ਨਵੀਂ ਦਿੱਲੀ: ਵਿਸ਼ਵ ਮਹਾਮਾਰੀ ਕੋਰੋਨਾ ਵਾਇਰਸ ਕਾਰਨ ਵਿਸ਼ਵਵਿਆਪੀ ਸਿਹਤ ਸੰਕਟਕਾਲ ਦੇ ਵਿਚਕਾਰ, ਏਸ਼ੀਅਨ ਵਿਕਾਸ ਬੈਂਕ (ਏਡੀਬੀ) ਨੇ ਭਵਿੱਖਬਾਣੀ ਕੀਤੀ ਹੈ ਕਿ ਵਿੱਤੀ ਵਰ੍ਹੇ 2021 ਵਿੱਚ ਭਾਰਤ ਦੀ ਆਰਥਿਕ ਵਿਕਾਸ ਦਰ ਘਟ ਕੇ 4 ਪ੍ਰਤੀਸ਼ਤ ਰਹਿ ਸਕਦੀ ਹੈ।
ਪਿਛਲੇ ਸਾਲ ਬਾਜ਼ਾਰ ਵਿੱਚ ਆਈ ਮੰਦੀ ਤੋਂ ਬਾਅਦ ਤੋਂ ਭਾਰਤ ਦੀ ਵਿਕਾਸ ਦਰ ਘਟਦੀ ਜਾ ਰਹੀ ਹੈ। ਇਹ ਵਿੱਤੀ ਸਾਲ 2019 ਵਿੱਚ 6.1 ਪ੍ਰਤੀਸ਼ਤ ਤੋਂ ਘਟ ਕੇ 5 ਪ੍ਰਤੀਸ਼ਤ ਹੋ ਗਈ ਸੀ।
ਏਡੀਬੀ ਦੇ ਪ੍ਰਧਾਨ ਮਸਾਤਸੁਗੁ ਅਸਾਕਾਵਾ ਨੇ ਕਿਹਾ, "ਕਈ ਵਾਰ ਸਾਨੂੰ ਬਹੁਤ ਹੀ ਚੁਣੌਤੀ ਭਰੇ ਸਮੇਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੋਵਿਡ-19 ਨੇ ਵਿਸ਼ਵ ਭਰ ਦੇ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਉਦਯੋਗ ਤੇ ਹੋਰ ਆਰਥਿਕ ਗਤੀਵਿਧੀਆਂ ਵਿੱਚ ਵੀ ਵਿਘਨ ਪਾ ਰਿਹਾ ਹੈ।"
ਇਹ ਵੀ ਪੜ੍ਹੋ: ਮਰੀਜ਼, ਵਿਦਿਆਰਥੀ ਤੇ ਦਿਵਿਆਂਗ ਹੀ ਲੈ ਸਕਣਗੇ ਰੇਲ ਟਿਕਟ ਬੁਕਿੰਗ 'ਚ ਰਿਆਇਤਾਂ
ਬੈਂਕ ਨੇ ਆਪਣੇ ਏਸ਼ੀਅਨ ਵਿਕਾਸ ਆਊਟਲੁੱਕ (ਏਡੀਓ) 2020 ਵਿੱਚ ਕਿਹਾ ਕਿ ਭਾਰਤ ਦਾ ਕੁੱਲ ਘਰੇਲੂ ਉਤਪਾਦ (ਜੀਡੀਪੀ) ਅਗਲੇ ਵਿੱਤੀ ਵਰ੍ਹੇ ਵਿੱਚ 6.2 ਪ੍ਰਤੀਸ਼ਤ ਤੱਕ ਮਜ਼ਬੂਤ ਹੋਣ ਤੋਂ ਪਹਿਲਾਂ ਵਿੱਤੀ ਵਰ੍ਹੇ 2021 ਵਿੱਚ 4 ਫ਼ੀਸਦ ਰਹਿ ਸਕਦਾ ਹੈ।