ਬੀਜਿੰਗ: ਵਿਸ਼ਵ ਬੈਂਕ ਦੇ ਡਾਇਰੈਕਟਰ-ਜਨਰਲ ਡੇਵਿਡ ਮਾਲਪਾਸ ਨੇ ਹਾਲ ਹੀ ਵਿੱਚ ਇਹ ਚੇਤਾਵਨੀ ਦਿੱਤੀ ਸੀ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ 10 ਕਰੋੜ ਲੋਕ ਬਹੁਤ ਗਰੀਬੀ ਵਿੱਚ ਪਰਤ ਸਕਦੇ ਹਨ।
ਇਸ ਤੋਂ ਪਹਿਲਾਂ, ਵਿਸ਼ਵ ਬੈਂਕ ਨੇ ਅਨੁਮਾਨ ਲਗਾਇਆ ਸੀ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਕਾਰਨ 6 ਕਰੋੜ ਲੋਕ ਬਹੁਤ ਗਰੀਬੀ ਦੀ ਲਪੇਟ ਵਿੱਚ ਆ ਸਕਦੇ ਹਨ, ਪਰ ਨਵੇਂ ਅਨੁਮਾਨ ਦੇ ਅਨੁਸਾਰ ਇਹ ਸਥਿਤੀ ਵਿਗੜਦੀ ਜਾ ਰਹੀ ਹੈ। 7 ਕਰੋੜ ਤੋਂ 10 ਕਰੋੜ ਲੋਕ ਬਹੁਤ ਗਰੀਬੀ ਵਿੱਚ ਕੈਦ ਹੋ ਜਾਣਗੇ।
ਮਾਲਪਾਸ ਨੇ ਕਿਹਾ ਕਿ ਜੇਕਰ ਮਹਾਂਮਾਰੀ ਦੀ ਸਥਿਤੀ ਗੰਭੀਰ ਹੁੰਦੀ ਹੈ ਤਾਂ ਇਹ ਗਿਣਤੀ ਵਧਣ ਦੀ ਸੰਭਾਵਨਾ ਹੈ।
ਵਿਸ਼ਵ ਬੈਂਕ ਨੇ ਇਹ ਵਾਅਦਾ ਕੀਤਾ ਹੈ ਕਿ ਐਮਰਜੈਂਸੀ ਹਲਾਤਾਂ ਦਾ ਮੁਕਾਬਲਾ ਕਰਨ ਦੇ ਲਈ, 2021 ਦੇ ਜੂਨ ਤੱਕ, 100 ਦੇਸ਼ਾਂ ਨੂੰ 1 ਕਰੋੜ 60 ਲੱਖ ਅਮਰੀਕੀ ਡਾਲਰ ਦੀ ਪੂੰਜੀ ਲਗਾਈ ਜਾਏਗੀ। ਇਸ ਸਾਲ ਦੇ ਜੂਨ ਦੇ ਅੰਤ ਤੱਕ, ਵਿਸ਼ਵ ਬੈਂਕ ਨੇ 21 ਲੱਖ ਡਾਲਰ ਦਾ ਪੂੰਜੀ ਲਗਾਈ।