ਨਵੀਂ ਦਿੱਲੀ : ਵੋਡਾਫ਼ੋਨ-ਆਇਡੀਆ ਨੇ ਵਿਵਸਥਿਤ ਕੁੱਲ ਮਾਲੀਆ (ਏਜੀਆਰ) ਬਕਾਏ ਨੂੰ ਲੈ ਕੇ ਦੂਰਸੰਚਾਰ ਵਿਭਾਗ ਨੂੰ ਬੁੱਧਵਾਰ ਨੂੰ ਇੱਕ ਹਜ਼ਾਰ ਰੁਪਏ ਦਾ ਭੁਗਤਾਨ ਕੀਤਾ। ਕੰਪਨੀ ਨੇ ਸੋਮਵਾਰ ਨੂੰ ਏਜੀਆਰ ਬਕਾਏ ਨੂੰ ਲੈ ਕੇ 2,500 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ। ਕੰਪਨੀ ਉੱਪਰ 53 ਹਜ਼ਾਰ ਕਰੋੜ ਰੁਪਏ ਦਾ ਏਜੀਆਰ ਬਕਾਇਆ ਹੈ।
ਦੂਰਸੰਚਾਰ ਵਿਭਾਗ ਦੇ ਸੂਤਰਾਂ ਮੁਤਾਬਕ ਟਾਟਾ ਟੈਲੀਸਰਵਿਸਿਜ਼ ਨੂੰ ਵੀ ਇੱਕ-ਦੋ ਦਿਨਾਂ ਵਿੱਚ ਪੂਰਾ ਬਕਾਏ ਦਾ ਭੁਗਤਾਨ ਕਰਨ ਦਾ ਨੋਟਿਸ ਭੇਜਿਆ ਗਿਆ ਹੈ। ਟਾਟਾ ਟੈਲੀਸਰਵਿਸਿਜ ਨੇ ਸੋਮਵਾਰ ਨੂੰ 2,197 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਇਸ ਉੱਪਰ 14 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਬਕਾਇਆ ਹੈ।
(ਪੀਟੀਆਈ-ਭਾਸ਼ਾ)