ਨਵੀਂ ਦਿੱਲੀ : ਕਿਸੇ ਸਮੇਂ ਗੁੜਗਾਉਂ ਦੇ ਇੱਕ ਹੋਟਲ ਵਿੱਚ ਕੰਮ ਕਰਨ ਵਾਲੇ ਰੋਹਿਤ ਮਿਸ਼ਰਾ ਇਸ ਸਮੇਂ 16 ਹੋਟਲਾਂ ਦੇ ਮਾਲਕ ਹਨ ਅਤੇ ਇਹ ਤਰੱਕੀ ਪਿਛਲੇ ਕੁਝ ਸਾਲਾਂ ਤੋਂ ਹੀ ਤਕਨੀਕ ਨੂੰ ਗ੍ਰਹਿਣ ਕਰ ਕੇ ਹਾਸਲ ਹੋਈ ਹੈ। ਸਾਲ 2015 ਵਿੱਚ ਰੋਹਿਤ ਨੇ ਆਪਣੀਆਂ ਦੋ ਜਾਇਦਦਾਂ ਨੂੰ OYO ਦੇ ਨਾਲ ਜੋੜਦੇ ਹੋਏ ਕਾਰੋਬਾਰ ਦੀ ਸ਼ੁਰੂਆਤ ਕੀਤੀ ਸੀ। ਗਾਹਕ ਸੇਵਾ ਖੇਤਰ ਪ੍ਰਤੀ ਉਨ੍ਹਾਂ ਦੇ ਜਨੂੰਨ ਅਤੇ OYO ਦੇ ਨਿਰੰਤਰ ਸਮਰੱਥਨ ਅਤੇ ਮਾਰਗਦਰਸ਼ਨ ਨਾਲ ਉਨ੍ਹਾਂ ਨੇ 2016 ਵਿੱਚ 10 ਹੋਟਲ ਖੋਲ੍ਹੇ ਸਨ ਜੋ ਹੁਣ 16 ਤੱਕ ਪਹੁੰਚ ਗਈ ਹੈ।
OYO ਦੀ ਸੇਵਾ ਤੇ ਸੁਝਾਅ ਦਾ ਲਾਭ ਲੈਣ ਵਾਲੇ ਰੋਹਿਤ ਮਿਸ਼ਰਾ ਸਿਰਫ਼ ਇਕੱਲੇ ਹੀ ਕਾਰੋਬਾਰੀ ਨਹੀਂ ਹਨ, ਬਲਕਿ ਇਸ ਖੇਤਰ ਵਿੱਚ ਹੋਰ ਕਈ ਛੋਟੇ ਕਾਰੋਬਾਰੀਆਂ ਨੇ ਵੀ OYO ਦੀ ਇਸ ਸੇਵਾ ਦੇ ਲਾਭ ਲਿਆ ਹੈ।
ਅਨੂਪ ਸੇਠੀ ਵੀ ਹੋਟਲ ਕਾਰੋਬਾਰੀ ਹਨ, ਜਿੰਨ੍ਹਾਂ ਨੇ 2016 ਵਿੱਚ OYO ਦੇ ਨਾਲ ਕੰਮ ਕਰ ਕੇ ਮੁੜ ਕੇ ਪਿੱਛੇ ਨਹੀਂ ਦੇਖਿਆ।
ਅਨੂਪ ਨੇ ਕਿਹਾ ਕਿ OYO ਜਾਇਦਾਦ ਦੀ ਵਰਤੋਂ ਵਿੱਚ ਮਦਦ ਕਰ ਰਹੀ ਸੀ ਅਤੇ ਗਾਹਕਾਂ ਨੂੰ ਪੂਰੀ ਗਾਹਕ ਸੇਵਾ ਦਾ ਅਨੁਭਵ ਦੇਣ ਲਈ ਉਸ ਵਿੱਚ ਬਦਲਾਅ ਕਰ ਰਹੀ ਸੀ। OYO ਨਾਲ ਸਾਡੇ ਰਿਸ਼ਤੇ ਕਾਫ਼ੀ ਵਧੀਆ ਹਨ ਜਿਥੇ ਅਸੀਂ ਦੋਵੇਂ ਇੱਕ-ਦੂਸਰੇ ਨੂੰ ਲਾਭ ਦੇ ਰਹੇ ਹਾਂ।