ਨਵੀਂ ਦਿੱਲੀ: ਤੇਲ ਅਤੇ ਬਿਜਲੀ ਦੀਆਂ ਕੀਮਤਾਂ ਵਿੱਚ ਗਿਰਾਵਟ ਨਾਲ ਥੋਕ ਕੀਮਤਾਂ 'ਤੇ ਅਧਾਰਤ ਮਹਿੰਗਾਈ ਦਰ ਜੂਨ ਵਿੱਚ 1.81 ਫੀਸਦੀ 'ਤੇ ਆ ਗਈ। ਮਈ 'ਚ ਮਹਿੰਗਾਈ ਦੀ ਦਰ 3.21 ਫੀਸਦੀ ਸੀ।
ਵਣਜ ਅਤੇ ਉਦਯੋਗ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, "ਮਹੀਨਾਵਾਰ ਥੋਕ ਮੁੱਲ ਸੂਚਕ ਅੰਕ ਦੇ ਅਧਾਰ ਤੇ ਮਹਿੰਗਾਈ ਦੀ ਸਾਲਾਨਾ ਦਰ ਜੂਨ 2020 ਵਿੱਚ -1.81 ਫੀਸਦੀ ਸੀ ਜੋ ਪਿਛਲੇ ਸਾਲ ਦੇ ਇਸੇ ਮਹੀਨੇ ਵਿੱਚ 2.02 ਫੀਸਦੀ ਸੀ।"
ਜੂਨ ਦੇ ਮਹੀਨੇ ਵਿੱਚ ਖੁਰਾਕੀ ਮੁਦਰਾਸਫਿਤੀ ਮਈ ਵਿੱਚ 1.13 ਫੀਸਦੀ ਦੇ ਮੁਕਾਬਲੇ 2.04 ਫੀਸਦੀ ਸੀ।