ਨਵੀਂ ਦਿੱਲੀ : ਵਾਹਨ ਵੇਚਦਾਰਾਂ ਦੇ ਸੰਗਠਨ ਫਾਡਾ ਨੇ ਬੀਐੱਸ-4 ਵਾਹਨਾਂ ਦੀ ਵਿਕਰੀ ਅਤੇ ਪੰਜੀਕਰਨ ਮਈ ਅੰਤ ਤੱਕ ਜਾਰੀ ਰੱਖਣ ਦੀ ਛੋਟ ਦੇ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਫਾਡਾ ਚਾਹੁੰਦਾ ਹੈ ਕਿ ਬੀਐੱਸ-4 ਪ੍ਰਦੂਸ਼ਨ ਨਿਯੰਤਰਣ ਮਾਨਕ ਵਾਲੇ ਵਾਹਨਾਂ ਦੇ ਬਚੇ ਸਟਾਕ ਨੂੰ ਵੇਚਣ ਦੇ ਲਈ ਕੁੱਝ ਹੋਰ ਸਮਾਂ ਮਿਲੇ।
ਐੱਮ.ਸੀ. ਮਹਿਤਾ ਬਨਾਮ ਭਾਰਤ ਸਰਕਾਰ ਤੇ ਹੋਰ ਦੇ ਮਾਮਲਿਆਂ ਵਿੱਚ ਉੱਚ ਅਦਾਲਤ ਨੇ ਦੇਸ਼ਭਰ ਵਿੱਚ ਬੀਐੱਸ-4 ਵਾਹਨਾਂ ਦੀ ਵਿਕਰੀ ਅਤੇ ਪੰਜੀਕਰਨ ਉੱਤੇ 1 ਅਪ੍ਰੈਲ 2020 ਤੋਂ ਬਾਅਦ ਰੋਕ ਲਾ ਦਿੱਤੀ ਹੈ। ਕਾਰਾਂ ਅਤੇ ਯਾਤਰੀ ਵਾਹਨਾਂ ਦੀ ਤੁਲਨਾ ਵਿੱਚ ਦੋਪਹੀਆਂ ਵਾਹਨਾਂ ਦੇ ਡੀਲਰਾਂ ਨੂੰ ਇੱਕ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਫ਼ੈਡਰੇਸ਼ਨ ਆਫ਼ ਆਟੋਮੋਬਾਈਲਜ਼ ਡੀਲਰਜ਼ ਐਸੋਸੀਏਸ਼ਨ (ਫਾਡਾ) ਦੇ ਉਪ-ਪ੍ਰਧਾਨ ਵਿੰਕੇਸ਼ ਗੁਲਾਟੀ ਨੇ ਈਟੀਵੀ ਭਾਰਤ ਨੂੰ ਕਿਹਾ ਕਿ ਦੇਸ਼ ਭਰ ਵਿੱਚ ਵੱਖ-ਵੱਖ ਵਾਹਨ ਡੀਲਰਾਂ ਦੇ ਕੋਲ 8.35 ਲੱਖ ਬੀਐੱਸ-4 ਦੋਪਹੀਆ ਵਾਹਨਾਂ ਦਾ ਸਟਾਕ ਬਚਿਆ ਹੋਇਆ ਹੈ। ਇਸ ਦਾ ਮੁੱਲ ਲਗਭਗ 4,600 ਕਰੋੜ ਰੁਪਏ ਦਾ ਹੈ। ਯਾਤਰੀ ਵਾਹਨ ਅਤੇ ਵਪਾਰਕ ਵਾਹਨਾਂ ਦੀ ਸ਼੍ਰੇਣੀ ਵਿੱਚ ਸਥਿਤੀ ਥੋੜੀ ਸਥਿਰ ਹੈ।
ਇਹ ਵੀ ਪੜ੍ਹੋ : ਕੋਵਿਡ-19: RBI ਲੈ ਸਕਦੀ ਹੈ ਵੱਡਾ ਫ਼ੈਸਲਾ, ਲੋਨ ਦੀ EMI 'ਤੇ ਵੀ ਪਵੇਗਾ ਅਸਰ
ਜਦ ਬੀਐੱਸ-4 ਵਾਹਨਾਂ ਨੂੰ ਬੀਐੱਸ-6 ਮਾਨਕਾਂ ਵਿੱਚ ਬਦਲਣ ਦੀ ਸੰਭਾਵਨਾ ਦੇ ਬਾਰੇ ਪੁੱਛਿਆ ਗਿਆ, ਤਾਂ ਵਿੰਕੇਸ਼ ਨੇ ਕਿਹਾ ਕਿ ਸਾਡੀ ਜਾਣਕਾਰੀ ਮੁਤਾਬਕ ਇਹ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਵਿੱਚ ਚਾਸੀ ਅਤੇ ਬਾਡੀ ਵਿੱਚ ਬਦਲਾਅ ਸ਼ਾਮਲ ਹਨ।
ਵਿੰਕੇਸ਼ ਨੇ ਕਿਹਾ ਕਿ ਬੀਐੱਸ-4 ਸਟਾਕ ਨੂੰ ਅਣ-ਵੇਚੇ ਕਰਨ ਦੇ ਲਈ 3 ਵਿਕਲਪਾਂ ਦੀ ਖ਼ੋਜ ਕੀਤੀ ਜਾ ਸਕਦੀ ਹੈ।
- ਵਾਹਨ ਨਿਰਮਾਤਾ ਸਟਾਕ ਨੂੰ ਖ਼ਤਮ ਕਰਨ ਦੇ ਲਈ ਭਾਰੀ ਛੋਟ ਦਾ ਸਮਰੱਥਨ ਦੇ ਸਕਦੇ ਹਨ।
- ਜੇ ਹੁਣ ਵੀ ਨਹੀਂ ਵੇਚਿਆ ਗਿਆ ਹੈ, ਤਾਂ ਉਨ੍ਹਾਂ ਨੂੰ ਵਾਹਨ ਵਾਪਸ ਲੈਣਾ ਚਾਹੀਦਾ ਅਤੇ ਬੀਐੱਸ-4 ਮਾਨਕਾਂ ਵਾਲੇ ਦੇਸ਼ਾਂ ਨੂੰ ਨਿਰਯਾਤ ਕਰਨਾ ਚਾਹੀਦਾ।
- ਆਖ਼ਰੀ ਉਪਾਅ ਦੇ ਰੂਪ ਵਿੱਚ ਡੀਲਰਾਂ ਨੂੰ ਆਪਣੇ ਨਾਂਅ ਉੱਤੇ ਵਾਹਨਾਂ ਨੂੰ ਪੰਜੀਕਰਨ ਕਰਨਾ ਹੋਵੇਗਾ ਅਤੇ ਪੁਰਾਣੇ ਦੇ ਰੂਪ ਵਿੱਚ ਵੇਚਣਾ ਹੋਵੇਗਾ।