ਨਵੀਂ ਦਿੱਲੀ: ਏਸ਼ੀਅਨ ਵਿਕਾਸ ਸਥਿਤੀ (ਏ.ਡੀ.ਓ.) ਦੀ ਇੱਕ ਪੂਰਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਰਥਚਾਰਾ ਆਮ ਸਥਿਤੀ ਵਿੱਚ ਪਰਤ ਰਿਹਾ ਹੈ ਅਤੇ ਦੂਜੀ ਤਿਮਾਹੀ ਵਿੱਚ ਸੰਕੁਚਨ 7.5 ਫ਼ੀਸਦੀ ਰਿਹਾ, ਜੋ ਉਮੀਦ ਨਾਲੋਂ ਬਿਹਤਰ ਹੈ।
ਕੋਰੋਨਾ ਮਹਾਂਮਾਰੀ ਦੇ ਚੱਲਦੇ ਚਾਲੂ ਵਿੱਤੀ ਸਾਲ ਦੀ ਜੂਨ ਤਿਮਾਹੀ ਦੌਰਾਨ ਆਰਥਿਕਤਾ ਵਿੱਚ 23.9 ਫ਼ੀਸਦ ਦੀ ਗਿਰਾਵਟ ਆਈ ਸੀ।
ਰਿਪੋਰਟ ਮੁਤਾਬਕ “ਵਿੱਤੀ ਸਾਲ 2020 ਲਈ ਜੀਡੀਪੀ ਅਨੁਮਾਨ ਨੂੰ 9 ਫ਼ੀਸਦ ਸੰਕੁਚਨ ਤੋਂ ਵਧਾ ਕੇ 8 ਫ਼ੀਸਦ ਕਰ ਦਿੱਤਾ ਗਿਆ ਹੈ ਅਤੇ ਦੂਜੇ ਅੱਧ ਵਿੱਚ ਜੀਡੀਪੀ ਇੱਕ ਸਾਲ ਪਹਿਲਾਂ ਦੀ ਤਰ੍ਹਾਂ ਰਹਿਣ ਦਾ ਅਨੁਮਾਨ ਹੈ। ਵਿੱਤੀ ਸਾਲ 2020-21 ਦੇ ਵਾਧੇ ਦੀ ਭਵਿੱਖਬਾਣੀ 8 ਫ਼ੀਸਦ 'ਤੇ ਕਾਇਮ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਆਰਥਿਕ ਭਰਪਾਈ ਉਮੀਦ ਨਾਲੋਂ ਬਿਹਤਰ ਹੈ ਅਤੇ ਇਸ ਦੇ ਕਾਰਨ ਦੱਖਣੀ ਏਸ਼ੀਆ ਵਿੱਚ ਸੁੰਗੜਨ ਦੇ ਅਨੁਮਾਨ ਨੂੰ 6.8 ਫ਼ੀਸਦ ਤੋਂ ਵਧਾ ਕੇ 6.1 ਫ਼ੀਸਦ ਕਰ ਦਿੱਤਾ ਗਿਆ ਹੈ।