ETV Bharat / business

ਕੋਵਿਡ-19: ਜੇ ਲੌਕਡਾਊਨ ਵਧਿਆ ਤਾਂ ਕਰੋੜਾਂ ਲੋਕਾਂ ਦਾ ਰੁਜ਼ਗਾਰ ਖੁੱਸੇਗਾ ! - ਕੋਵਿਡ-19

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜੇਕਰ ਲੌਕਡਾਊਨ ਵਧ ਗਿਆ ਤਾਂ ਮਾਹਰਾਂ ਮੁਤਾਬਕ 1.7 ਕਰੋੜ ਛੋਟੇ ਉਦਯੋਗ ਬੰਦ ਹੋ ਸਕਦੇ ਹਨ ਅਤੇ 3.3 ਕਰੋੜ ਲੋਕਾਂ ਦੀ ਨੌਕਰੀ ਜਾ ਸਕਦੀ ਹੈ

ਫ਼ੋਟੋ
ਫ਼ੋਟੋ
author img

By

Published : Apr 6, 2020, 2:49 PM IST

Updated : Apr 6, 2020, 9:02 PM IST

ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਰੁਕ ਗਈ ਜਾਪਦੀ ਹੈ। ਵੱਡੇ-ਵੱਡੇ ਵਿਕਸਿਤ ਮੁਲਕਾਂ ਵਿੱਚ ਵੀ ਲੌਕਡਾਊਨ ਹੋ ਗਏ ਹਨ। ਹਜ਼ਾਰਾਂ ਲੋਕਾਂ ਦੀ ਜਾਨ ਲੈ ਚੁੱਕੇ ਕੋਰੋਨਾ ਨੇ ਲੋਕਾਂ ਦੇ ਨਾਲ-ਨਾਲ ਵਪਾਰ 'ਤੇ ਵੀ ਡੂੰਘਾ ਅਸਰ ਪਾਇਆ ਹੈ ਅਤੇ ਜੇਕਰ ਭਾਰਤ ਵਿੱਚ ਇਸੇ ਤਰ੍ਹਾਂ ਲੌਕਡਾਊਨ ਵਧ ਗਿਆ ਤਾਂ ਕਈ ਉਦਯੋਗਾਂ ਨੂੰ ਵੱਡੇ ਘਾਟੇ ਛੱਲਣੇ ਪੈਣਗੇ। ਭਾਰਤ 'ਚ ਸਭ ਤੋਂ ਵੱਧ ਰੁਜ਼ਗਾਰ ਦੇਣ ਵਾਲੇ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗ ਕੋਰੋਨਾ ਦੇ ਕਹਿਰ ਕਾਰਨ ਮੁਸੀਬਤ 'ਚ ਆਏ ਹੋਏ ਹਨ। ਲੌਕਡਾਊਨ ਕਾਰਨ ਹਾਲੇ ਇਹ ਬੰਦ ਪਏ ਹਨ, ਪਰ ਜੇ ਲੌਕਡਾਊਨ ਹੋਰ ਅੱਗੇ ਵੱਧਦਾ ਹੈ ਤਾਂ ਲਗਭਗ 1.7 ਕਰੋੜ ਛੋਟੇ ਉਦਯੋਗ ਪੈਸੇ ਦੀ ਘਾਟ ਕਾਰਨ ਹਮੇਸ਼ਾ ਲਈ ਬੰਦ ਹੋ ਸਕਦੇ ਹਨ।

ਗਲੋਬਲ ਅਲਾਇੰਸ ਫ਼ਾਰ ਮਾਸ ਇੰਟਰਪ੍ਰੀਨਿਊਰਸ਼ਿਪ (ਜੀਏਐਮਈ) ਦੇ ਚੇਅਰਮੈਨ ਰਵੀ ਵੈਂਕਟੇਸ਼ਨ ਦਾ ਕਹਿਣਾ ਹੈ ਕਿ ਜੇਕਰ ਦੇਸ਼ ਵਿੱਚ ਲੌਕਡਾਊਨ 4 ਤੋਂ 8 ਹਫ਼ਤੇ ਹੋਰ ਵੱਧਦਾ ਹੈ ਤਾਂ ਕੁੱਲ ਛੋਟੇ ਉਦਯੋਗ ਦਾ 25 ਫ਼ੀਸਦੀ ਮਤਲਬ ਲਗਭਗ 1.7 ਕਰੋੜ ਐਮਐਸਐਮਈ ਬੰਦ ਹੋ ਜਾਣਗੇ। ਦੱਸ ਦਈਏ ਕਿ ਦੇਸ਼ ਵਿੱਚ ਕੁੱਲ 6.9 ਕਰੋੜ ਐਮਐਸਐਮਈ ਹਨ।

ਇਹ ਵੀ ਪੜ੍ਹੋ: ਆਜ਼ਾਦੀ ਤੋਂ ਬਾਅਦ ਦੇ ਸਭ ਤੋਂ ਵੱਡੇ ਆਰਥਿਕ ਐਮਰਜੈਂਸੀ ਪੜਾਅ 'ਚ ਦੇਸ਼: ਰਘੂਰਾਮ ਰਾਜਨ

ਇੰਫੋਸਿਸ ਦੇ ਕੋ-ਚੇਅਰਮੈਨ ਅਤੇ ਬੈਂਕ ਆਫ਼ ਬੜੌਦਾ ਦੇ ਚੇਅਰਮੈਨ ਰਹੇ ਵੈਂਕਟੇਸ਼ਨ ਨੇ ਆਲ ਇੰਡੀਆ ਮੈਨੂਫੈਕਚਰਰ ਐਸੋਸੀਏਸ਼ਨ ਦੇ ਅੰਕੜਿਆਂ ਦੇ ਹਵਾਲੇ ਤੋਂ ਕਿਹਾ ਕਿ ਜੇਕਰ ਕੋਰੋਨਾ ਸੰਕਟ 4 ਤੋਂ 8 ਹਫ਼ਤਿਆਂ ਤੱਕ ਹੋਰ ਵੱਧ ਜਾਂਦਾ ਹੈ ਤਾਂ ਦੇਸ਼ ਦੇ 19 ਤੋਂ 43 ਫ਼ੀਸਦੀ ਐਮਐਸਐਮਈ ਹਮੇਸ਼ਾ ਲਈ ਭਾਰਤ ਦੇ ਨਕਸ਼ੇ ਤੋਂ ਗਾਇਬ ਹੋ ਜਾਣਗੇ।

ਦੱਸ ਦਈਏ ਕਿ ਵੈਂਕਟੇਸ਼ਨ ਦਾ ਕਹਿਣਾ ਹੈ ਕਿ ਲੌਕਡਾਊਨ ਦੇ ਵਧਣ ਨਾਲ ਹਰ ਸੈਕਟਰ ਵਿੱਚ ਰੁਜ਼ਗਾਰ ਦੀ ਛਾਂਟੀ ਵੀ ਹੋ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਹੋਣ ਨਾਲ ਹੋਟਲ ਅਤੇ ਪ੍ਰਚੂਨ ਖੇਤਰ ਵਿੱਚ 2.3 ਕਰੋੜ ਨੌਕਰੀਆਂ ਜਾ ਸਕਦੀਆਂ ਹਨ।

Last Updated : Apr 6, 2020, 9:02 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.