ਨਵੀਂ ਦਿੱਲੀ: ਸੰਕਟ ਵਿੱਚ ਫ਼ਸੇ ਲਕਸ਼ਮੀ ਵਿਲਾਸ ਬੈਂਕ ਦੇ ਸ਼ੇਅਰਾਂ ਵਿੱਚ ਗਿਰਾਵਟ ਦਾ ਸਿਲਸਿਲਾ ਸੋਮਵਾਰ ਨੂੰ ਲਗਾਤਾਰ ਪੰਜਵੇਂ ਕਾਰੋਬਾਰੀ ਸੈਸ਼ਨ ਵਿੱਚ ਜਾਰੀ ਰਿਹਾ। ਬੈਂਕ ਨੂੰ ਲੈ ਕੇ ਕਾਫੀ ਨੈਗੇਟਿਵ ਖ਼ਬਰਾਂ ਆ ਰਹੀ ਹਨ ਜਿਸ ਦੇ ਚਲਦੇ ਨਿਵੇਸ਼ਕ ਇਸ ਦੇ ਸ਼ੇਅਰ ਵੇਚ ਰਹੇ ਹਨ।
ਪੰਜ ਕਾਰੋਬਾਰੀ ਸੈਸ਼ਨ ਵਿੱਚ ਐਲਵੀਬੀ ਦੇ ਸ਼ੇਅਰ ਵਿੱਚ 48 ਫੀਸਦ ਗਿਰਾਵਟ ਆ ਚੁੱਕੀ ਹੈ। ਸੋਮਵਾਰ ਨੂੰ ਬੀਐਸਈ ਵਿੱਚ ਬੈਂਕ ਦਾ ਸ਼ੇਅਰ 10 ਫੀਸਦ ਟੁੱਟ ਕੇ 8.10 ਰੁਪਏ ਉੱਤੇ ਆ ਗਿਆ ਅਤੇ ਇਸ ਨੇ ਹੇਠਲੇ ਸਰਕਟ ਨੂੰ ਛੂ ਲਿਆ ਹੈ। ਬੈਂਕ ਦਾ ਸ਼ੇਅਰ ਆਪਣੇ ਇੱਕ ਸਾਲ ਦੇ ਹੇਠਲੇ ਪੱਧਰ ਉੱਤੇ ਆ ਚੁੱਕਿਆ ਹੈ।
ਨੈਸ਼ਨਲ ਸਟਾਕ ਐਕਸਚੇਂਜ ਵਿੱਚ ਵੀ ਬੈਂਕ ਦਾ ਸ਼ੇਅਰ 10 ਫੀਸਦ ਟੁਟ ਕੇ 8.10 ਰੁਪਏ ਉੱਤੇ ਆ ਗਿਆ ਹੈ। ਬੀਐਸਈ ਵਿੱਚ 5 ਕਾਰੋਬਾਰੀ ਸੈਸ਼ਨ ਵਿੱਚ ਬੈਂਕ ਦਾ ਸ਼ੇਅਰ 48.24 ਫੀਸਦ ਹੇਠਾ ਆ ਗਿਆ ਹੈ।
ਪਿਛਲੇ ਹਫਤੇ ਮੰਗਲਵਾਰ ਨੂੰ ਸਰਕਾਰ ਨੇ ਐਲਵੀਬੀ ਉੱਤੇ ਕਈ ਤਰ੍ਹਾਂ ਦੇ ਅੰਕੁਸ਼ ਲਗਾਉਂਦੇ ਹੋਏ ਨਿਕਾਸੀ ਦੀ ਸੀਮਾ ਤੈਅ ਕੀਤੀ ਸੀ। ਨਾਲ ਹੀ ਬੈਂਕ ਨੇ ਬੋਰਡ ਨੂੰ ਵੀ ਭੰਗ ਕਰ ਦਿੱਤਾ ਸੀ ਬੈਂਕ ਨਾਲ ਨਿਕਾਸੀ ਸੀਮਾ ਪ੍ਰਤੀ ਜਮਾਕਰਤਾ 25,000 ਰੁਪਏ ਤੈਅ ਕੀਤੇ ਗਏ ਹਨ।