ਨਵੀਂ ਦਿੱਲੀ: ਮੁਦਰਾ ਸਫਿਤੀ ਦੇ ਲਗਾਤਾਰ ਦੋ ਮਹੀਨਿਆਂ ਤੱਕ ਆਪਣੇ ਟੀਚੇ ਤੋਂ ਉੱਪਰ ਰਹਿਣ ਦੇ ਵਿਚਾਲੇ ਕੇਂਦਰੀ ਬੈਂਕ ਨੇ ਸ਼ੁੱਕਰਵਾਰ ਨੂੰ ਚੌਥੀ ਦੋ-ਮਾਸਿਕ ਮੁਦਰਾ ਨੀਤੀ ਸਮੀਖਿਆ ਦਾ ਐਲਾਨ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਸ ਦਾਸ ਨੇ ਕਿਹਾ ਕਿ ਰੈਪੋ ਦਰ ਬਿਨਾਂ ਕਿਸੇ ਬਦਲਾਅ ਤੋਂ 4%'ਤੇ ਸਥਿਰ ਰਹੇਗਾ। ਦੂਜੇ ਪਾਸੇ ਰਿਵਰਸ ਰੇਪੋ ਰੇਟ ਵੀ ਬਿਨਾਂ ਕਿਸੇ ਬਦਲਾਅ ਤੋਂ 3.35% 'ਤੇ ਸਥਿਰ ਰਹੇਗਾ।
-
Reserve Bank of India keeps repo rate unchanged at 4%, maintains accommodative stance; reverse repo rate remains unchanged at 3.35% pic.twitter.com/pl7rH35hRl
— ANI (@ANI) October 8, 2021 " class="align-text-top noRightClick twitterSection" data="
">Reserve Bank of India keeps repo rate unchanged at 4%, maintains accommodative stance; reverse repo rate remains unchanged at 3.35% pic.twitter.com/pl7rH35hRl
— ANI (@ANI) October 8, 2021Reserve Bank of India keeps repo rate unchanged at 4%, maintains accommodative stance; reverse repo rate remains unchanged at 3.35% pic.twitter.com/pl7rH35hRl
— ANI (@ANI) October 8, 2021
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਸ ਦਾਸ ਨੇ ਕਿਹਾ ਕਿ ਇਸ ਮਿਆਦ ਵਿੱਚ, ਆਰਥਿਕਤਾ ਨੂੰ ਮਹਾਂਮਾਰੀ ਦੇ ਤਬਾਹੀ ਤੋਂ ਬਚਾਉਣ ਲਈ, ਰਿਜ਼ਰਵ ਬੈਂਕ ਨੇ ਅਚਾਨਕ ਸੰਕਟ ਨਾਲ ਨਜਿੱਠਣ ਲਈ 100 ਤੋਂ ਵੱਧ ਉਪਾਅ ਕੀਤੇ ਹਨ। ਅਸੀਂ ਵਿੱਤੀ ਬਾਜ਼ਾਰ ਨੂੰ ਚਾਲੂ ਰੱਖਣ ਲਈ ਨਵੇਂ ਅਤੇ ਗੈਰ ਰਵਾਇਤੀ ਉਪਾਅ ਕਰਨ ਤੋਂ ਸੰਕੋਚ ਨਹੀਂ ਕੀਤਾ।
ਇਸਦੇ ਨਾਲ ਹੀ ਗਵਰਨਰ ਨੇ ਦੱਸਿਆ ਕਿ ਪਿਛਲੀ ਐਮਪੀਸੀ ਬੈਠਕ ਦੀ ਤੁਲਣਾ ’ਚ ਅੱਜ ਭਾਰਤ ਬਹੁਤ ਵਧੀਆ ਸਥਿਤੀ ’ਚ ਹੈ। ਵਿਕਾਸ ਦੀ ਗਤੀ ਮਜਬੂਤ ਹੁੰਦੀ ਦਿਖ ਰਹੀ ਹੈ। ਮੁਦਰਾਸਫਿਤੀ ਟ੍ਰੈਜੇਕਟਰੀ ਅਨੁਮਾਨ ਤੋਂ ਜਿਆਦਾ ਵਧੀਆ ਹੋ ਰਹੀ ਹੈ।
ਦੱਸ ਦਈਏ ਕਿ ਇੱਕ ਸਰਵੇਖਣ ਤੋਂ 30 ਅਰਥਸ਼ਾਸਤਰੀਆਂ ਨੇ ਉਮੀਦ ਜਤਾਈ ਸੀ ਕਿ ਕੇਂਦਰੀ ਬੈਂਕ ਲਗਾਤਾਰ ਅੱਠਵੀਂ ਵਾਰ ਨੀਤੀਗਤ ਦਰਾਂ 'ਤੇ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖੇਗਾ।
ਗਵਰਨਰ ਨੇ ਦੱਸਿਆ ਕਿ ਵਿੱਤ ਸਾਲ 2021-22 ਦੇ ਲਈ ਅਸਲ ਜੀਡੀਪੀ ਵਿਕਾਸ ਦਾ ਅਨੁਮਾਨ 9.5 ਫੀਸਦ ’ਤੇ ਬਰਕਰਾਰ ਰੱਖਿਆ ਗਿਆ ਹੈ। ਇਸ ’ਚ Q2 ’ਚ 7.9 ਫੀਸਦ, Q3 ’ਚ 6.8 ਫੀਸਦ ਅਤੇ 2021-22 ਦੇ Q4 ’ਚ 6.1 ਫੀਸਦ ਸ਼ਾਮਲ ਹੈ। ਵਿੱਤ ਸਾਲ 2022-23 ਦੀ ਪਹਿਲੀ ਤਿਮਾਹੀ ਦੇ ਲਈ ਅਸਲ ਜੀਡੀਪੀ ਦਾ ਵਿਕਾਸ ਦਰ 17.2 ਫੀਸਦ ਦਾ ਅਨੁਮਾਨ ਲਗਾਇਆ ਗਿਆ ਹੈ।
ਇਹ ਵੀ ਪੜੋ: Honda Car ਵੱਲੋਂ ਤਿਉਹਾਰਾਂ ਦੀ ਪੇਸ਼ਕਸ਼ 'ਤੇ 53 ਹਜ਼ਾਰ ਰੁ: ਤੱਕ ਦੇ ਲਾਭ