ਨਵੀਂ ਦਿੱਲੀ: ਵਿਸ਼ਵੀ ਸਮਾਰਟਫ਼ੋਨ ਬਾਜ਼ਾਰ ਵਿੱਚ ਸਾਲ 2020 ਦੀ ਪਹਿਲੀ ਤਿਮਾਹੀ ਵਿੱਚ ਸਾਲ-ਦਰ-ਸਾਲ 13 ਫ਼ੀਸਦ ਦੀ ਗਿਰਾਵਟ ਦਰਜ ਕੀਤੀ। ਇਸ ਦਾ ਮੁੱਖ ਕਾਰਨ ਕੋਵਿਡ-19 ਸੰਕਰਮਣ ਦੇ ਪ੍ਰਸਾਰ ਦਾ ਮੁੱਖ ਕੇਂਦਰ ਰਿਹਾ ਚੀਨ ਦਾ ਬਜ਼ਾਰ ਹੈ। ਇੱਕ ਨਵੀਂ ਰਿਪੋਰਟ ਨਾਲ ਇਸ ਦਾ ਖ਼ੁਲਾਸਾ ਹੋਇਆ ਹੈ।
ਕਾਊਂਟਰਪੁਆਇੰਟ ਰਿਸਰਚ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਸੈਮਸੰਗ ਨੇ ਸਮਾਰਟਫ਼ੋਨ ਮਾਰਕਿਟ ਦੀ ਅਗਵਾਈ ਕਰਦੇ ਹੋਏ ਤਿਮਾਹੀ ਵਿੱਚ ਗਲੋਬਲ ਸਮਾਰਟਫ਼ੋਨ ਸ਼ਿਪਮੈਂਟ ਦੇ 1/5 ਹਿੱਸੇ ਨੂੰ ਕੈਪਚਰ ਕੀਤਾ।
ਸਾਲ 2014 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੈ, ਜਦ ਸਮਾਰਟਫ਼ੋਨ ਨਿਰਮਾਤਾ ਇੱਕ ਤਿਮਾਹੀ ਵਿੱਚ 300 ਮਿਲੀਅਨ (30 ਕਰੋੜ) ਯੂਨਿਟ ਤੋਂ ਹੇਠਾਂ ਆਇਆ ਹੈ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਵਰਤਮਾਨ ਵਿੱਚ ਫ਼ੈਲੀ ਮਹਾਂਮਾਰੀ ਦੇ ਕਾਰਨ ਪੈਣ ਵਾਲੇ ਪ੍ਰਭਾਵ ਕਾਰਨ ਅਗਲੀ ਤਿਮਾਹੀ ਵਿੱਚ ਇਸ ਤੋਂ ਵੀ ਬੁਰੀ ਰਹਿਣ ਵਾਲੀ ਹੈ।
ਗੋਲਬਲ ਸਮਾਰਟਫ਼ੋਨ ਮਾਰਕਿਟ ਵਿੱਚ ਨੰਬਰ 2 ਦੇ ਸਥਾਨ ਉੱਤੇ ਕਬਜ਼ਾ ਕਰਨ ਦੇ ਲਈ ਹੁਆਵੇਈ ਨੇ ਚੀਨ ਵਿੱਚ ਆਪਣਾ ਵਾਧਾ ਜਾਰੀ ਰੱਖਿਆ ਅਤੇ ਫ਼ਿਰ ਤੋਂ ਐਪਲ ਨੂੰ ਪਿੱਛੇ ਛੱਡ ਦਿੱਤਾ ਹੈ।
ਕੰਪਨੀ ਨੇ ਵਿਸ਼ਵੀ ਬਾਜ਼ਾਰ ਵਿੱਚ 17 ਫ਼ੀਸਦੀ ਦੀ ਹਿੱਸੇਦਾਰੀ ਹਾਸਲ ਕੀਤੀ, ਜਦਕਿ ਐਪਲ 14 ਫ਼ੀਸਦੀ ਦੀ ਹਿੱਸੇਦਾਰੀ ਹਾਸਲ ਕੀਤੀ।
(ਆਈਏਐੱਨਐੱਸ)