ਨਵੀਂ ਦਿੱਲੀ : ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਸ਼ੁੱਕਰਵਾਰ ਨੂੰ ਸੰਪਰਕ ਰਹਿਤ ਕਾਰਡ ਲੈਣ-ਦੇਣ ਦੀ ਸੀਮਾ ਨੂੰ 1 ਜਨਵਰੀ, 2021 ਤੋਂ ਮੌਜੂਦਾ 2000 ਰੁਪਏ ਤੋਂ ਵਧਾ ਕੇ 5000 ਰੁਪਏ ਕਰਨ ਦਾ ਪ੍ਰਸਤਾਵ ਦਿੱਤਾ ਹੈ।
ਛੇਵੀਂ ਦੋ-ਮਹੀਨਾਵਾਰ ਮੁਦਰਾ ਨੀਤੀ ਦੀ ਬੈਠਕ ਦੌਰਾਨ ਇਸ ਫੈਸਲੇ ਦਾ ਐਲਾਨ ਕਰਦਿਆਂ ਕੇਂਦਰੀ ਬੈਂਕ ਨੇ ਕਿਹਾ ਕਿ ਇਹ ਕਦਮ ਡਿਜੀਟਲ ਭੁਗਤਾਨਾਂ ਨੂੰ ਸੁਰੱਖਿਅਤ ਢੰਗ ਨਾਲ ਅਪਣਾਉਣ 'ਚ ਮਦਦ ਕਰੇਗਾ।
ਹਲਾਂਕਿ, ਇਸ ਵਧਾਈ ਗਈ ਸੀਮਾ ਨੂੰ ਬਦਲਣ ਦਾ ਫੈਸਲਾ ਪੂਰੀ ਤਰ੍ਹਾਂ ਖਪਤਕਾਰਾਂ 'ਤੇ ਹੈ, ਭਾਵ ਜੇਕਰ ਕਾਰਡ ਉਪਯੋਗਕਰਤਾ ਸੁਰੱਖਿਆ ਦੀਆਂ ਚਿੰਤਾਵਾਂ ਦੇ ਕਾਰਨ ਮੌਜੂਦਾ ਰੁਪਏ ਦੀ 2000 ਰੁਪਏ ਦੀ ਹੱਦ ਨੂੰ ਬਦਲਣਾ ਚਾਹੁੰਦੇ ਹਨ, ਤਾਂ ਉਹ ਅਜਿਹਾ ਕਰ ਸਕਦੇ ਹਨ। ਤੁਹਾਡੇ ਲਈ ਇਸ ਕਦਮ ਦਾ ਕੀ ਅਰਥ ਹੈ ? ਜਾਣੋ ਸੰਪਰਕ ਰਹਿਤ ਕਾਰਡ ਲੈਣ-ਦੇਣ ਦੀਆਂ ਮੁੱਖ ਵਿਸ਼ੇਸ਼ਤਾਵਾਂ।
ਸੰਪਰਕ ਰਹਿਤ ਭੁਗਤਾਨ ਕੀ ਹੈ ?
ਸੰਪਰਕ ਰਹਿਤ ਭੁਗਤਾਨ ਤੁਲਨਾਤਮਕ ਤੌਰ 'ਤੇ ਨਵੀਂ ਤਕਨੀਕ ਹੈ, ਜੋ ਤੁਹਾਨੂੰ ਸੰਪਰਕ ਰਹਿਤ ਪੇਮੈਂਟ ਕਾਰਡ ਮਸ਼ੀਨ ਵਿੱਚ ਮਹਿਜ਼ ਆਪਣੇ ਕਾਰਡ ਨੂੰ ਟੈਪ ਕਰਕੇ ਜਾਂ ਉਸ ਨੇੜੇ ਲਿਜਾ ਕੇ ਭੁਗਤਾਨ ਕਰ ਸਕਦੇ ਹਨ। ਇਸ ਦੇ ਲਈ ਤੁਹਾਨੂੰ ਕਾਰਡ ਸਵਾਇਪ ਕਰਨ ਦੀ ਲੋੜ ਨਹੀਂ ਪੈਂਦੀ। ਇਸ ਤਕਨੀਕ ਨਾਲ ਕੀਤੇ ਗਏ ਭੁਗਤਾਨ ਨੂੰ ਸੰਪਰਕ ਰਹਿਤ ਭੁਗਤਾਨ ਕਿਹਾ ਜਾਂਦਾ ਹੈ।
ਹੁਣ ਤੱਕ 2,000 ਰੁਪਏ ਤੋਂ ਘੱਟ ਲੈਣ-ਦੇਣ ਉੱਤੇ ਦਸਤਖ਼ਤ ਜਾਂ ਪਿਨ ਦੀ ਲੋੜ ਨਹੀਂ ਪੈਂਦੀ ਸੀ। ਭੁਗਤਾਨ ਕਰਨ ਲਈ ਮਹਿਜ਼ ਟੈਪ ਕਰਨ ਦੀ ਲੋੜ ਪੈਂਦੀ ਹੈ। ਇਸ ਨਾਲ ਇਹ ਪੂਰੀ ਪ੍ਰਕੀਰਿਆ ਸੰਪਰਕ ਰਹਿਤ ਹੋ ਗਈ, ਜੋ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰਾਨ ਕਾਫੀ ਮਦਦਗਾਰ ਸਾਬਿਤ ਹੋਈ। ਹੁਣ ਆਰਬੀਆਈ ਨੇ ਇਸ ਕੈਪ ਨੂੰ ਵਧਾ ਕੇ 5,000 ਰੁਪਏ ਕਰ ਦਿੱਤਾ ਹੈ। ਹੁਣ ਪੰਜ ਹਜ਼ਾਰ ਰੁਪਏ ਤੋਂ ਵੱਧ ਭੁਗਤਾਨ ਲਈ ਪਿਨ ਦੀ ਲੋੜ ਹੋਵੇਗੀ।
ਕਿੰਝ ਕੰਮ ਕਰਦਾ ਹੈ ਸੰਪਰਕ ਰਹਿਤ ਭੁਗਤਾਨ :
ਸੰਪਰਕ ਰਹਿਤ ਕਾਰਡਾਂ ਵਿੱਚ ਇੱਕ ਚਿੱਪ ਅਤੇ ਇੱਕ ਐਂਟੀਨਾ ਹੁੰਦਾ ਹੈ (ਰੇਡੀਓ ਤਰੰਗਾਂ ਦੇ ਅਧਾਰ ਤੇ),ਜਦੋਂ ਤੁਸੀਂ ਸੰਪਰਕ ਰਹਿਤ ਚਾਲੂ ਟਰਮੀਨਲ 'ਤੇ ਕਾਰਡ ਨੂੰ ਟੈਪ ਕਰਦੇ ਹੋ, ਤਾਂ ਵੇਰਵੇ ਕਾਰਡ ਤੋਂ ਵਾਇਰਲੈਸ ਤੌਰ 'ਤੇ ਟਰਮੀਨਲ ਵਿੱਚ ਟ੍ਰਾਂਸਫਰ ਕੀਤੇ ਜਾਂਦੇ ਹਨ ਅਤੇ ਸੁਰੱਖਿਅਤ ਢੰਗ ਨਾਲ ਭੁਗਤਾਨ ਹੋ ਜਾਂਦਾ ਹੈ।
ਕੀ ਟ੍ਰਾਂਜੈਕਸ਼ਨਾਂ ਲਈ ਸੰਪਰਕ ਸਲਿੱਪਾਂ ਜਾਰੀ ਕੀਤੀਆਂ ਜਾਂਦੀਆਂ ਹਨ?
ਗਾਹਕ 5000 ਰੁਪਏ ਤੋਂ ਘੱਟ ਲੈਣ-ਦੇਣ ਲਈ ਫੀਸ ਸਲਿੱਪ ਲਈ ਬੇਨਤੀ ਕਰ ਸਕਦੇ ਹਨ। 5000 ਰੁਪਏ ਤੋਂ ਉੱਪਰ ਦੇ ਲੈਣ-ਦੇਣ ਲਈ, ਇੱਕ ਚਾਰਜ ਸਲਿੱਪ ਆਪਣੇ ਆਪ ਮੁਹੱਈਆ ਕਰਵਾਈ ਜਾਏਗੀ।