ਮੁੰਬਈ : ਮੁੰਬਈ ਦੀ ਇੱਕ ਖ਼ਾਸ ਅਦਾਲਤ ਨੇ ਯੈੱਸ ਬੈਂਕ ਘੁਟਾਲਾ ਮਾਮਲੇ ਵਿੱਚ ਡੀਐੱਚਐੱਫ਼ਐੱਲ ਦੇ ਪ੍ਰਚਾਰਕ ਕਪਿਲ ਵਧਾਵਨ ਅਤੇ ਉਨ੍ਹਾਂ ਦੇ ਭਰਾ ਧੀਰਜ ਵਧਾਵਨ ਦੀ ਹਿਰਾਸਤ ਦੀ ਮਿਆਦ ਸ਼ੁੱਕਰਵਾਰ ਨੂੰ 8 ਮਈ ਤੱਕ ਵਧਾ ਦਿੱਤੀ।
ਵਧਾਵਨ ਭਰਾ ਯੈੱਸ ਬੈਂਕ ਦੇ ਸਾਬਕਾ ਮੁੱਖ ਕਾਰਜ਼ਕਾਰੀ ਅਧਿਕਾਰੀ (ਸੀਈਓ) ਰਾਣਾ ਕਪੂਰ ਵਿਰੁੱਧ ਦਰਜ ਭ੍ਰਿਸ਼ਟਾਚਾਰ ਮਾਮਲੇ ਵਿੱਚ ਦੋਸ਼ੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅਦਾਲਤ ਨੇ ਇਸ ਤੋਂ ਪਹਿਲਾਂ ਕਪਿਲ ਅਤੇ ਆਰਕੇਡਬਲਿਊ ਡਿਵੈਲਪਰਜ਼ ਦੇ ਪ੍ਰਚਾਰਕ, ਉਨ੍ਹਾਂ ਦੇ ਭਰਾ ਧੀਰਜ ਨੂੰ ਮਾਮਲਿਆਂ ਵਿੱਚ ਪੁੱਛ-ਗਿੱਛ ਦੇ ਲਈ 1 ਮਈ ਤੱਕ ਸੀਬੀਆਈ ਦੀ ਹਿਰਾਸਤ ਵਿੱਚ ਭੇਜਿਆ ਸੀ। ਉਨ੍ਹਾਂ ਦੀ ਹਿਰਾਸਤ ਦੀ ਪਹਿਲਾਂ ਵਾਲੀ ਮਿਆਦ ਖ਼ਤਮ ਹੋਣ ਤੋਂ ਬਾਅਦ ਦੋਵਾਂ ਨੂੰ ਇੱਥੋਂ ਦੀ ਖ਼ਾਸ ਅਦਾਲਤ ਵਿੱਚ ਸ਼ੁੱਕਰਵਾਰ ਨੂੰ ਪੇਸ਼ ਕੀਤਾ ਗਿਆ।
ਵਧਾਵਨ ਭਰਾਵਾਂ ਨੂੰ ਮੁੰਬਈ ਦੇ ਕੋਲ ਸਥਿਤ ਹਿੱਲ ਸਟੇਸ਼ਨ, ਮਹਾਬਾਲੇਸ਼ਵਰ ਤੋਂ 26 ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਲਗਭਗ 50 ਦਿਨਾਂ ਪਹਿਲਾਂ ਉਨ੍ਹਾਂ ਵਿਰੁੱਧ ਕਈ ਕਰੋੜ ਦੇ ਘੁਟਾਲਾ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਹੋਰ ਦੋਸ਼ੀ ਯੈੱਸ ਬੈਂਕ ਦੇ ਸਾਬਕਾ ਸੀਈਓ ਅਤੇ ਸਹਿ-ਸੰਸਥਾਪਕ ਰਾਣਾ ਕਪੂਰ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਵਧਾਵਨ ਭਰਾਵਾਂ ਦੀ ਹਿਰਾਸਤ ਦੀ ਮਿਆਦ ਵਧਾਏ ਜਾਣ ਦਾ ਸ਼ੁੱਕਰਵਾਰ ਨੂੰ ਵਿਰੋਧ ਕੀਤਾ ਸੀ ਜਿਸ ਨਾਲ ਅਦਾਲਤ ਨੇ ਸਵੀਕਾਰ ਕਰ ਲਿਆ। ਸੀਬੀਆਈ ਨੇ ਉਨ੍ਹਾਂ ਦੀ ਹਿਰਾਸਤ ਵਧਾਏ ਜਾਣ ਦੇ ਵਿਰੋਧ ਦੇ ਪਿੱਛੇ ਦਲੀਲ ਦਿੱਤੀ ਕਿ ਉਸੇ ਵਧਾਵਨ ਭਰਾਵਾਂ ਅਤੇ ਕਪੂਰ ਦੇ ਵਿਚਕਾਰ ਗਹਿਰੀ ਸਾਜਿਸ਼ ਨੂੰ ਜਾਂਚਣ ਦੇ ਲਈ ਹੋਰ ਪੁੱਛਗਿੱਛ ਦੀ ਜ਼ਰੂਰਤ ਹਨ।
ਏਜੰਸੀ ਨੇ ਦੋਸ਼ ਲਾਏ ਹਨ ਕਿ ਵਧਾਵਨ ਭਰਾ 150 ਤੋਂ ਜ਼ਿਆਦਾ ਮੁਖੌਟਾ ਕੰਪਨੀਆਂ ਚਲਾ ਰਹੇ ਹਨ ਜਿਸ ਦੀ ਉਹ ਜਾਂਚ ਕਰਨਾ ਚਾਹੁੰਦੀ ਹੈ। ਏਜੰਸੀ ਨੇ ਕਿਹਾ ਕਿ ਇਸ ਤੋਂ ਇਲਾਵਾ ਰਾਣਾ ਕਪੂਰ ਅਤੇ ਉਨ੍ਹਾਂ ਦਾ ਪਰਿਵਾਰ ਕਈ ਕੰਪਨੀਆਂ ਚਲਾ ਰਹੇ ਹਨ ਅਤੇ ਉਸ ਨੂੰ ਇਹ ਜਾਂਚ ਕਰਨੀ ਹੈ ਕਿ ਕੀ ਵਧਾਵਨ ਭਰਾਵਾਂ ਦਾ ਇੰਨ੍ਹਾਂ ਕੰਪਨੀਆਂ ਤੋਂ ਕਿਸੇ ਪ੍ਰਕਾਰ ਦਾ ਕੋਈ ਲੈਣ-ਦੇਣ ਹਨ।
ਬਚਾਅ ਪੱਖ ਦੇ ਵਕੀਲ ਸੁਬੋਧ ਦੇਸਾਈ ਨੇ ਸੀਬੀਆਈ ਦੀ ਪਟੀਸ਼ਨ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਕਿ ਉਨ੍ਹਾਂ ਦੀ ਹਿਰਾਸਤ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਹਰ ਚੀਜ਼ ਰਿਕਾਰਡ ਵਿੱਚ ਹੈ। ਹਾਲਾਂਕਿ ਅਦਾਲਤ ਨੇ ਹਿਰਾਸਤ 8 ਮਈ ਤੱਕ ਵਧਾ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਵਧਾਵਨ ਭਰਾ ਸੀਬੀਆਈ ਦੀ ਉਸ ਪਹਿਲੂਆਂ ਵਿੱਚ ਦੋਸ਼ੀ ਪਾਏ ਗਏ ਹਨ ਜੋ ਕਪੂਰ ਅਤੇ ਹੋਰਾਂ ਵੱਲੋਂ ਪੈਸਿਆਂ ਦੀ ਠੱਗੀ ਕੀਤੇ ਜਾਣ ਨਾਲ ਜੁੜੀਆਂ ਹੋਈਆਂ ਹਨ।
ਏਸੰਜੀ ਨੇ ਦੋਸ਼ ਲਾਏ ਕਿ 62 ਸਾਲਾ ਕਪੂਰ ਨੇ ਯੈੱਸ ਬੈਂਕ ਦੇ ਰਾਹੀਂ ਡੀਐੱਚਐੱਫ਼ਐੱਲ ਨੂੰ ਵਿੱਤੀ ਮਦਦ ਦੇਣ ਦੇ ਨਾਂਅ ਉੱਤੇ ਵਾਧਵਨ ਭਰਾਵਾਂ ਦੇ ਨਾਲ ਮਿਲ ਕੇ ਸਾਜਿਸ਼ ਕੀਤੀ ਅਤੇ ਬਦਲੇ ਵਿੱਚ ਉਨ੍ਹਾਂ ਦੇ ਨਾਂਅ ਉੱਤੇ ਚੱਲ ਰਹੀਆਂ ਕੰਪਨੀਆਂ ਦੇ ਰਾਹੀਂ ਖ਼ੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਲਾਭ ਦਵਾਇਆ।
ਸੀਬੀਆਈ ਦੇ ਪਹਿਲੂਆਂ ਮੁਤਾਬਕ ਇਸ ਘੁਟਾਲੇ ਨੂੰ ਅਪ੍ਰੈਲ ਤੋਂ ਜੂਨ 2018 ਦੇ ਵਿਚਕਾਰ ਅੰਜਾਮ ਦੇਣਾ ਸ਼ੁਰੂ ਕੀਤਾ ਜਦ ਯੈੱਸ ਬੈਂਕ ਨੇ ਘੁਟਾਲਿਾਂ ਨਾਲ ਘਿਰੀ ਦੀਵਾਨ ਹਾਉਸਿੰਗ ਫ਼ਾਇਨਾਂਸ ਕਾਰੋਪਰੇਸ਼ਨ ਲਿਮਟਿਡ (DHFL) ਦੇ ਘੱਟ ਮਿਆਦ ਵਾਲੇ ਕਰਜ਼ਾ ਕਾਗਜ਼ਾਂ ਵਿੱਚ 3,700 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਇਸਦੇ ਬਦਲੇ ਵਿੱਚ ਵਧਾਵਨ ਭਰਾਵਾਂ ਨੇ ਕਥਿਤ ਤੌਰ ਉੱਤੇ 600 ਰੁਪਏ ਦੀ ਰਿਸ਼ਵਤ ਕਪੂਰ ਅਤੇ ਪਰਿਵਾਰਕ ਮੈਂਬਰਾਂ ਨੂੰ ਡੀਓਆਈਟੀ ਅਰਬਨ ਵੈਂਚਰਜ਼ (ਇੰਡੀਆ) ਲਿਮਟਿਡ ਨੂੰ ਕਰਜ਼ ਦੇ ਰੂਪ ਵਿੱਚ ਵਾਪਸ ਕੀਤੀ। ਇਹ ਕੰਪਨੀ ਕਪੂਰ ਦੀ ਪਤਨੀ ਅਤੇ ਬੇਟੀਆਂ ਦੇ ਨਾਂਅ ਉੱਤੇ ਹਨ।
ਸੀਬੀਆਈ ਤੋਂ ਇਲਾਵਾ ਯੈੱਸ ਬੈਂਕ ਘੁਟਾਲੇ ਮਾਮਲੇ ਵਿੱਚ ਵਧਾਵਨ ਭਰਾਵਾਂ ਤੋਂ ਡਾਇਰੈਕਟ੍ਰੇਟ ਜਨਰਲ (ਈਡੀ) ਵੀ ਪੁੱਛਗਿੱਛ ਕਰ ਰਹੀ ਹੈ। ਕੇਂਦਰੀ ਜਾਂਚ ਏਜੰਸੀ (ਸੀਬੀਆਈ) ਦੇ ਬੁਲਾਰੇ ਆਰ.ਕੇ ਗੌਰ ਨੇ ਦੋਵਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਿਹਾ ਕਿ ਕਪਿਲ ਅਤੇ ਧੀਰਜ ਵਧਾਵਨ ਜਾਂਚ ਦੀ ਸ਼ੁਰੂਆਤ ਤੋਂ ਫ਼ਰਾਰ ਸਨ ਅਤੇ ਇਸ ਵਿੱਚ ਸ਼ਾਮਲ ਹੋਣ ਤੋਂ ਬਚੇ ਰਹੇ ਸਨ।
ਪੀਟੀਆਈ-ਭਾਸ਼ਾ