ETV Bharat / business

ਕੋਵਿਡ-19: ਸੈਮਸੰਗ ਤੋਂ ਬਾਅਦ ਐਪਲ ਨੇ ਭਾਰਤ 'ਚ ਅਸਥਾਈ ਤੌਰ 'ਤੇ ਉਤਪਾਦਨ ਕੀਤਾ ਬੰਦ - ਤਾਲਾਬੰਦੀ ਦਾ ਐਲਾਨ

ਕੋਵਿਡ-19 ਨਾਲ ਨਜਿੱਠਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 21 ਦਿਨਾਂ ਦੀ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਜਿਸ ਦੇ ਚੱਲਦਿਆਂ ਸੈਮਸੰਗ ਤੋਂ ਬਾਅਦ, ਐਪਲ ਨੇ ਵੀ ਭਾਰਤ 'ਚ ਅਸਥਾਈ ਤੌਰ 'ਤੇ ਉਤਪਾਦਨ ਬੰਦ ਕਰ ਦਿੱਤਾ ਹੈ।

Samsung, Apple
ਫ਼ੋਟੋ
author img

By

Published : Mar 27, 2020, 4:18 PM IST

ਨਵੀਂ ਦਿੱਲੀ: ਭਾਰਤ ਸਰਕਾਰ ਨੇ ਕੋਵਿਡ-19 ਦੇ ਚੱਲਦਿਆਂ ਦੇਸ਼ ਭਰ ਵਿੱਚ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਬਾਅਦ ਤਕਨੀਕੀ ਉਤਪਾਦਨਾਂ ਵਿੱਚ ਵੀ ਫਰਕ ਪੈ ਰਿਹਾ ਹੈ। ਐਪਲ ਦੀ ਕੰਪਨੀ ਵਲੋਂ ਵੀ ਅਗਲੇ ਨੋਟਿਸ ਜਾਰੀ ਹੋਣ ਤੱਕ 21 ਦਿਨਾਂ ਲਈ ਉਤਪਾਦਨ ਉੱਤੇ ਅਸਥਾਈ ਰੂਪ ਨਾਲ ਰੋਕ ਲਗਾ ਦਿੱਤੀ ਹੈ। ਇਸ ਤੋਂ ਪਹਿਲਾ ਸੈਮਸੰਗ ਕੰਪਨੀ ਨੇ ਵੀ ਤਾਲਾਬੰਦੀ ਦੇ ਚੱਲਦਿਆਂ ਆਪਣੇ ਨੋਇਡਾ ਵਿਖੇ ਉਤਪਾਦਨ ਕਾਰਖਾਨੇ ਬੰਦ ਕਰ ਦਿੱਤੇ ਹਨ।

ਐਪਲ ਦੇ ਮੈਨੂਫੈਕਚਰਿੰਗ ਪਾਰਟਨਰ ਫੌਕਸਕਨ ਅਤੇ ਵਿਸਟਰਾਨ ਨੇ ਸਰਕਾਰ ਦੇ ਫੈਸਲੇ ਦੀ ਪਾਲਣਾ ਕਰਦੇ ਹੋਏ ਤੇ ਮਜ਼ਦੂਰਾਂ ਦੀ ਸੁਰੱਖਿਆਂ ਦੇ ਮੱਦੇਨਜ਼ਰ ਆਪਣੀ ਉਤਪਾਦਨ ਸੁਵਿਧਾਵਾਂ ਨੂੰ ਅਸਥਾਈ ਰੂਪ ਤੋਂ ਬੰਦ ਕਰ ਦਿੱਤੀਆਂ ਹਨ।

ਸਥਾਨਕ ਉਦਯੋਗ ਦੇ ਸੂਤਰਾਂ ਨੇ ਵੀਰਵਾਰ ਨੂੰ ਆਈਏਐਨਐਸ ਨੂੰ ਜਾਣਕਾਰੀ ਦਿੱਤੀ ਕਿ ਫੌਕਸਕਨ ਅਤੇ ਵਿਸਟਰਾਨ ਵਲੋਂ ਇਸ ਉਤਪਾਦਨ ਨੂੰ ਸਰਕਾਰ ਦੇ ਤਾਲਾਬੰਦ ਨੋਟੀਫਿਕੇਸ਼ਨ ਅਤੇ ਸਥਾਨਕ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਹੈ।

ਐਪਲ ਸਪਲਾਇਰ ਵਿਸਟਰਨ ਨੇ phone SE ਨੂੰ (ਹੁਣ ਬੰਦ ਕਰ ਦਿੱਤਾ ਗਿਆ ਹੈ) ਇਕੱਤਰ ਕਰ ਦਿੱਤਾ ਹੈ ਤੇ ਸਭ ਤੋਂ ਵੱਧ ਵਿਕਣ ਵਾਲੇ iphone XR ਹੁਣ ਚੇਨਈ ਦੇ ਸ਼੍ਰੀਪੇਰੁੰਬੁਦੁਰ ਵਿੱਚ ਐਪਲ ਸਪਲਾਇਰ ਫੌਕਸਕਨ ਦੀ ਸਹੂਲਤ ਵਿੱਚ ਤਿਆਰ ਕੀਤਾ ਜਾ ਰਿਹਾ ਹੈ।

ਫੌਕਸਕਨ ਅਤੇ ਵਿਸਟਰਨ ਦੋਵੇਂ Xiaomi ਸਮੇਤ Apple ਤੋਂ ਇਲਾਵਾ ਕਈ ਹੋਰ ਕੰਪਨੀਆਂ ਦੇ ਪ੍ਰਮੁੱਖ ਨਿਰਮਾਣ ਭਾਈਵਾਲੀ ਵੀ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੈਮਸੰਗ ਨੇ ਵੀ ਤਾਲਾਬੰਦੀ ਦੇ ਚੱਲਦਿਆਂ ਭਾਰਤ 'ਚ ਅਸਥਾਈ ਤੌਰ 'ਤੇ ਉਤਪਾਦਨ ਬੰਦ ਕਰ ਦਿੱਤਾ ਹੈ। ਸੈਮਸੰਗ ਭਾਰਤ ਦੇ ਕਾਰਪੋਰੇਟ ਸੰਚਾਰ ਦੇ ਮੁਖੀ ਪਾਰਥ ਘੋਸ਼ ਨੇ ਕਿਹਾ, "ਸੈਮਸੰਗ ਵਿੱਚ ਕਰਮਚਾਰੀਆਂ ਦੀ ਸੁਰੱਖਿਆ ਤੇ ਸਿਹਤ ਉਨ੍ਹਾਂ ਦੀ ਪਹਿਲ ਹੈ। ਕੋਵਿਡ-19 ਕਾਰਨ ਸਾਡੇ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਲਈ ਇੱਕੋ ਉਪਾਅ ਵਜੋਂ ਤੇ ਸਰਕਾਰ ਦੇ ਨਿਰਦੇਸ਼ਾਂ ਦੇ ਪਾਲਨ ਕਰਦਿਆ, ਅਸੀਂ ਵਰਤਮਾਨ ਵਿੱਚ ਆਪਣੇ ਉਤਪਾਦਨ ਕਾਰਜਾਂ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ। ਵਿਕਰੀ, ਮਾਰਕਿਟਿੰਗ ਤੇ ਭਾਰਤ ਭਰ ਦੇ ਰਿਸਰਚ ਤੇ ਵਿਕਾਸ ਦਫ਼ਤਰਾਂ ਵਿੱਚ ਘਰ ਬੈਠ ਕੇ ਕੰਮ ਕਰਨ ਲਈ ਕਰਮਚਾਰੀਆਂ ਤੋਂ ਪੁਛਿਆ ਗਿਆ ਹੈ।"

ਦੇਸ਼ ਭਰ ਵਿੱਚ ਤਾਲਾਬੰਦੀ ਕਾਰਨ ਕਈ ਹੋਰ ਸਮਾਰਟਫੋਨ ਨਿਰਮਾਤਾ ਵੀ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚ Xiaomi, LG, Motorola, Vivo, Oppo ਅਤੇ Realme ਵਰਗੀਆਂ ਕੰਪਨੀਆਂ ਸ਼ਾਮਲ ਹਨ ਤੇ ਉਨ੍ਹਾਂ ਨੇ ਉਤਪਾਦਨ ਨੂੰ ਮੁਅੱਤਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ: COVID-19: ਪੀੜਤਾਂ ਦੀ ਗਿਣਤੀ 700 ਤੋਂ ਪਾਰ, ਹੁਣ ਤੱਕ 17 ਦੀ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.