ETV Bharat / business

ਭਾਰਤ-ਬੰਗਲਾਦੇਸ਼ ਦਰਮਿਆਨ 5 ਨਵੰਬਰ ਨੂੰ ਉਡਾਣਾਂ ਸ਼ੁਰੂ ਕਰੇਗੀ ਵਿਸਤਾਰਾ

ਵਿਸਤਾਰਾ ਦੇ ਇਸ ਐਲਾਨ ਤੋਂ ਇਕ ਦਿਨ ਪਹਿਲਾਂ ਹੀ ਸਪਾਈਸ ਜੈੱਟ ਨੇ ਵੀ ਬੰਗਲਾਦੇਸ਼ ਲਈ 8 ਉਡਾਣਾਂ ਦੀ ਘੋਸ਼ਣਾ ਕੀਤੀ ਸੀ। ਇਸ ਵਿੱਚ ਚਟਗਾਓਂ, ਢਾਕਾ ਆਦਿ ਦੇ ਲਈ ਉਡਾਣਾਂ ਸ਼ਾਮਲ ਹਨ। ਵਿਸਤਾਰਾ ਨੇ ਮੰਗਲਵਾਰ ਨੂੰ ਇਕ ਬਿਆਨ ਵਿੱਚ ਕਿਹਾ ਕਿ ਉਹ ਦੋਵਾਂ ਦੇਸ਼ਾਂ ਦੀਆਂ ਰਾਜਧਾਨੀਆਂ ਦਰਮਿਆਨ 5 ਨਵੰਬਰ ਦੇ ਇੱਕ ਸਿੱਧੀ ਉਡਾਣ ਸ਼ੁਰੂ ਕਰੇਗੀ।

vistara to start flights between india and bangladesh from november 5
ਭਾਰਤ-ਬੰਗਲਾਦੇਸ਼ ਦੇ 'ਚ 5 ਨਵੰਬਰ ਨੂੰ ਉਡਾਣਾਂ ਸ਼ੁਰੂ ਕਰੇਗੀ ਵਿਸਤਾਰਾ
author img

By

Published : Oct 27, 2020, 8:22 PM IST

ਮੁੰਬਈ: ਨਿਜੀ ਸੈਕਟਰ ਦੀ ਏਅਰ ਲਾਈਨ ਵਿਸਤਾਰਾ 5 ਨਵੰਬਰ ਤੋਂ ਭਾਰਤ ਅਤੇ ਬੰਗਲਾਦੇਸ਼ ਦੇ ਵਿੱਚ ਆਪਣੀਆਂ ਉਡਾਣਾਂ ਸ਼ੁਰੂ ਕਰੇਗੀ। ਕੰਪਨੀ ਇਨ੍ਹਾਂ ਦੀ ਸ਼ੁਰੂਆਤ ਦੋਵਾਂ ਦੇਸ਼ਾਂ ਵਿਚਾਲੇ ਇਕ ਵਿਸ਼ੇਸ਼ ਦੁਵੱਲੇ ਉਡਾਨ ਸਮਝੌਤੇ (ਏਅਰ ਬੱਬਲ ਸਮਝੌਤੇ) ਦੇ ਤਹਿਤ ਕਰੇਗੀ।

ਵਿਸਤਾਰਾ ਦੇ ਇਸ ਐਲਾਨ ਤੋਂ ਇਕ ਦਿਨ ਪਹਿਲਾਂ ਹੀ ਸਪਾਈਸ ਜੈੱਟ ਨੇ ਬੰਗਲਾਦੇਸ਼ ਲਈ 8 ਉਡਾਣਾਂ ਦੀ ਘੋਸ਼ਣਾ ਕੀਤੀ ਸੀ। ਇਸ ਵਿੱਚ ਚਟਗਾਓਂ, ਢਾਕਾ ਆਦਿ ਲਈ ਉਡਾਣਾਂ ਸ਼ਾਮਲ ਹਨ।

ਵਿਸਤਾਰਾ ਨੇ ਮੰਗਲਵਾਰ ਨੂੰ ਇਕ ਬਿਆਨ ਵਿੱਚ ਕਿਹਾ ਕਿ ਉਹ ਦੋਵਾਂ ਦੇਸ਼ਾਂ ਦੀਆਂ ਰਾਜਧਾਨੀਆਂ ਦੇ ਵਿੱਚ 5 ਨਵੰਬਰ ਤੋਂ 1 ਸਿੱਧੀ ਉਡਾਣ ਸ਼ੁਰੂ ਕਰੇਗੀ। ਇਹ ਹਫ਼ਤੇ ਵਿਚ 2 ਦਿਨ ਵੀਰਵਾਰ ਅਤੇ ਐਤਵਾਰ ਨੂੰ ਹੋਵੇਗੀ। ਇਸ ਦੇ ਲਈ ਏਅਰਬੱਸ ਏ 320 ਨੀਓ ਏਅਰਕ੍ਰਾਫਟ ਇਸਤੇਮਾਲ ਕੀਤਾ ਜਾਵੇਗਾ।

ਕੋਵਿਡ -19 ਦੇ ਦੌਰ ਵਿੱਚ ਅੰਤਰ ਰਾਸ਼ਟਰੀ ਉਡਾਣਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਹਨ। ਅਜਿਹੀ ਸਥਿਤੀ ਵਿੱਚ, ਬਹੁਤ ਸਾਰੇ ਦੇਸ਼ਾਂ ਨੇ ਆਪਣੀ ਸਹੂਲਤ ਅਤੇ ਜ਼ਰੂਰਤਾਂ ਲਈ ਦੁਵੱਲੇ ਵਿਸ਼ੇਸ਼ ਉਡਾਨ ਸਮਝੌਤੇ ਕੀਤੇ ਹਨ।

ਕੰਪਨੀ ਦੇ ਮੁਖ ਕਾਰਜਕਾਰੀ ਅਧਿਕਾਰੀ (ਸੀਈਓ) ਲੈਸਲੀ ਥੇਂਗ ਨੇ ਕਿਹਾ ਕਿ ਅਸੀਂ ਆਪਣੇ ਅੰਤਰਰਾਸ਼ਟਰੀ ਨੈਟਵਰਕ ਦਾ ਵਿਸਥਾਰ ਕਰਦੇ ਹੋਏ ਖੁਸ਼ੀ ਹੈ। ਇਸ ਚੁਣੌਤੀਪੂਰਨ ਸਮੇਂ ਵਿੱਚ ਵੀ ਅਸੀਂ ਲਗਾਤਾਰ ਆਪਣੀ ਵਿਸ਼ਵਵਿਆਪੀ ਮੌਜੂਦਗੀ ਨੂੰ ਨਿਰੰਤਰ ਵਧਾ ਰਹੇ ਹਾਂ। ਇਸ ਤੋਂ ਪਹਿਲਾਂ ਨਾਗਰ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ 17 ਅਕਤੂਬਰ ਨੂੰ ਇੱਕ ਟਵੀਟ ਵਿੱਚ ਐਲਾਨ ਕੀਤਾ ਸੀ ਕਿ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਹਰ ਹਫ਼ਤੇ 28 ਉਡਾਣਾਂ ਚੱਲਣਗੀਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.