ਮੁੰਬਈ: ਰਿਜ਼ਰਵ ਬੈਂਕ ਆਫ ਇੰਡੀਆ ਆਉਣ ਵਾਲੀ ਮੁਦਰਾ ਨੀਤੀ ਸਮੀਖਿਆ ਵਿੱਚ ਰੈਪੋ ਰੇਟਾਂ ਵਿੱਚ ਕੋਈ ਤਬਦੀਲੀ ਨਹੀਂ ਕਰੇਗੀ। ਇਹ ਅੰਦਾਜ਼ਾ ਇੱਕ ਰਿਪੋਰਟ ਵਿੱਚ ਲਗਾਇਆ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁਦਰਾ ਨੀਤੀ ਸਮਿਤੀ ਵਿੱਤੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਗ਼ੈਰ-ਰਵਾਇਤੀ ਨੀਤੀਗਤ ਉਪਾਅ ਕਰ ਸਕਦੀ ਹੈ।
ਰਿਜ਼ਰਵ ਬੈਂਕ ਦੇ ਗਵਰਨਰ ਦੀ ਅਗਵਾਈ ਵਾਲੀ ਮੁਦਰਾ ਨੀਤੀ ਕਮੇਟੀ ਦੀ ਤਿੰਨ ਰੋਜ਼ਾ ਮੀਟਿੰਗ 4 ਅਗਸਤ ਤੋਂ ਸ਼ੁਰੂ ਹੋਵੇਗੀ। ਬੈਠਕ ਦੇ ਨਤੀਜੇ 6 ਅਗਸਤ ਨੂੰ ਐਲਾਨੇ ਜਾਣਗੇ।
ਐਸਬੀਆਈ ਰਿਸਰਚ ਦੀ ਰਿਪੋਰਟ-ਇਕੋਰੈਪ 'ਚ ਕਿਹਾ ਗਿਆ ਹੈ, "ਸਾਡਾ ਮੰਨਣਾ ਹੈ ਕਿ ਅਗਸਤ ਵਿੱਚ ਰਿਜ਼ਰਵ ਬੈਂਕ ਰੇਟਾਂ ਵਿੱਚ ਕਟੌਤੀ ਨਹੀਂ ਕਰੇਗਾ। ਸਾਨੂੰ ਵਿਸ਼ਵਾਸ ਹੈ ਕਿ ਐਮਪੀਸੀ ਦੀ ਬੈਠਕ ਇਸ ਬਾਰੇ ਵਿਚਾਰ ਚਰਚਾ ਹੋਵੇਗੀ ਕਿ ਮੌਜੂਦਾ ਸਥਿਤੀ ਵਿੱਚ ਵਿੱਤੀ ਸਥਿਰਤਾ ਨੂੰ ਯਕੀਨੀ ਬਣਾਇਆ ਜਾ ਸਕੇ।”
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫਰਵਰੀ ਤੋਂ ਰੈਪੋ ਰੇਟ ਵਿੱਚ 1.15 ਫੀਸਦੀ ਦੀ ਕਟੌਤੀ ਹੋ ਚੁੱਕੀ ਹੈ। ਬੈਂਕਾਂ ਨੇ ਗਾਹਕਾਂ ਨੂੰ ਨਵੇਂ ਕਰਜ਼ਿਆਂ 'ਤੇ 0.72 ਫੀਸਦੀ ਦੀ ਕਟੌਤੀ ਦਾ ਲਾਭ ਦਿੱਤਾ ਹੈ। ਕੁਝ ਵੱਡੇ ਬੈਂਕਾਂ ਨੇ ਵੀ 0.85 ਫੀਸਦੀ ਤੱਕ ਦਾ ਮੁਨਾਫਾ ਤਬਦੀਲ ਕੀਤਾ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਤਾਲਾਬੰਦੀ ਦੌਰਾਨ ਲੋਕਾਂ ਨੇ ਵਿੱਤੀ ਜਾਇਦਾਦ ਰੱਖਣ ਨੂੰ ਪਹਿਲ ਦਿੱਤੀ ਹੈ।
ਇਸ ਨਾਲ ਦੇਸ਼ ਵਿੱਚ ਵਿੱਤੀ ਬਚਤ ਨੂੰ ਉਤਸ਼ਾਹ ਮਿਲਿਆ ਹੈ। ਰਿਪੋਰਟ ਕਹਿੰਦੀ ਹੈ, "ਸਾਡਾ ਅਨੁਮਾਨ ਹੈ ਕਿ 2020-21 ਵਿੱਚ ਵਿੱਤੀ ਬਚਤ ਵਿੱਚ ਵਾਧਾ ਹੋਵੇਗਾ।