ਨਵੀਂ ਦਿੱਲੀ : ਡਿਜ਼ੀਟਲ ਇੰਡੀਆ ਦੇ 6 ਸਾਲ ਪੂਰੇ ਹੋਣ 'ਤੇ ਪੇਟੀਐਮ ਨੇ ਯੂਜ਼ਰਸ ਤੇ ਵਪਾਰੀਆਂ ਦੇ ਲਈ ਕੈਸ਼ਬੈਕ ਦਾ ਪ੍ਰੋਗਰਾਮ ਸ਼ੁਰੂ ਕਰਨ ਲਈ 50 ਕਰੋੜ ਰੁਪਏ ਨਿਰਧਾਰਤ ਕੀਤੇ ਹਨ। ਕੰਪਨੀ ਦੇ ਮੁਤਾਬਕ, ਸਟੋਰ 'ਤੇ ਪੇਟੀਐਮ ਕਯੂਆਰਕੋਡ ਸਕੈਨ ਕਰਨ ਵਾਲੇ ਗਾਹਕਾਂ ਨੂੰ ਹਰ ਟ੍ਰਾਂਸਜੰਕਸ਼ਨ ਉੱਤੇ ਕੈਸ਼ਬੈਕ ਮਿਲੇਗਾ।
ਇਹ ਪ੍ਰੋਗਰਾਮ ਕਰਨਾਟਕ, ਕੇਰਲ, ਤਾਮਿਲਨਾਡੂ, ਆਂਧਰ ਪ੍ਰਦੇਸ਼ ਤੇ ਤੇਲੰਗਾਨਾ ਵਿੱਚ ਵਿਸ਼ੇਸ਼ ਅਭਿਆਨ ਦੇ ਤਹਿਤ ਦੇਸ਼ ਭਰ ਦੇ 200 ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤਾ ਜਾਵੇਗਾ। ਡਿਜ਼ੀਟਲ ਭੁਗਤਾਨ ਫਰਮ ਨੇ ਕਿਹਾ ਕਿ ਦੇਸ਼ ਭਰ ਦੇ ਵਪਾਰੀਆਂ ਨੇ ਡਿਜ਼ੀਟਲ ਭੁਗਤਾਨ ਵਿਧੀਆਂ ਨੂੰ ਇੱਕ ਵਿਸਥਾਰਤ ਲੜੀ ਨੂੰ ਸਵੀਕਾਰ ਕਰਕੇ ਤੇ ਪੇਟੀਐਮ ਗਰੂੱਪ ਦਾ ਹਿੱਸਾ ਬਣ ਕੇ ਇਸ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ।
ਕੰਪਨੀ ਨੇ ਇੱਕ ਬਿਆਨ 'ਚ ਕਿਹਾ, " ਕੰਪਨੀ ਇਸ ਸਾਲ ਇਸ ਪ੍ਰੋਗਰਾਮ ਦੇ ਲਈ 50 ਕਰੋੜ ਰੁਪਏ ਦਾ ਵਾਦਾ ਕਰ ਰਹੀ ਹੈ, ਜਿਸ ਚੋਂ 2 ਕਰੋੜ ਤੋਂ ਵੱਧ ਵਪਾਰੀਆਂ ਨੂੰ ਹੁੰਗਾਰਾ ਮਿਲੇਗਾ, ਜੋ ਲੋਕ ਰੋਜ਼ਾਨਾ ਪੇਟੀਐਮ ਦੀ ਵਰਤੋਂ ਕਰਦੇ ਹਨ। " ਦੀਵਾਲੀ ਤੋਂ ਪਹਿਲਾਂ ਪੇਟੀਐਮ ਐਪ ਦੇ ਰਾਹੀਂ ਸਭ ਤੋਂ ਵੱਧ ਲੈਣ-ਦੇਣ ਕਰਨ ਵਾਲੇ ਵਪਾਰੀਆਂ ਨੂੰ ਚੰਗੇ ਤੇ ਉੱਚ ਵਪਾਰੀ ਹੋਣ ਦੇ ਸਰਟੀਫਿਕੇਟ ਨਾਲ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਨੂੰ ਮੁਫ਼ਤ ਸਾਊਂਡ ਬਾਕਸ, ਆਈਓਟੀ ਡਿਵਾਇਸ ਤੇ ਅਜਿਹੇ ਕਈ ਪੁਰਸਕਾਰ ਹਾਸਲ ਕਰ ਸਕਣਗੇ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਜੋ ਗਾਹਕ ਪੇਟੀਐਮ ਐਪ ਦੇ ਰਾਹੀਂ ਭੁਗਤਾਨ ਕਰਨ ਦੇ ਲਈ ਸਟੋਰ ਉੱਤੇ ਪੇਟੀਐਮ ਕਯੂਆਰ ਕੋਡ ਨੂੰ ਸਕੈਨ ਕਰਦੇ ਹਨ, ਉਨ੍ਹਾਂ ਦੇ ਹਰ ਲੈਣ-ਦੇਣ 'ਤੇ ਕੈਸ਼ਬੈਕ ਮਿਲੇਗਾ। " ਭਾਰਤ ਨੇ ਆਪਣੇ ਡਿਜ਼ੀਟਲ ਭਾਰਤ ਮਿਸ਼ਨ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ, ਜੋ ਸਭ ਨੂੰ ਤਕਨੀਕੀ ਪ੍ਰਗਤੀ ਦੇ ਨਾਲ ਸਸ਼ਕਤ ਬਣਾਉਂਦਾ ਹੈ। ਇਹ ਮਿਸ਼ਨ ਦੇਸ਼ ਦੀ ਵੱਧਦੀ ਅਰਥਵਿਵਸਥਾ ਵਿੱਚ ਯੋਗਦਾਨ ਕਰਨ ਲਈ ਲੋੜੀਂਦਾ ਹੈ। "
ਇਹ ਵੀ ਪੜ੍ਹੋ: ਪੰਜਾਬ ਅੰਦਰ ਜੂਨ 2021 'ਚ GST ਤੋਂ 1087 ਕਰੋੜ ਰੁਪਏ ਹੋਏ ਇੱਕਤਰ