ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ ਵੱਖ-ਵੱਖ ਕਰਜ਼ਦਾਰਾਂ ਤੋਂ ਵਸੂਲੀ ਲਈ ਅਗਲੇ 10 ਦਿਨਾਂ ਤੋਂ 6,169 ਕਰੋੜ ਰੁਪਏ ਦੀ ਗੈਰ-ਪ੍ਰਭਾਸ਼ਿਤ ਜਾਇਦਾਦਾਂ (ਐਨਪੀਏ) ਦੀ ਨਿਲਾਮੀ ਕਰੇਗਾ। ਦੇਸ਼ ਦਾ ਸਭ ਤੋਂ ਵੱਡਾ ਬੈਂਕ ਉਨ੍ਹਾਂ ਕਰਜ਼ਦਾਰਾਂ ਦੀਆਂ ਵਿੱਤੀ ਜਾਇਦਾਦਾਂ ਦੀ ਨਿਲਾਮੀ ਕਰਦਾ ਹੈ ਜਿੰਨ੍ਹਾਂ ਨੇ ਬਕਾਏ ਦਾ ਭੁਗਤਾਨ ਨਹੀਂ ਕੀਤਾ ਹੈ।
ਬੈਂਕ 22-30 ਮਾਰਚ ਦੌਰਾਨ ਇੰਨ੍ਹਾਂ ਦੀ ਨਿਲਾਮੀ ਐਸਟਸ ਰਿਕੰਸਟ੍ਰਕਸ਼ਨ ਕੰਪਨੀਆਂ (ਏਆਰਸੀ), ਬੈਂਕਾਂ, ਨਾਨ-ਬੈਕਿੰਗ ਫ਼ਾਇਨੈਂਸ਼ੀਅਲ ਕੰਪਨੀਆਂ (ਐਨਬੀਐਫ਼ਸੀ) ਅਤੇ ਐਫ਼ਆਈ ਨੂੰ ਕਰੇਗਾ। ਜਾਇਦਾਦਾਂ ਦੀ ਸੂਚੀ ਬੈਂਕ ਨੇ ਪਹਿਲਾਂ ਹੀ ਨਿਲਾਮੀ ਲਈ ਦੇ ਦਿੱਤੀ ਹੈ।
ਵਿਕਰੀ ਲਈ ਰੱਖੀਆਂ ਗਈਆਂ ਜਾਇਦਾਦਾਂ ਦੀ ਕੀਮਤ 6,169 ਕਰੋੜ ਰੁਪਏ ਹੈ ਅਤੇ ਅਸਲ ਪ੍ਰਾਪਤੀ ਰਾਖ਼ਵਾਂ ਮੁੱਲ ਅਤੇ ਖ਼ਰੀਦਦਾਰਾਂ ਦੀ ਬੋਲੀਆਂ ਦੇ ਆਚਾਰ 'ਤੇ ਹੋਵੇਗੀ।
22 ਮਾਰਚ ਨੂੰ ਵੇਚੀਆਂ ਜਾਣ ਵਾਲੀਾਂ ਜਾਇਦਾਦਾਂ ਵਿੱਚ ਜੈਲ ਇੰਫ਼੍ਰਾਪ੍ਰੋਜੈਕਟਸ ਲਿਮਟਿਡ, ਕਮਾਚੀ ਇੰਡਸਟ੍ਰੀਜ਼ ਲਿਮਟਿਡ, ਪੈਰੇਂਟਲ ਡਰੱਗਜ਼ ਦੀਆਂ ਜਾਇਦਾਦਾਂ ਸ਼ਾਮਲ ਹਨ।
26 ਮਾਰਚ ਨੂੰ ਬੈਂਕ ਇੰਡੀਆ ਸਟੀਲ, ਕਾਰਪੋਰੇਸ਼ਨ ਅਤੇ ਜੈ ਬਾਲਾਜੀ ਇੰਡਸਟ੍ਰੀਜ਼ ਤੇ ਕੁਝ ਹੋਰ ਕੰਪਨੀਆਂ ਦੀਆਂ ਜਾਇਦਾਦਾਂ ਦੀ ਵਿਕਰੀ ਹੋਵੇਗੀ।
29 ਮਾਰਚ ਨੂੰ ਬੈਂਕ ਯਸ਼ਸਵੀ ਯਾਰਨ, ਸੁਮਿਤਾ ਟੇਕਸ ਸਪਿਨ, ਸ਼ੇਖਾਵਤੀ ਪੋਲੀ ਯਾਰਨ ਲਿਮਟਿਡ ਤੇ ਸ਼ਾਕੁੰਭਰੀ ਸਟ੍ਰਾ ਦੀਆਂ ਜਾਇਦਾਦਾਂ ਵੇਚੇਗਾ।