ਨਵੀਂ ਦਿੱਲੀ: ਟੈਲੀਕਾਮ ਸੇਵਾ ਪ੍ਰਦਾਤਾ ਭਾਰਤੀ ਏਅਰਟੈਲ ਨੇ ਦੋ ਅਰਬ ਡਾਲਰ ਦੀ ਪੂੰਜੀ ਜੁਟਾਉਣ ਲਈ ਪਾਤਰ ਸੰਸਥਾਗਤ ਨਿਯੋਜਨ (ਕਿਊਆਈਪੀ) ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਵਿਦੇਸ਼ੀ ਕਰੰਸੀ ਕਨਵਰਟੇਬਲ ਬਾਂਡ (ਐੱਫਸੀਸੀਬੀ) ਦੀ ਪੇਸ਼ਕਸ਼ ਕਰਦਿਆਂ ਇੱਕ ਅਰਬ ਡਾਲਰ ਤੱਕ ਇਕੱਠੇ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ।
ਕੰਪਨੀ ਨੇ ਇਸ ਦੀ ਜਾਣਕਾਰੀ ਬੁੱਧਵਾਰ ਨੂੰ ਦਿੱਤੀ। ਕੰਪਨੀ ਨੇ ਬੀਐਸਸੀ ਨੂੰ ਦੱਸਿਆ ਕਿ ਨਿਰਦੇਸ਼ਕਾਂ ਦੀ ਵਿਸ਼ੇਸ਼ ਕਮੇਟੀ ਨੇ ਕਿਊਆਈਪੀ ਦੇ ਮੁੱਦੇ ਲਈ ਪ੍ਰਤੀ ਸ਼ੇਅਰ 452.09 ਰੁਪਏ ਪ੍ਰਤੀ ਸ਼ੇਅਰ ਦੀ ਆਧਾਰ ਦਰ ਨਿਰਧਾਰਤ ਕੀਤੀ ਹੈ।
ਪੂੰਜੀ ਵਧਾਉਣ ਲਈ ਵਿਸ਼ੇਸ਼ ਕਮੇਟੀ ਨੇ 8 ਜਨਵਰੀ ਨੂੰ ਹੋਈ ਇੱਕ ਮੀਟਿੰਗ ਵਿੱਚ ਕਿਊਆਈਪੀ ਦੇ ਅਧਾਰ ’ਤੇ ਇਕਵਿਟੀ ਸ਼ੇਅਰਾਂ ਦੇ ਜਾਰੀ ਕਰਨ ਨੂੰ ਪ੍ਰਵਾਨਗੀ ਦਿੱਤੀ ਸੀ। ਕਮੇਟੀ ਬੇਸ ਰੇਟ 'ਤੇ ਵੱਧ ਤੋਂ ਵੱਧ ਪੰਜ ਪ੍ਰਤੀਸ਼ਤ ਦੀ ਛੋਟ ਦੇ ਸਕਦੀ ਹੈ।
ਇਹ ਵੀ ਪੜ੍ਹੋ: ਅਡਾਣੀ ਪੋਰਟਸ ਖਰੀਦੇਗੀ ਕ੍ਰਿਸ਼ਨਪੱਟਨਮ ਪੋਰਟ ਕੰਪਨੀ ਦੀ 75 ਫੀਸਦੀ ਹਿੱਸੇਦਾਰੀ
ਕੰਪਨੀ ਨੇ ਕਿਹਾ ਕਿ ਐਫਸੀਸੀਬੀ ਲਈ ਬੇਸ ਰੇਟ ਵੀ 452.09 ਰੁਪਏ ਪ੍ਰਤੀ ਸ਼ੇਅਰ ਨਿਰਧਾਰਤ ਕੀਤਾ ਗਿਆ ਹੈ। ਕੰਪਨੀ ਦੇ ਸ਼ੇਅਰ ਧਾਰਕਾਂ ਨੇ ਪਹਿਲਾਂ ਹੀ ਕਿਊਆਈਪੀ ਅਤੇ ਐਫਸੀਸੀਬੀ ਦੋਵਾਂ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।