ETV Bharat / business

ਬੇਜੋਸ ਬਨਾਮ ਅੰਬਾਨੀ: ਭਾਰਤ ਦੇ ਪ੍ਰਚੂਨ ਖੇਤਰ 'ਚ ਸਰਬੋਤਮ ਹੋਣ ਦੀ ਲੜਾਈ - ਭਾਰਤ ਦੇ ਸਭ ਤੋਂ ਅਮੀਰ ਵਿਅਕਤੀ

ਵਿਸ਼ਲੇਸ਼ਕ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਜੈਫ ਬੇਜੋਸ ਅਤੇ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦਰਮਿਆਨ ਪ੍ਰਚੂਨ ਖੇਤਰ ਉੱਤੇ ਨਿਯੰਤਰਣ ਦੀ ਜੰਗ ਵਜੋਂ ਵੇਖ ਰਹੇ ਹਨ। ਬੇਜੋਸ ਕੋਲ 204.6 ਬਿਲੀਅਨ ਦੀ ਜਾਇਦਾਦ ਹੈ ਜਦਕਿ ਅੰਬਾਨੀ ਕੋਲ ਸਿਰਫ਼ 88.4 ਬਿਲੀਅਨ ਦੀ ਜਾਇਦਾਦ ਹੈ।

ਬੇਜੋਸ ਬਨਾਮ ਅੰਬਾਨੀ: ਭਾਰਤ ਦੇ ਪ੍ਰਚੂਨ ਖੇਤਰ 'ਚ ਸਰਬੋਤਮ ਹੋਣ ਦੀ ਲੜਾਈ

author img

By

Published : Oct 20, 2020, 7:24 PM IST

ਨਵੀਂ ਦਿੱਲੀ: ਸਿੰਗਾਪੁਰ 'ਚ ਐਮਾਜ਼ਾਨ ਅਤੇ ਕਿਸ਼ੋਰ ਬਿਯਾਨੀ ਦਰਮਿਆਨ ਆਰਬਿਟਰੇਸ਼ਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਸੂਤਰਾਂ ਨੇ ਦੱਸਿਆ ਕਿ ਸਿੰਗਾਪੁਰ ਦੇ ਸਾਬਕਾ ਅਟਾਰਨੀ ਜਨਰਲ ਵੀ.ਕੇ. ਰਾਜਾ ਨੇ ਸ਼ੁੱਕਰਵਾਰ, 16 ਅਕਤੂਬਰ ਨੂੰ ਆਰਬਿਟਰੇਸ਼ਨ ਦੀ ਸੁਣਵਾਈ ਖਤਮ ਕੀਤੀ ਸੀ ਤੇ ਸੋਮਨਾਰ 26 ਅਕਤੂਬਰ ਨੂੰ ਜਾਂ ਉਸ ਤੋਂ ਵੀ ਪਹਿਲਾਂ ਆਪਣਾ ਫੈਸਲਾ ਸੁਣਾਉਣਗੇ।

ਸਿੰਗਾਪੁਰ ਦੇ ਸਾਬਕਾ ਅਟਾਰਨੀ ਜਨਰਲ ਰਾਜਾ, ਐਮਾਜ਼ਾਨ ਬਨਾਮ ਫਿਊਚਰ ਬਨਾਮ ਰਿਲਾਇੰਸ ਦਰਮਿਆਨ ਹੋਏ ਝਗੜੇ 'ਚ ਵਿਚੋਲਗੀ ਕਰਨ ਵਾਲੇ ਇਕੋ ਇੱਕ ਆਰਬਿਟਰੇਟਰ ਹੈ।

ਸਿੰਗਾਪੁਰ ਵਿੱਚ ਸ਼ੁੱਕਰਵਾਰ ਨੂੰ ਆਰਬਿਟਰੇਸ਼ਨ ਦੀ ਇੱਕ ਐਮਰਜੈਸੀ ਸੁਣਵਾਈ ਹੋਈ। ਹਰੀਸ਼ ਸਾਵੇਲ ਫਿਊਚਰ ਰਿਟੇਲ ਦੀ ਪੈਰਵੀ ਲਈ ਪੇਸ਼ ਹੋਏ ਜਦੋਂ ਕਿ ਸਿੰਗਾਪੁਰ ਵਿੱਚ ਰਹਿਣ ਵਾਲੇ ਵਕੀਲ, ਦਵਿੰਦਰ ਸਿੰਘ ਫਿਊਚਰ ਕੂਪਨਸ ਪ੍ਰਾਇਵੇਟ ਲਿਮਿਟੇਡ ਵੱਲੋਂ ਪੇਸ਼ ਹੋਏ ਜੋ ਕਿਸ਼ੋਰ ਬਿਯਾਨੀ ਦੀ ਹੋਲਡਿੰਗ ਕੰਪਨੀ ਹੈ। ਭਾਰਤ ਦੇ ਪਿਛਲੇ ਸਾਲਿਸਲਿਟਰ ਜਨਰਲ ਗੋਪਾਲ ਸੁਬਰਾਮਨੀਅਮ ਅਮੇਜੋਨ ਦੀ ਪੈਰਵੀ ਲਈ ਪੇਸ਼ ਹੋਏ ਸਨ।

ਦੱਸਿਆ ਜਾ ਰਿਹਾ ਹੈ ਕਿ ਸੁਣਵਾਈ 5 ਘੰਟੇ ਚੱਲੀ। ਸਾਲਸੀ ਵੀ.ਕੇ. ਰਾਜੇ ਨੇ ਕਿਹਾ ਕਿ ਉਹ ਆਪਣਾ ਫੈਸਲਾ ਸੋਮਵਾਰ ਨੂੰ ਜਾਂ ਇਸ ਤੋਂ ਪਹਿਲਾਂ ਸੁਣਾ ਦੇਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.