ETV Bharat / business

ਵੈਕਸੀਨ ਦੇ ਨਤੀਜੀਆਂ ਦੇ ਐਲਾਨ ਤੋਂ ਬਾਅਦ ਫਾਈਜ਼ਰ ਸੀਈਓ ਨੇ ਵੇਚੇ 56 ਮਿਲੀਅਨ ਡਾਲਰ ਦੇ ਸ਼ੇਅਰ

ਐਕਸਿਓਸ ਦੀ ਰਿਪੋਰਟ ਮੁਤਾਬਕ ਨਿਯਮ 10 ਬੀ 5-1 ਨਾਮ ਦੀ ਇੱਕ ਪਹਿਲਾਂ ਤੋਂ ਨਿਰਧਾਰਤ ਯੋਜਨਾ ਰਾਹੀਂ ਸ਼ੇਅਰਾਂ ਦੀ ਵਿਕਰੀ ਪੂਰੀ ਤਰ੍ਹਾਂ ਕਾਨੂੰਨੀ ਤਰੀਕੇ ਨਾਲ ਕਰ ਦਿੱਤੀ ਗਈ ਹੈ।

pfizer-ceo-sold-5-dollars-dot-6m-stock-on-the-day-it-announced-vaccine-results
ਵੈਕਸੀਨ ਦੇ ਨਤੀਜੀਆਂ ਦੇ ਐਲਾਨ ਤੋਂ ਬਾਅਦ ਫਾਈਜ਼ਰ ਸੀਈਓ ਨੇ ਵੇਚੇ 56 ਮਿਲੀਅਨ ਡਾਲਰ ਦੇ ਸ਼ੇਅਰ
author img

By

Published : Nov 12, 2020, 1:46 PM IST

ਨਵੀਂ ਦਿੱਲੀ: ਫਾਈਜ਼ਰ ਦੇ ਸੀਈਓ ਅਲਬਰਟ ਬੋਉਰਲਾ ਨੇ ਸੋਮਵਾਰ ਨੂੰ 56 ਮਿਲੀਅਨ ਡਾਲਰ ਦੇ ਸ਼ੇਅਰ ਵੇਚੇ। ਇਹ ਵਿਕਰੀ ਉਸੇ ਦਿਨ ਕੀਤੀ ਗਈ ਸੀ ਜਦੋਂ ਫਾਈਜ਼ਰ ਅਤੇ ਬਾਇਓਨਟੈਕ ਨੇ ਉਨ੍ਹਾਂ ਦੇ ਕੋਰੋਨਾਵਾਇਰਸ ਟੀਕੇ ਨੂੰ 90 ਫ਼ੀਸਦੀ ਤੋਂ ਵੱਧ ਪ੍ਰਭਾਵਸ਼ਾਲੀ ਐਲਾਨ ਕੀਤਾ। ਐਕਸਿਓਜ਼ ਦੀ ਇੱਕ ਰਿਪੋਰਟ ਮੁਤਾਬਕ, ਉਸੇ ਦਿਨ ਫਾਈਜ਼ਰ ਦੇ ਸ਼ੇਅਰਾਂ ਵਿੱਚ ਲਗਭਗ ਅੱਠ ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਐਕਸਿਓਸ ਦੀ ਰਿਪੋਰਟ ਮੁਤਾਬਕ ਨਿਯਮ 10 ਬੀ 5-1 ਨਾਮ ਦੀ ਇੱਕ ਪਹਿਲਾਂ ਤੋਂ ਨਿਰਧਾਰਤ ਯੋਜਨਾ ਰਾਹੀਂ ਸ਼ੇਅਰਾਂ ਦੀ ਵਿਕਰੀ ਪੂਰੀ ਤਰ੍ਹਾਂ ਕਾਨੂੰਨੀ ਤਰੀਕੇ ਨਾਲ ਕਰ ਦਿੱਤੀ ਗਈ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਬੰਧ ਵਿੱਚ ਫਾਈਜ਼ਰ ਦੇ ਬੁਲਾਰੇ ਨਾਲ ਵੀ ਗੱਲ ਕੀਤੀ ਗਈ ਸੀ, ਜਿਨ੍ਹਾਂ ਨੇ ਆਪਣੇ ਬਿਆਨ ਵਿੱਚ ਸੌਦੇ ਬਾਰੇ ਕੋਈ ਨਵੀਂ ਜਾਣਕਾਰੀ ਸ਼ਾਮਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸ਼ੇਅਰਾਂ ਦੀ ਵਿਕਰੀ ਅਗਸਤ ਵਿੱਚ ਕੀਤੀ ਗਈ ਪਹਿਲਾਂ ਤੋਂ ਨਿਰਧਾਰਤ ਯੋਜਨਾ ਦਾ ਹਿੱਸਾ ਸੀ।

ਬਿਜ਼ਨਸ ਇਨਸਾਈਡਰ ਦੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਉਸੇ ਦਿਨ ਹੀ ਫਾਈਜ਼ਰ ਦੇ ਸੀਈਓ ਨੇ ਆਪਣੇ ਸਟਾਕ ਦਾ 60 ਫ਼ੀਸਦ ਬਾਹਰ ਕੱਢ ਦਿੱਤਾ ਸੀ, ਕੰਪਨੀ ਨੇ ਆਪਣੇ ਕੋਵਿਡ -19 ਟੀਕੇ ਦੇ ਟੈਸਟਿੰਗ ਦੇ ਨਤੀਜਿਆਂ ਦਾ ਖੁਲਾਸਾ ਕੀਤਾ ਸੀ।

ਫਾਈਜ਼ਰ ਦੇ ਸੀਈਓ ਨੇ ਯੂਐਸ ਸਿਕਉਰਟੀਜ਼ ਐਂਡ ਐਕਸਚੇਂਜ ਕਮਿਸ਼ਨ ਦੇ ਸਾਹਮਣੇ ਦਾਇਰ ਕੀਤੀ ਗਈ ਇੱਕ ਫਾਈਲਿੰਗ ਮੁਤਾਬਕ 41.94 ਡਾਲਰ ਪ੍ਰਤੀ ਸ਼ੇਅਰ ਦੀ ਔਸਤ ਕੀਮਤ 'ਤੇ 132,508 ਸ਼ੇਅਰ ਵੇਚੇ। ਰਿਪੋਰਟ ਦੇ ਮੁਤਾਬਕ ਇਹ ਸ਼ੇਅਰ ਲਗਭਗ ਸਾਲ ਦੇ ਉੱਚ ਪੱਧਰ 'ਤੇ ਵੇਚੇ ਗਏ ਹਨ।

ਫਾਈਜ਼ਰ ਅਤੇ ਬਾਇਓਨਟੈਕ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਕੋਵਿਡ -19 ਨੂੰ ਰੋਕਣ ਲਈ ਉਨ੍ਹਾਂ ਦੇ ਵੈਕਸੀਨ ਉਮੀਦਵਾਰ ਨੂੰ 90 ਫ਼ੀਸਦੀ ਤੋਂ ਵੱਧ ਪ੍ਰਭਾਵਸ਼ਾਲੀ ਪਾਏ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.