ਨਵੀਂ ਦਿੱਲੀ: ਕੈਬ ਕੰਪਨੀ ਉਬਰ ਆਪਣੇ ਗ੍ਰਾਹਕਾਂ ਦੀ ਯਾਤਰਾ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ 3 ਨਵੇਂ ਸੁਰੱਖਿਆ ਫੀਚਰ ਲੈ ਕੇ ਆ ਰਹੀ ਹੈ। ਸੁਰੱਖਿਆ ਦੀਆਂ ਇਨ੍ਹਾਂ ਨਵੀਆਂ ਵਿਸ਼ੇਸ਼ਤਾਵਾਂ ਦੇ ਤਹਿਤ ਡਰਾਈਵਰ ਦੁਰਵਿਵਹਾਰ ਕਰਦਾ ਹੈ ਤਾਂ ਰਾਈਡਰ ਉਸ ਘਟਨਾ ਦੀ ਆਡੀਓ ਰਿਕਾਰਡਿੰਗ ਵੀ ਕਰ ਸਕਦਾ ਹੈ।
ਇਸ ਦੇ ਨਾਲ ਹੀ ਪਿੰਨ ਵੈਰੀਫਿਕੇਸ਼ਨ ਅਤੇ ਰਾਈਡ ਚੈੱਕ ਦੀ ਸਹੂਲਤ ਵੀ ਗ੍ਰਾਹਕਾਂ ਨੂੰ ਦਿੱਤੀ ਜਾਵੇਗੀ। ਪਾਇਲਟ ਪ੍ਰਾਜੈਕਟ ਦੇ ਤਹਿਤ ਕੋਲਕਾਤਾ ਅਤੇ ਹੋਰ ਸ਼ਹਿਰਾਂ ਵਿੱਚ ਪਿੰਨ ਵੈਰੀਫਿਕੇਸ਼ਨ ਅਤੇ ਰਾਈਡ ਜਾਂਚ ਸ਼ੁਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ: 31 ਜਨਵਰੀ ਤੋਂ ਸੰਸਦ ਦਾ ਬਜਟ ਇਜਲਾਸ, ਇੱਕ ਫਰਵਰੀ ਨੂੰ ਪੇਸ਼ ਹੋਵੇਗਾ ਆਮ ਬਜਟ
ਉਬਰ ਵੀ ਓਲਾ ਵਰਗੇ ਪਿੰਨ ਵੈਰੀਫਿਕੇਸ਼ਨ ਨੰਬਰ ਸਿਸਟਮ ਲੈ ਕੇ ਆ ਰਿਹਾ ਹੈ। ਇਸ ਨਾਲ ਰਾਈਡ ਸ਼ੁਰੂ ਹੋਣ 'ਤੇ ਇੱਕ ਪਿੱਨ ਤਿਆਰ ਹੋਵੇਗਾ। ਉਹ ਪਿੱਨ ਡਰਾਈਵਰ ਨੂੰ ਦੱਸਣ ਤੋਂ ਬਾਅਦ ਹੀ ਰਾਈਡ ਸ਼ੁਰੂ ਹੋ ਸਕਦੀ ਹੈ। ਡਰਾਈਵਰ ਇਸ ਨੂੰ ਮੈਨੂਅਲੀ ਐਪ ਵਿੱਚ ਵੀ ਪਾ ਸਕਦਾ ਹੈ।
ਉਬਰ ਦੇ ਤਿੰਨ ਨਵੇਂ ਸੇਫ਼ਟੀ ਫੀਚਰਜ਼
- ਓਟੀਪੀ (ਵਨ ਟਾਈਮ ਪਾਸਵਰਡ)
- ਰਾਈਡ ਆਡੀਓ ਰਿਕਾਰਡਿੰਗ
- ਉਬਰ ਅਸਿਸਟੈਂਸ