ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵੀਰਵਾਰ ਨੂੰ ਉਮੀਦ ਪ੍ਰਗਟਾਈ ਕਿ ਚਾਲੂ ਵਿੱਤ ਸਾਲ ਦੀ ਦੂਸਰੀ ਛਿਮਾਹੀ ਵਿੱਚ ਅਰਥ-ਵਿਵਸਥਾ ਵਿੱਚ ਤੇਜ਼ੀ ਆਉਣ ਲੱਗੇਗੀ ਕਿਉਂਕਿ ਖ਼ਪਤ ਵੱਧੇਗੀ ਅਤੇ ਬੈਂਕ ਆਪਣੇ ਕਰਜ਼ ਚਾਲਨ ਵਿੱਚ ਵਾਧਾ ਕਰਨਗੇ।
ਜਨਤਕ ਖੇਤਰ ਦੇ ਬੈਂਕਰਾਂ ਨਾਲ ਮਿਲਣ ਤੋਂ ਬਾਅਦ, ਵਿੱਤ ਮੰਤਰੀ ਨੇ ਨਿੱਜੀ ਖੇਤਰ ਦੇ ਰਿਣਦਾਤਾ ਅਤੇ ਵਿੱਤੀ ਸੰਸਥਾਵਾਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਮੁਤਾਬਕ, ਸਪੱਸ਼ਟ ਰੂਪ ਨਾਲ ਕਿਹਾ ਗਿਆ ਹੈ ਕਿ ਉਹ ਤਰਲਤਾ ਸੰਕਟ ਦਾ ਸਾਹਮਣਾ ਨਹੀਂ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਰਜ਼ ਲਈ ਕਾਫ਼ੀ ਮੰਗ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਕੁੱਲ ਮਿਲਾ ਕੇ ਇਹ ਇੱਕ ਬਹੁਤ ਹੀ ਟਾਨਿਕ-ਵਰਗੀ ਮੀਟਿੰਗ ਸੀ ਜਿਥੇ ਮੈਂ ਵਧੀਆ ਗੱਲਾਂ ਸੁਣੀਆਂ, ਸਾਕਰਾਤਕਮ ਗੱਲਾਂ। ਮੈਨੂੰ ਦੱਸਿਆ ਗਿਆ ਕਿ ਖ਼ਪਤ ਹੋ ਰਹੀ ਹੈ।
ਉਨ੍ਹਾਂ ਨੇ ਸੰਕੇਤ ਦਿੱਤੇ ਕਿ ਆਰਥਿਕ ਮੰਦੀ ਨਾਲ ਆਉਣ ਵਾਲੇ ਤਿਓਹਾਰੀ ਸੀਜ਼ਨ ਵਿੱਚ ਅਰਥ-ਵਿਵਸਤਾ ਨੂੰ ਉੱਪਰ ਉੱਠਣ ਵਿੱਚ ਮਦਦ ਮਿਲੇਗੀ। ਚਾਲੂ ਵਿੱਤ ਸਾਲ ਦੀ ਪਹਿਲੀ ਤਿਮਾਹੀ ਵਿੱਚ ਜੀਡੀਪੀ ਦਾ ਵਾਧਾ 6 ਸਾਲ ਦੇ ਹੇਠਲੇ ਪੱਧਰ 5 ਫ਼ੀਸਦੀ ਉੱਤੇ ਆ ਗਿਆ ਹੈ।
ਮੰਤਰੀ ਨੇ ਅੱਗੇ ਕਿਹਾ ਕਿ ਨਿੱਜੀ ਖੇਤਰ ਦੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੇ ਮੈਨੂੰ ਦੱਸਿਆ ਕਿ ਵਪਾਰਕ ਵਾਹਨ ਵਿਕਰੀ ਵਿੱਚ ਮੰਦੀ ਚੱਕਰਵਾਤੀ ਹੈ ਅਤੇ ਅਗਲੇ ਇੱਕ ਜਾਂ ਦੋ ਤਿਮਾਹੀਆਂ ਵਿੱਚ ਇਸ ਦੇ ਦੂਰ ਹੋਣ ਦੀ ਸੰਭਾਵਨਾ ਹੈ।
ਜਿਵੇਂ ਕਿ ਯਾਤਰੀ ਵਾਹਨ ਉਦਯੋਗ ਵਿੱਚ ਮੰਦੀ ਦਾ ਸਬੰਧ ਹੈ, ਉਸ ਭਾਵਨਾਵਾਂ ਤੋਂ ਪ੍ਰੇਰਿਤ ਦੱਸਿਆ ਗਿਆ ਅਤੇ ਨੇੜਲੇ ਭਵਿੱਖ ਵਿੱਚ ਇਸ ਵਿੱਚ ਸੁਧਾਰ ਹੋਵੇਗਾ।
ਵਿੱਤੀ ਸੇਵਾ ਸਕੱਤਰ ਰਾਜੀਵ ਕੁਮਾਰ ਨੇ ਕਿਹਾ ਕਿ ਜਨਤਕ ਖੇਤਰ ਦੇ ਬੈਂਕ ਤਿਓਹਾਰੀ ਸੀਜ਼ਨ ਦੌਰਾਨ ਦੇਸ਼ ਦੇ 400 ਜ਼ਿਲ੍ਹਿਆੰ ਵਿੱਚ ਕ੍ਰੈਡਿਟ ਡਿਸਬਰਸਲ ਨੂੰ ਵਧਾਉਣ ਦੇ ਉਦੇਸ਼ ਨਾਲ ਪਹੁੰਚ ਪ੍ਰੋਗਰਾਮ ਕਰਵਾਉਣਗੇ।
ਪਹਿਲੇ ਸੈਸ਼ਨ ਵਿੱਚ 3 ਤੋਂ 7 ਅਕਤੂਬਰ ਵਿਚਕਾਰ 250 ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਵਿੱਚ ਨਿੱਜੀ ਖੇਤਰ ਦੇ ਬੈਂਕਾਂ ਨੂੰ ਵੀ ਹਾਜ਼ਰ ਹੋਣ ਲਈ ਸੱਦਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਸਰਕਾਰ ਵੱਲੋਂ ਚੁੱਕੇ ਗਏ ਕਦਮ ਅਰਥਚਾਰੇ ਵਿੱਚ ਕਰਨਗੇ ਸੁਧਾਰ: ਸ਼ਕਤੀਕਾਂਤ ਦਾਸ