ਨਵੀਂ ਦਿੱਲੀ : ਅਮਰੀਕੀ ਕੰਪਨੀ ਵਾਲਮਾਰਟ ਦੀ ਮਲਕੀਅਤ ਵਾਲੀ ਭਾਰਤੀ ਇਕਾਈ ਫਲਿੱਪਕਾਰਟ ਦਾ ਘਾਟਾ 2018-19 ਵਿੱਚ ਵੱਧ ਕੇ 3836.8 ਕਰੋੜ ਰੁਪਏ ਹੋ ਗਿਆ ਹੈ। ਰੈਗੂਲੇਟਰੀ ਦੇ ਦਸਤਾਵੇਜਾਂ ਤੋਂ ਇਹ ਜਾਣਕਾਰੀ ਮਿਲੀ ਹੈ।
ਕਾਰਪੋਰੇਟ ਕੰਮਕਾਜ਼ ਦੇ ਮੰਤਰਾਲੇ ਨੂੰ ਭੇਜੇ ਦਸਤਾਵੇਜਾਂ ਮੁਤਾਬਕ ਇਸ ਤੋਂ ਪਿਛਲੇ ਸਾਲ 31 ਮਾਰਚ 2018 ਨੂੰ ਖ਼ਤਮ ਵਿੱਤੀ ਸਾਲ ਵਿੱਚ ਕੰਪਨੀ ਨੂੰ 2,063.8 ਕਰੋੜ ਰੁਪਏ ਦਾ ਘਾਟਾ ਹੋਇਆ ਸੀ।
ਫਲਿੱਪਕਾਰਟ ਇੰਡੀਆ ਦੇ ਕਾਰੋਬਾਰ ਤੋਂ ਕੁੱਲ ਆਮਦਨ 2018-19 ਦੌਰਾਨ ਹਾਲਾਂਕਿ, 42.82 ਫ਼ੀਸਦੀ ਵੱਧ ਕੇ 30,931 ਕਰੋੜ ਰੁਪਏ ਹੋ ਗਈ ਹੈ। ਇਸ ਤੋਂ ਪਿਛਲੇ ਸਾਲ ਕੰਪਨੀ ਨੇ 21,657.7 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ।
ਇਹ ਵੀ ਪੜ੍ਹੋ : ਐਮਾਜ਼ੋਨ ਤੋਂ ਬਾਅਦ ਹੁਣ ਫ਼ਲਿਪਕਾਰਟ ਵੀ ਹਿੰਦੀ 'ਚ ਕਰਵਾਏਗੀ ਆਨਲਾਈਨ ਸ਼ਾਪਿੰਗ