ਨਵੀਂ ਦਿੱਲੀ: ਦੁਨੀਆ ਦੀ ਸਭ ਤੋਂ ਪ੍ਰਸਿੱਧ ਵੀਡੀਓ ਸਟ੍ਰੀਮਿੰਗ ਸਰਵਿਸ ਨੈੱਟਫਲਿਕਸ ਦਸੰਬਰ ‘ਚ ਕੁਝ ਡਿਵਾਇਸਜ਼ ‘ਤੇ ਉਪਲੱਬਧ ਨਹੀਂ ਹੋਵੇਗਾ। ਜਿਨ੍ਹਾਂ ਡਿਵਾਇਸਜ਼ ‘ਤੇ ਨੈੱਟਫਲਿਕਸ ਦੀ ਸੇਵਾ ਬੰਦ ਹੋਣ ਵਾਲੀ ਹੈ, ਉਨ੍ਹਾਂ ‘ਤੇ ਅਜਿਹਾ ਉਨ੍ਹਾਂ ਦੀ ਤਕਨੀਕੀ ਸੀਮਾਵਾਂ ਕਰਕੇ ਹੋ ਰਿਹਾ ਹੈ।
ਕੰਪਨੀ ਨੇ ਕਿਹਾ ਕਿ 2010 ਤੇ 2011 ‘ਚ ਕੁਝ ਸੈਮਸੰਗ ਟੀਵੀ ‘ਚ ਪੁਰਾਣੇ ਸਾਫਟਵੇਅਰ ਹੋਣ ਕਰਕੇ 1 ਦਸੰਬਰ ਤੋਂ ਉਨ੍ਹਾਂ ‘ਤੇ ਨੈੱਟਫਲਿਕਸ ਨਹੀਂ ਚਲਾ ਹੋਵੇਗੀ। ਨੈੱਟਫਲਿਕਸ ਨੇ ਇਹ ਵੀ ਕਿਹਾ ਕਿ ਪੁਰਾਣੇ ਰੋਕੁ ਪਲੇਅਰਸ ‘ਤੇ ਦਸੰਬਰ ਤੋਂ ਇਹ ਐਪ ਨਹੀਂ ਚੱਲੇਗੀ। ਜੇਕਰ ਯੂਜ਼ਰਸ ਨੂੰ ਨੈੱਟਫਲਿਕਸ ਆਟੋਪਲੇਅ ਨਹੀਂ ਕਰ ਰਿਹਾ ਤਾਂ ਇਸ ਦਾ ਮਤਲਬ ਕਿ ਯੂਜ਼ਰ ਰੋਕੁ ਨੈਟਫਲਿਕਸ ਦਾ ਪੁਰਾਣੇ ਵਰਜ਼ਨ ਦੀ ਵਰਤੋਂ ਕਰ ਰਿਹਾ ਹੈ, ਜੋ ਜਲਦੀ ਹੀ ਐਪ ਦਾ ਐਕਸੈਸ ਗੁਆ ਦੇਵੇਗਾ।
ਇਹ ਵੀ ਪੜ੍ਹੋ:ਮਹਾਂਰਾਸ਼ਟਰ ਵਿੱਚ ਰਾਸ਼ਟਰਪਤੀ ਰਾਜ ਲਾਗੂ
ਮੀਡੀਆ ਪਲੇਅਰਸ ਬਣਾਉਣ ਵਾਲੀ ਰੋਕੁ ਨੇ 2015 ‘ਚ ਹੀ ਸੰਕੇਤ ਦਿੱਤਾ ਸੀ ਕਿ ਉਹ ਮਈ 2011 'ਤੇ ਉਸ ਤੋਂ ਪਹਿਲਾਂ ਬਣੇ ਪਲੇਅਰਸ ਲਈ ਅਪਡੇਟ ਕਰਨਾ ਬੰਦ ਕਰ ਰਹੀ ਹੈ। ਹੁਣ ਅਪਡੇਟ ਨਾ ਹੋਣ ਕਰਕੇ ਯੂਜ਼ਰਸ ਨੈੱਟਫਲਿਕਸ ਦੀ ਵਰਤੋਂ ਨਹੀਂ ਕਰ ਸਕਣਗੇ।