ਕੋਲਕਾਤਾ: ਬੈਂਕ ਯੂਨੀਅਨਾਂ ਨੇ 31 ਜਨਵਰੀ ਅਤੇ 1 ਫਰਵਰੀ ਨੂੰ ਦੋ ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਹੈ। ਭਾਰਤੀ ਬੈਂਕ ਐਸੋਸੀਏਸ਼ਨ ਨਾਲ ਤਨਖ਼ਾਹ ਵਾਧੇ 'ਤੇ ਗੱਲਬਾਤ ਅਸਫ਼ਲ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਨੌਂ ਟ੍ਰੇਡ ਯੂਨੀਅਨਾਂ ਦੀ ਪ੍ਰਤੀਨਿਧਤਾ ਕਰ ਰਹੀ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (ਯੂਐਫਬੀਯੂ) ਨੇ ਕਿਹਾ ਕਿ ਬੈਂਕ ਕਰਮਚਾਰੀ 11-13 ਮਾਰਚ ਨੂੰ ਵੀ ਤਿੰਨ ਦਿਨਾਂ ਹੜਤਾਲ ਕਰਨਗੇ।
ਯੂਐਫਬੀਯੂ ਦੇ ਸੂਬਾ ਕਨਵੀਨਰ ਸਿਧਾਰਥ ਖ਼ਾਨ ਨੇ ਕਿਹਾ, "1 ਅਪ੍ਰੈਲ ਤੋਂ ਅਸੀਂ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ।"
ਇਹ ਵੀ ਪੜ੍ਹੋ: ਕੇਂਦਰ ਦੇ ਸਟਾਕ 'ਚ ਸੜ ਰਿਹਾ ਪਿਆਜ਼, ਰਾਜਾਂ ਨੇ ਸਿਰਫ 2000 ਟਨ ਖਰੀਦਿਆ: ਪਾਸਵਾਨ
ਯੂਐਫਬੀਯੂ ਤਨਖਾਹਾਂ ਵਿੱਚ ਘੱਟੋ ਘੱਟ 15 ਪ੍ਰਤੀਸ਼ਤ ਵਾਧੇ ਦੀ ਮੰਗ ਕਰ ਰਿਹਾ ਹੈ ਪਰ ਆਈਬੀਏ ਨੇ 12.25 ਪ੍ਰਤੀਸ਼ਤ ਵਾਧਾ ਨਿਰਧਾਰਤ ਕੀਤਾ ਹੈ। ਖ਼ਾਨ ਨੇ ਕਿਹਾ, 'ਇਹ ਮਨਜ਼ੂਰ ਨਹੀਂ ਹੈ'
ਤਨਖ਼ਾਹ ਸੰਸ਼ੋਧਨ ਸਬੰਧੀ ਆਖ਼ਰੀ ਮੀਟਿੰਗ 13 ਜਨਵਰੀ ਨੂੰ ਹੋਈ ਸੀ।