ETV Bharat / business

ਮਹਿੰਗਾਈ: ਅਸਮਾਨ ’ਤੇ ਪਹੁੰਚੇ ਟਮਾਟਰ ਤੇ ਪਿਆਜ਼ ਦੇ ਭਾਅ

ਇਨ੍ਹਾਂ ਸਬਜ਼ੀਆਂ ਦੇ ਰੇਟ (hike in vegetables prices) ਅਸਮਾਨ ਛੂਹ ਰਹੇ ਹਨ। ਇਥੇ ਪਹਿਲਾਂ ਟਮਾਟਰ 20 ਤੋਂ 30 ਰੁਪਏ ਸੀ, ਜੋ ਕਿ ਹੁਣ ਵੱਧ ਕੇ 40 ਰੁਪਏ ਪ੍ਰਤੀ ਕਿੱਲੋ ਪਹੁੰਚ ਗਏ ਹਨ।

ਮਹਿੰਗਾਈ: ਅਸਮਾਨ ਛੋਹ ਰਹੇ ਟਮਾਟਰ ਤੇ ਪਿਆਜ਼ ਦੇ ਰੇਟ

author img

By

Published : Oct 13, 2021, 10:08 AM IST

Updated : Oct 13, 2021, 11:25 AM IST

ਨਵੀਂ ਦਿੱਲੀ: ਸ਼ਰਦ ਨਰਾਤਿਆਂ (Shardiya Navratri) 'ਚ ਸਬਜ਼ੀਆਂ ਦੀਆਂ ਕੀਮਤਾਂ 'ਚ ਤੇਜ਼ੀ (hike in vegetables prices) ਆਈ ਹੈ। ਨਰਾਤਿਆਂ 'ਚ ਆਲੂ, ਟਮਾਟਰ ਅਤੇ ਪਿਆਜ਼ ਦੀ ਜ਼ਿਆਦਾ ਵਿਕਰੀ ਕਾਰਨ ਇਨ੍ਹਾਂ ਸਬਜ਼ੀਆਂ ਦੇ ਰੇਟ ਵੀ ਵਧੇ ਹਨ। ਆਲੂ ਦੀ ਕੀਮਤ ਵਿੱਚ ਨੂੰ ਵਾਧਾ ਹੋਇਆਸੀ। ਹੁਣ ਟਮਾਟਰ ਅਤੇ ਪਿਆਜ਼ ਦਾ ਰੇਟ (tomato and onion rates increased) ਕਰੀਬ ਡੇਢ ਗੁਣਾ ਵੱਧ ਗਏ ਹਨ।

ਇਸ ਦੇ ਨਾਲ ਹੀ ਮਹਾਰਾਸ਼ਟਰ ਅਤੇ ਕਰਨਾਟਕ (Maharashtra and Karnataka) ਵਿੱਚ ਭਾਰੀ ਮੀਂਹ ਕਾਰਨ ਫਸਲਾਂ ਦੇ ਨੁਕਸਾਨ (crop damage due to heavy rains) ਦਾ ਪ੍ਰਭਾਵ ਥੋਕ ਅਤੇ ਰੀਟੇਲ ਬਜ਼ਾਰਾਂ ਵਿੱਚ ਟਮਾਟਰ ਅਤੇ ਪਿਆਜ਼ ਦੀਆਂ ਕੀਮਤਾਂ ਵਿੱਚ ਵੀ ਸਾਫ ਤੌਰ 'ਤੇ ਵੇਖਿਆ ਜਾ ਸਕਦਾ ਹੈ। ਇਨ੍ਹਾਂ ਦੋਵਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧ ਗਈਆਂ ਹਨ। ਵਪਾਰੀਆਂ ਨੇ ਦੱਸਿਆ ਕਿ ਸਬਜ਼ੀਆਂ ਦੇ ਥੋਕ ਭਾਅ 10 ਤੋਂ 15 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਧੇ ਹਨ, ਜਦੋਂ ਕਿ ਰੀਟੇਲ ਬਜ਼ਾਰਾਂ (retail market) ਵਿੱਚ ਇਹ ਕੀਮਤ 15 ਤੋਂ 20 ਰੁਪਏ ਪ੍ਰਤੀ ਕਿਲੋ ਦੇ ਦਾਇਰੇ ਵਿੱਚ ਸੀ।

ਇਸ ਦੇ ਨਾਲ ਹੀ ਸਬਜ਼ੀ ਵਪਾਰੀਆਂ ਨੇ ਇਹ ਵੀ ਸੰਕੇਤ ਦਿੱਤਾ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਜਾਰੀ ਰਹੇ ਤਾਂ ਆਉਣ ਵਾਲੇ ਹਫਤਿਆਂ ਵਿੱਚ ਇਹ ਸਬਜ਼ੀਆਂ ਹੋਰ ਮਹਿੰਗੀ ਹੋ ਸਕਦੀਆਂ ਹਨ। ਦੇਸ਼ ਦੀ ਰਾਸ਼ਟਰੀ ਰਾਜਧਾਨੀ ਦੇ ਸਬਜ਼ੀ ਵਪਾਰੀ ਰਮੇਸ਼ ਸਾਹੂ ਨੇ ਕਿਹਾ ਕਿ ਟਮਾਟਰ ਅਤੇ ਪਿਆਜ਼ ਦੀਆਂ ਕੀਮਤਾਂ ਪਹਿਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਵਧੀਆਂ ਹਨ। ਸਾਹੂ ਨੇ ਕਿਹਾ, ਹੁਣ, ਟਮਾਟਰ ਦੀਆਂ ਕੀਮਤਾਂ 50 ਤੋਂ 55 ਰੁਪਏ ਪ੍ਰਤੀ ਕਿਲੋ ਦੇ ਵਿੱਚ ਹਨ, ਜਦੋਂ ਕਿ ਪਹਿਲਾਂ ਇਹ ਲਗਭਗ 40 ਰੁਪਏ ਪ੍ਰਤੀ ਕਿਲੋ ਸੀ। ਇਸੇ ਤਰ੍ਹਾਂ ਪਿਆਜ਼ ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ ਅਤੇ ਹੁਣ, ਇਹ ਲਗਭਗ 50 ਰੁਪਏ ਪ੍ਰਤੀ ਕਿਲੋ ਹੈ ਜੋ ਪਹਿਲਾਂ ਲਗਭਗ 35-40 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਸੀ। ਉਨ੍ਹਾਂ ਕਿਹਾ ਕਿ ਥੋਕ ਕੀਮਤਾਂ ਵਿੱਚ ਵਾਧੇ ਕਾਰਨ ਅਜਿਹਾ ਹੋਇਆ ਹੈ।

ਹੈਦਰਾਬਾਦ ਵਿੱਚ ਵੀ ਇਨ੍ਹਾਂ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਨੂੰ ਛੋਹ ਰਹੀਆਂ ਹਨ। ਇੱਥੇ ਪਹਿਲਾਂ ਟਮਾਟਰ ਦੀ ਕੀਮਤ 20 ਤੋਂ 30 ਰੁਪਏ ਸੀ, ਜੋ ਹੁਣ ਵੱਧ ਕੇ 40 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇਸ ਦੇ ਨਾਲ ਹੀ ਜੇਕਰ ਅਸੀਂ ਪਿਆਜ਼ ਦੀ ਗੱਲ ਕਰੀਏ ਤਾਂ ਇਸ ਦੀਆਂ ਕੀਮਤਾਂ ਵੀ ਵੱਧ ਗਈਆਂ ਹਨ। ਪਹਿਲਾਂ ਪਿਆਜ਼ ਦੀ ਕੀਮਤ 30 ਤੋਂ 40 ਰੁਪਏ ਦੇ ਵਿਚਕਾਰ ਸੀ, ਜੋ ਹੁਣ ਵੱਧ ਕੇ 50 ਰੁਪਏ ਹੋ ਗਈ ਹੈ। ਇੱਕ ਸਬਜ਼ੀ ਵਿਕਰੇਤਾ ਮੋਨੂੰ ਪਾਸਵਾਨ ਨੇ ਦੱਸਿਆ ਕਿ ਚੰਗੀ ਕੁਆਲਿਟੀ ਦੇ ਟਮਾਟਰ 55-60 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ, ਜਦੋਂ ਕਿ ਪਿਆਜ਼ ਦੀ ਕੀਮਤ ਲਗਭਗ 50-55 ਰੁਪਏ ਪ੍ਰਤੀ ਕਿਲੋ ਹੈ।

ਪਾਸਵਾਨ ਨੇ ਕਿਹਾ, ਘੱਟ ਸਪਲਾਈ ਦੇ ਕਾਰਨ, ਪਿਛਲੇ ਇੱਕ ਹਫ਼ਤੇ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਅਸੀਂ ਥੋਕ ਬਾਜ਼ਾਰਾਂ ਵਿੱਚ ਉੱਚੀਆਂ ਦਰਾਂ ਤੇ ਸਬਜ਼ੀਆਂ ਖਰੀਦ ਰਹੇ ਹਾਂ, ਇਸ ਲਈ ਇਸ ਤੇਜ਼ੀ ਦਾ ਪ੍ਰਭਾਵ ਰੀਟੇਲ ਬਾਜ਼ਾਰਾਂ ਵਿੱਚ ਵੀ ਵੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਬਜ਼ੀਆਂ ਦੀ ਸਪਲਾਈ ਦੀ ਘਾਟ ਕਾਰਨ ਪਿਆਜ਼ ਅਤੇ ਟਮਾਟਰ ਵਰਗੀਆਂ ਮੁੱਖ ਸਬਜ਼ੀਆਂ ਦੇ ਥੋਕ ਭਾਅ ਲਗਭਗ 10-15 ਰੁਪਏ ਪ੍ਰਤੀ ਕਿਲੋ ਵਧ ਗਏ ਹਨ। ਉਨ੍ਹਾਂ ਕਿਹਾ ਕਿ ਕੌਮੀ ਰਾਜਧਾਨੀ ਵਿੱਚ ਸਭ ਤੋਂ ਵੱਧ ਪਿਆਜ਼ ਅਤੇ ਟਮਾਟਰ ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਕਰਨਾਟਕ ਤੋਂ ਆਉਂਦੇ ਹਨ।

ਉਨ੍ਹਾਂ ਕਿਹਾ ਕਿ ਕਰਨਾਟਕ ਅਤੇ ਮਹਾਰਾਸ਼ਟਰ ਵਿੱਚ ਭਾਰੀ ਮੀਂਹ ਕਾਰਨ ਪਿਆਜ਼ ਅਤੇ ਟਮਾਟਰ ਦੀਆਂ ਫਸਲਾਂ ਨੂੰ ਨੁਕਸਾਨ ਹੋਇਆ ਹੈ। ਇਸ ਨਾਲ ਸਪਲਾਈ ਵਿੱਚ ਕਮੀ ਆਈ, ਇਸ ਲਈ ਇਨ੍ਹਾਂ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ। ਵਪਾਰੀਆਂ ਨੇ ਦੁੱਖ ਨਾਲ ਦੱਸਿਆ ਕਿ ਦੱਖਣੀ ਭਾਰਤ ਦੇ ਸੂਬਿਆਂ ਵਿੱਚ ਮੀਂਹ ਕਾਰਨ ਫਸਲਾਂ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਬਾਲਣ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਆਵਾਜਾਈ ਦੀ ਲਾਗਤ ਵਧਣ ਕਾਰਨ ਸਬਜ਼ੀਆਂ ਵੀ ਮਹਿੰਗੀਆਂ ਹੋ ਰਹੀਆਂ ਹਨ।

ਇਹ ਵੀ ਪੜ੍ਹੋ : ਭਾਰਤੀ ਅਰਥਵਿਵਸਥਾ ਇਸ ਸਾਲ 9.5 ਤੇ 2022 'ਚ 8.5 ਫੀਸਦੀ ਦੀ ਦਰ ਨਾਲ ਕਰੇਗੀ ਵਿਕਾਸ : IMF

Last Updated : Oct 13, 2021, 11:25 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.