੇਸ਼ ਕੀਤੀ ਗਈ ਸੀ। ਇਸ ਸਹੂਲਤ ਦੇ ਤਹਿਤ, ਕਾਰਡ ਧਾਰਕ ਨੂੰ ਲੈਣ-ਦੇਣ ਲਈ ਸਵਾਈਪ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਪੁਆਇੰਟ ਆਫ਼ ਸੇਲ ਮਸ਼ੀਨ ਨਾਲ ਲਗਾਉਣ 'ਤੇ ਹੀ ਪੇਮੈਂਟ ਹੋ ਜਾਂਦੀ ਹੈ। ਐਮਰਜੈਂਸੀ ਸਮੇਂ 'ਚ ਪਿੰਨ ਦਾਖ਼ਲ ਕੀਤੇ ਬਿਨਾਂ ਵੀ 2000 ਰੁਪਏ ਤੱਕ ਦੇ ਲੈਣ-ਦੇਣ ਕੀਤੇ ਜਾ ਸਕਦੇ ਹਨ।