ਮੁੰਬਈ: ਡਾਲਰ ਵਿੱਚ ਸੁਧਾਰ ਦੇ ਕਾਰਨ ਮੰਗਲਵਾਰ ਨੂੰ ਮੁੜ ਤੋਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਆ ਗਈ ਹੈ। ਅੰਤਰਰਾਸ਼ਟਰੀ ਬਜ਼ਾਰ ਵਿੱਚ ਮਹਿੰਗੀਆਂ ਧਾਤਾਂ ਦੀ ਰਫਤਾਰ ਹੋਲੀ ਹੋਣ ਕਾਰਨ ਭਾਰਤ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ।
ਘਰੇਲੂ ਬਜ਼ਾਰ 'ਚ ਸੋਨੇ ਦੀ ਰਿਕਾਰਡ ਤੋੜ ਕੀਮਤ 2,300 ਰੁਪਏ ਪ੍ਰਤੀ 10 ਗ੍ਰਾਮ ਵਿੱਚ ਗਿਰਾਵਟ ਆਈ ਹੈ ਤੇ ਚਾਂਦੀ ਦੇ ਰੇਟ 'ਚ ਪ੍ਰਤੀ ਕਿੱਲੋ 6000 ਰੁਪਏ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ ਹੈ।
ਮਲਟੀ ਕਮੋਡਿਟੀ ਐਕਸਚੇਂਜ 'ਤੇ ਮੰਗਲਵਾਰ ਦੁਪਹਿਰ ਨੂੰ 1 ਵਜ ਕੇ 14 ਮਿਨਟ 'ਤੇ ਅਕਤੂਬਰ ਸੈਸ਼ਨ ਦੇ ਸਮਝੌਤੇ ਤੋਂ ਸੋਨਾ 1,043 ਰੁਪਏ ਯਾਨੀ ਕਿ 1.90 ਫੀਸਦੀ ਗਿਰਾਵਟ ਨਾਲ 53,903 ਰੁਪਏ ਪ੍ਰਤੀ 10 ਗ੍ਰਾਮ ਉੱਤੇ ਵਿੱਕ ਰਿਹਾ ਸੀ। ਜਦਕਿ ਇਸ ਤੋਂ ਪਹਿਲਾਂ ਵਿਕ੍ਰੀ ਦੇ ਦੌਰਾਨ ਸੋਨੇ ਦੀ ਕੀਮਤਾਂ 'ਚ 53,820 ਰੁਪਏ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਸੀ।
ਬੀਤੇ ਸ਼ੁੱਕਰਵਾਰ ਨੂੰ ਐਮਸੀਐਕਸ 'ਤੇ ਸੋਨਾ ਪ੍ਰਤੀ 10 ਗ੍ਰਾਮ ਦੇ ਰਿਕਾਰਡ 'ਤੇ 56,191 ਰੁਪਏ ਦੀ ਤੇਜ਼ੀ ਨਾਲ ਮਹਿੰਗਾ ਹੋਇਆ ਸੀ। ਉਸ ਤੋਂ ਬਾਅਦ ਹੁਣ ਇਸ 'ਚ 2300 ਰੁਪਏ ਪ੍ਰਤੀ 10 ਗ੍ਰਾਮ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ ਹੈ। ਸਤੰਬਰ ਨੂੰ ਐਮਸੀਐਕਸ 'ਤੇ ਚਾਂਦੀ ਦੇ ਪਿਛਲੇ ਸਮਝੌਤੇ ਦੇ ਸੈਸ਼ਨ ਤੋਂ 2,649 ਰੁਪਏ 'ਤੇ, ਜੋ 3.51 ਫੀਸਦੀ ਮੁਤਾਬਕ, ਕਾਰੋਬਾਰ 72,745 ਰੁਪਏ ਪ੍ਰਤੀ ਕਿੱਲੋ ਦੇ ਪੱਧਰ 'ਤੇ ਚੱਲ ਰਿਹਾ ਸੀ। ਜਦਕਿ ਚਾਂਦੀ ਦੇ ਕਾਰੋਬਾਰ ਦੌਰਾਨ 71,791 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਆਈ। ਸ਼ੁੱਕਰਵਾਰ ਨੂੰ ਐਮਸੀਐਕਸ 'ਤੇ ਚਾਂਦੀ ਦੀ ਕੀਮਤ 77949 ਰੁਪਏ ਪ੍ਰਤੀ ਕਿੱਲੋ ਹੋ ਗਈ ਸੀ।ਜਿਸ ਤੋਂ ਬਾਅਦ ਚਾਂਦੀ ਹੁਣ ਤੱਕ 6000 ਰੁਪਏ ਪ੍ਰਤੀ ਕਿੱਲੋ ਤੋਂ ਵੀ ਹੇਠਾਂ ਆ ਗਈ ਹੈ।
ਐਂਜਲ ਬ੍ਰੌਕਿੰਗ ਦੇ ਉਪ-ਪ੍ਰਧਾਨ, ਅਨੁਜ ਗੁਪਤਾ ਨੇ ਕਿਹਾ ਕਿ ਸੋਨੇ ਅਤੇ ਚਾਂਦੀ ਦੀ ਬਰਾਮਦਗੀ ਡਾਲਰ ਵਿੱਚ ਰਿਕਵਰੀ ਕਾਰਨ ਟੁੱਟ ਗਈ ਹੈ। ਇਸ ਸਮੇਂ ਮੁਨਾਫਾ, ਕੀਮਤਾਂ ਦੀ ਰਿਕਵਰੀ ਦੇ ਕਾਰਨ ਦਬਾਅ ਵਿੱਚ ਆ ਗਿਆ ਹੈ। ਗੁਪਤਾ ਨੇ ਕਿਹਾ ਕਿ ਮਹਿੰਗੀਆਂ ਧਾਤਾਂ ਵਿੱਚ ਉਛਾਲ ਅਜੇ ਵੀ ਮੌਜੂਦ ਹੈ ਅਤੇ ਇਹ ਗਿਰਾਵਟ ਘੱਟ ਸਮੇਂ ਲਈ ਹੈ।
ਦੁਨੀਆ ਦੀ ਛੇ ਕਰੰਸੀਆਂ ਦੇ ਮੁਕਾਬਲੇ ਡਾਲਰ ਦੀ ਤਾਕਤ ਦਾ ਸੂਚਕ ਡਾਲਰ ਇੰਡੈਕਸ ਬੀਤੇ ਵੀਰਵਾਰ ਨੂੰ ਭਾਰੀ ਗਿਰਾਵਟ ਨਾਲ 92.74 ਉੱਤੇ ਆ ਗਿਆ ਸੀ ਜੋ ਕਿ ਮੰਗਲਵਾਰ ਨੂੰ ਮੁੜ 93.70 ਤੱਕ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਚੀਨ ਵਿਚਾਲੇ ਆਪਸੀ ਟਕਰਾਅ ਸੋਨੇ ਦੀ ਕੀਮਤਾਂ 'ਚ ਵਾਧਾ ਕਰਨ ਲਈ ਸਹਾਇਕ ਹੋਵੇਗਾ।
ਕੇਡੀਆ ਐਡਵਾਈਜ਼ਰੀ ਦੇ ਡਾਇਰੈਕਟਰ ਅਜੈ ਕੇਡੀਆ ਨੇ ਵੀ ਕਿਹਾ ਕਿ ਸੋਨਾ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਬੇਹਦ ਮਹਿੰਗੇ ਤੇ ਰਿਕਾਰਡ ਤੋੜ ਰੇਟ 'ਤੇ ਵਿੱਕ ਰਿਹਾ ਸੀ।, ਇਸ ਦੀਆਂ ਕੀਮਤਾਂ ਵਿੱਚ ਗਿਰਾਵਟ ਕੁਦਰਤੀ ਹੈ, ਪਰ ਇਸ ਗੱਲ ਉੱਤੇ ਧਿਆਨ ਦੇਣਾ ਬੇਹਦ ਜ਼ਰੂਰੀ ਹੈ ਕਿ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਬੁਨਿਆਦੀ ਤੌਰ 'ਤੇ ਤੇਜੀ ਬਣੀ ਰਹੇ।