ETV Bharat / business

ਹੁਣ ਸਿਹਤ ਬੀਮਾ ਪ੍ਰੀਮਿਅਮ ਦਾ ਭੁਗਤਾਨ ਕਿਸ਼ਤਾਂ 'ਚ, ਇਰਡਾ ਦੀ ਆਗਿਆ

ਪਿਛਲੇ ਸਾਲ ਸਤੰਬਰ ਵਿੱਚ ਇਰਡਾ ਨੇ ਬੀਮਾ ਕੰਪਨੀਆਂ ਨੂੰ ਵਿਅਕਤੀਗਤ ਸਿਹਤ ਬੀਮਾ ਉਤਪਾਦਾਂ ਦੇ ਮਾਮਲਿਆਂ ਵਿੱਚ ਪ੍ਰਮਾਣ ਦੇ ਆਧਾਰ ਉੱਤੇ ਪ੍ਰੀਮਿਅਮ ਭੁਗਤਾਨ ਵਿਕਲਪ (ਕਈ ਕਿਸ਼ਤਾਂ ਵਿੱਚ ਪ੍ਰੀਮਿਅਮ ਦਾ ਭੁਗਤਾਨ) ਪੇਸ਼ ਕਰ ਦੀ ਆਗਿਆ ਦਿੱਤੀ ਸੀ। ਇਸ ਦੇ ਲਈ ਉਨ੍ਹਾਂ ਨੂੰ ਪ੍ਰਮਾਣ ਪੱਤਰ ਲੈਣਾ ਹੁੰਦਾ ਸੀ।

ਹੁਣ ਸਿਹਤ ਬੀਮਾ ਪ੍ਰੀਮਿਅਮ ਦਾ ਭੁਗਤਾਨ ਕਿਸ਼ਤਾਂ 'ਚ, ਇਰਡਾ ਦੀ ਆਗਿਆ
ਹੁਣ ਸਿਹਤ ਬੀਮਾ ਪ੍ਰੀਮਿਅਮ ਦਾ ਭੁਗਤਾਨ ਕਿਸ਼ਤਾਂ 'ਚ, ਇਰਡਾ ਦੀ ਆਗਿਆ
author img

By

Published : Apr 23, 2020, 12:11 AM IST

ਨਵੀਂ ਦਿੱਲੀ : ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ (ਇਰਡਾ) ਨੇ ਬੀਮਾ ਕੰਪਨੀਆਂ ਨੂੰ ਉਪਯੁਕਤ ਉਤਪਾਦਾਂ ਉੱਤੇ ਸਿਹਤ ਬੀਮਾ ਪ੍ਰੀਮਿਅਤ ਮਹੀਨਾਵਾਰ, ਤਿਮਾਹੀ ਜਾਂ ਛਿਮਾਹੀ ਆਧਾਰ ਉੱਤੇ ਕਿਸ਼ਤਾਂ ਵਿੱਚ ਲੈਣ ਦੀ ਆਗਿਆ ਦਿੱਤੀ ਹੈ। ਕੋਰੋਨਾ ਵਾਇਰਸ ਮਹਾਂਮਾਰੀ ਤੋਂ ਆਰਥਿਕ ਗਤੀਵਿਧਿਆ ਉੱਤੇ ਪੈ ਰਹੇ ਅਸਰ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਹੈ। ਬੀਮਾ ਕੰਪਨੀ ਉਨ੍ਹਾਂ ਉਤਪਾਦਾਂ ਦੇ ਲਈ ਕਿਸ਼ਤਾਂ ਦੇ ਪ੍ਰੀਮਿਅਮ ਲੈ ਸਕਦੀ ਹੈ ਜੋ ਉਨ੍ਹਾਂ ਲਈ ਸਹੀ ਹੈ।

ਪਿਛਲੇ ਸਾਲ ਸਤੰਬਰ ਵਿੱਚ ਇਰਡਾ ਨੇ ਬੀਮਾ ਕੰਪਨੀਆਂ ਨੂੰ ਵਿਅਕਤੀਗਤ ਸਿਹਤ ਬੀਮਾ ਉਤਪਾਦਾਂ ਦੇ ਮਾਮਲਿਆਂ ਵਿੱਚ ਪ੍ਰਮਾਣਿਤ ਦੇ ਆਧਾਰ ਉੱਤੇ ਪ੍ਰੀਮਿਅਮ ਭੁਗਤਾਨ ਵਿਕਲਪ (ਕਈ ਕਿਸ਼ਤਾਂ ਵਿੱਚ ਪ੍ਰੀਮਿਅਮ ਦਾ ਭੁਗਤਾਨ) ਪੇਸ਼ ਕਰਨ ਦੀ ਆਗਿਆ ਦਿੱਤੀ ਸੀ। ਇਸ ਦੇ ਲਈ ਉਨ੍ਹਾਂ ਨੇ ਪ੍ਰਮਾਣ ਪੱਤਰ ਲੈਣਾ ਹੁੰਦਾ ਸੀ।

ਇਰਡਾ ਨੇ ਇੱਕ ਚਿੱਠੀ ਵਿੱਚ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਸਿਹਤ ਬੀਮਾ ਪ੍ਰੀਮਿਅਮ ਭੁਗਤਾਨ ਨੂੰ ਸੌਖਾ ਕਰਨ ਦੀ ਜ਼ਰੂਰਤ ਉੱਤੇ ਵਿਚਾਰ ਕੀਤਾ ਗਿਆ। ਇਸ ਦੇ ਤਹਿਤ ਸਾਰੀਆਂ ਬੀਮਾ ਕੰਪਨੀਆਂ ਨੂੰ ਸਿਹਤ ਬੀਮਾ ਪ੍ਰੀਮਿਅਮ ਕਿਸ਼ਤਾਂ ਵਿੱਚ ਲੈਣ ਦੀ ਆਗਿਆ ਦਿੱਤੀ ਜਾਂਦੀ ਹੈ। ਉਹ ਇਸ ਦੇ ਲਈ ਆਪਣੇ ਹਿਸਾਬ ਨਾਲ ਉਤਪਾਦਾਂ ਦੀ ਚੋਣ ਕਰ ਸਕਦੇ ਹਨ।

ਇਰਡਾ ਨੇ ਸਪੱਸ਼ਟ ਕੀਤਾ ਹੈ ਕਿ ਇਸ ਨਾਲ ਮੂਲ ਪ੍ਰੀਮਿਅਮ ਅਤੇ ਕਰ ਢਾਂਚੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਪ੍ਰੀਮਿਅਮ ਭੁਗਤਾਨ ਮਹੀਨਾਵਾਰ, ਤਿਮਾਹੀ ਜਾਂ ਛਿਮਾਹੀ ਹੋ ਸਕਦਾ ਹੈ।

ਬੀਮਾ ਰੈਗੂਲੇਟਰੀ ਨੇ ਇਹ ਵੀ ਕਿਹਾ ਹੈ ਕਿ ਕਿਸ਼ਤਾਂ ਵਿੱਚ ਪ੍ਰੀਮਿਅਮ ਭੁਗਤਾਨ ਦੀ ਸੁਵਿਧਾ ਇੱਕ ਸਥਾਈ ਵਿਵਸਥਾ ਦੇ ਤੌਰ ਉੱਤੇ ਦਿੱਤੀ ਜਾ ਸਕਦੀ ਹੈ ਜਾਂ ਫ਼ਿਰ ਅਸਥਾਈ ਤੌਰ ਉੱਤੇ 12 ਮਹੀਨਿਆਂ ਦੇ ਲਈ। ਯਾਨੀ ਕਿ 31 ਮਾਰਚ 2021 ਤੱਕ ਨਵੀਂਨੀਕਰਨ ਵਾਲੀ ਸਿਹਤ ਬੀਮਾ ਪਾਲਸੀ ਦੇ ਲਈ ਇਹ ਸੁਵਿਧਾ ਦਿੱਤੀ ਜਾ ਸਕਦੀ ਹੈ।

ਰੈਗੂਲੇਟਰੀ ਨੇ ਬੀਮਾ ਕੰਪਨੀਆਂ ਤੋਂ ਆਪਣੀ ਵੈਬਸਾਇਟ ਉੱਤੇ ਇੰਨ੍ਹਾਂ ਉਤਪਾਦਾਂ ਦੇ ਨਾਂਅ ਦੱਸਣ ਨੂੰ ਕਿਹਾ ਹੈ ਜਿੰਨ੍ਹਾਂ ਉੱਤੇ ਕਿਸ਼ਤਾਂ ਵਿੱਚ ਪ੍ਰੀਮਿਅਮ ਭੁਗਤਾਨ ਦੀ ਸੁਵਿਧਾ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।

ਪੀਟੀਆਈ

ETV Bharat Logo

Copyright © 2024 Ushodaya Enterprises Pvt. Ltd., All Rights Reserved.