ETV Bharat / business

ਟਰੰਪ ਦਾ ਭਾਰਤ ਦੌਰਾ : ਵਪਾਰਕ ਸਮਝੌਤਾ ਹੋਵੇਗਾ ਜਾਂ ਨਹੀਂ ? - ਅਮਰੀਕਾ ਚੋਣਾਂ 2020

ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਾਲਡ ਟਰੰਪ 24 ਫ਼ਰਵਰੀ ਨੂੰ 2 ਦਿਨਾਂ ਦੀ ਯਾਤਰਾ ਦੇ ਲਈ ਭਾਰਤ ਆਉਣਗੇ। ਉਨ੍ਹਾਂ ਦੀ ਯਾਤਰਾ ਦੌਰਾਨ ਵਪਾਰ, ਰੱਖਿਆ ਅਤੇ ਪੁਲਾੜ ਸਮੇਤ ਕਈ ਖੇਤਰਾਂ ਵਿੱਚ 2-ਪੱਖੀ ਸਮਝੌਤੇ ਕੀਤੇ ਜਾਣ ਦੀ ਸੰਭਾਵਨਾ ਹੈ।

TRADE DEAL OR NO DEAL?
ਟਰੰਪ ਦਾ ਭਾਰਤ ਦੌਰਾ : ਵਪਾਰਕ ਸਮਝੌਤਾ ਹੋਵੇਗਾ ਜਾਂ ਨਹੀਂ ?
author img

By

Published : Feb 16, 2020, 5:19 PM IST

ਹੈਦਰਾਬਾਦ : ਭਾਰਤ ਅਮਰੀਕਾ ਦੇ ਰਾਸ਼ਟਰਪਤੀ ਦੀ ਮੇਜ਼ਬਾਨੀ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ। ਡੋਨਲਡ ਟਰੰਪ ਆਪਣੇ ਦੋ ਦਿਨਾਂ ਦੌਰੇ ’ਤੇ 24 ਫ਼ਰਵਰੀ ਨੂੰ ਭਾਰਤ ਪੁੱਜਣਗੇ। ਇਸ ਦੌਰੇ ਦੇ ਨਾਲ ਦੋਵਾਂ ਮੁਲਕਾਂ ਵਿਚਲੀ ਰਣਨੀਤਕ ਭਾਈਵਾਲਤਾ ਹੋਰ ਵੀ ਮਜ਼ਬੂਤ ਹੋਵੇਗੀ। ਵਪਾਰ, ਰੱਖਿਆ ਅਤੇ ਪੁਲਾੜ ਸਮੇਤ ਕਈ ਸਾਰੇ ਖੇਤਰਾਂ ਵਿੱਚ ਬਹੁਤ ਸਾਰੇ ਮਹੱਤਵਪੂਰਣ ਦੁਪੱਖੀ ਸਮਝੌਤੇ ਕੀਤੇ ਜਾਣ ਦੇ ਵੀ ਆਸਾਰ ਹਨ। ਇਸ ਦੌਰੇ ਦੇ ਮੱਦੇਨਜ਼ਰ, ਕਈ ਸਾਰੇ ਨੁਕਤੇ ਦੇਸ਼ ਦੇ ਕੋਨੇ-ਕੋਨੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਸਾਰੀਆਂ ਨਜ਼ਰਾਂ ਦੋਵਾਂ ਦੇਸ਼ਾਂ ਦਰਮਿਆਨ ਹੋਣ ਵਾਲੇ ਸੰਭਾਵੀ ਵਪਾਰਕ ਸੌਦਿਆਂ ਤੇ ਸਮਝੌਤਿਆਂ ’ਤੇ ਟਿੱਕੀਆਂ ਹੋਈਆਂ ਹਨ। ਕਿਆਸਰਾਈਆਂ ਹਨ ਕਿ ਇਸ ਦੌਰੇ ਦੇ ਦੌਰਾਨ ਭਾਰਤ–ਅਮਰੀਕਾ ਵਪਾਰ ਸਮਝੌਤਾ ਮੁਕੱਰਰ ਹੋ ਜਾਵੇਗਾ। ਟਰੰਪ ਦਾ ਇਹ ਕਹਿਣਾ ਹੈ ਕਿ ਜੇਕਰ ਇਹ ਇੱਕ ਸਹੀ ਸੌਦਾ ਸਾਬਿਤ ਹੁੰਦਾ ਹੈ ਤਾਂ ਉਸ ਦੇ ਆਇੰਦਾ ਦੌਰੇ ਦੌਰਾਨ, ਭਾਰਤ ਨਾਲ ਇਸ ਸਮਝੌਤੇ ਦੇ ਸਿਰੇ ਚੜਨ ਦੀ ਭਰਪੂਰ ਸੰਭਾਵਨਾ ਹੈ।

ਦੋਵਾਂ ਮੁਲਕਾਂ ਦੇ ਦਰਮਿਆਨ ਇਸ ਸਬੰਧੀ ਵਿਸਤ੍ਰਤ ਗੱਲਬਾਤ ਚੱਲ ਰਹੀ ਹੈ। ਭਾਰਤ ਦੀ ਮੰਗ ਹੈ ਕਿ ਸਟੀਲ ਅਤੇ ਅਲਮੀਨੀਅਮ ਉਤਪਾਦਾਂ ’ਤੇ ਲਾਏ ਭਾਰੇ ਮਹਿਸੂਲਾਂ ਨੂੰ ਹਟਾ ਦੇਵੇ ਅਤੇ ਇਸ ਦੇ ਨਾਲ ਹੀ Generalized System of Preferences (GSP) ਦੇ ਰਾਹੀਂ ਭਾਰਤ ਵਾਸਤੇ ਤਰਜੀਹੀ ਮਹਿਸੂਲ ਪ੍ਰਣਾਲੀ ਨੂੰ ਮੁੱੜ ਤੋਂ ਸ਼ੁਰੂ ਕਰੇ। ਭਾਰਤ, ਅਮਰੀਕੀ ਮੰਡੀ ਵਿੱਚ ਖੇਤੀਬਾੜੀ, ਵਾਹਨਾਂ ਅਤੇ ਇੰਜਨੀਅਰੀ ਉਤਪਾਦਾਂ ਵਿੱਚ ਆਪਣਾ ਹਿੱਸਾ ਵਧਾਏ ਜਾਣ ’ਤੇ ਬਜਿੱਦ ਹੈ। ਦੂਜੇ ਪਾਸੇ, ਅਮਰੀਕਾ ਵੀ ਆਪਣੇ ਡੇਅਰੀ ਉਤਪਾਦਾਂ ਅਤੇ ਚਕਿਤਸਾ ਉਪਕਰਣਾਂ ਦਾ ਭਾਰਤੀ ਮਾਰਕਿਟ ਵਿੱਚ ਹਿੱਸਾ ਵਧਾਏ ਜਾਣ ਦੀ ਮੰਗ ਕਰ ਰਿਹਾ ਹੈ, ਅਤੇ ਇਸ ਦੇ ਨਾਲ ਹੀ ਉਹ ਸੂਚਨਾ ਅਤੇ ਸੰਚਾਰ ਤਕਨੀਕ ਦੇ ਉਤਪਾਦਾਂ ’ਤੇ ਵੀ ਭਾਰਤ ਵੱਲੋਂ ਲਾਏ ਜਾਂਦੇ ਆਯਾਤ ਮਹਿਸੂਲਾਂ ਨੂੰ ਘਟਾਏ ਜਾਣ ਦੀ ਮੰਗ ਵੀ ਕਰ ਰਿਹਾ ਹੈ।

ਹਾਲ ਹੀ ਦੇ ਵਿੱਚ, ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਭਾਰਤ ਸਰਕਾਰ ਨੂੰ ਇੰਟਗਰੇਟਿਡ ਏਅਰ ਡਿਫ਼ੈਂਸ ਵੈਪਨ ਸਿਸਟਮ (Integrated Air Defense Weapon System [IADWS]) ਦੀ ਸੰਭਾਵਿਤ ਵਿਕਰੀ ਦੀ ਮੰਜ਼ੂਰੀ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਦੀ ਭਾਰਤ ਫ਼ੇਰੀ ਦੌਰਾਨ ਉਨ੍ਹਾਂ ਵੱਲੋਂ 186 ਕਰੋੜ ਡਾਲਰ ਦੀ ਕੀਮਤ ਵਾਲੇ ਇਸ ਸੌਦੇ ’ਤੇ ਦਸਤਖ਼ਤ ਕੀਤੇ ਜਾਣ ਦੇ ਆਸਾਰ ਹਣ। ਅਮਰੀਕੀ ਫ਼ਰਮ ਲੌਕਹੀਡ ਮਾਰਟਿਨ (Lockheed Martin) ਤੋਂ 24 ਬਹੁਮੰਤਵੀ ਐਮਐਚ 60 ਰੋਮਿਓ ਸੀਅਹੌਕ ਹੈਲੀਕਾਪਟਰਾਂ ਖਰੀਦੇ ਜਾਣ ਦੇ ਸਮਝੌਤੇ ਦੇ ਵੀ ਪੂਰ ਚੜਨ ਦੀ ਉਮੀਦ ਹੈ। ਇਸ ਸੌਦੀ ਦੀ ਕੀਮਤ 260 ਕਰੋੜ ਅਮਰੀਕੀ ਡਾਲਰ ਹੈ।

ਅਮਰੀਕਾ ਦੀ ਇੱਕ ਹੋਰ ਅਹਿਮ ਰੱਖਿਆ ਕੰਪਨੀ ਬੋਇੰਗ ਭਾਰਤੀ ਵਾਯੂ ਸੈਨਾ ਨੂੰ ਆਪਣੇ ਬਣਾਏ ਐਫ਼-15ਈਐਕਸ ਈਗਲ ਲੜਾਕੂ ਜਹਾਜ਼ ਵੇਚਣ ਦੀ ਵਿਉਂਤ ਬਣਾ ਰਹੀ ਹੈ। ਬੋਇੰਗ ਨੇ ਹਾਲ ਦੇ ਵਿੱਚ ਹੀ ਅਧਿਕਾਰੀਆਂ ਨੂੰ ਇਸ ਸਬੰਧ ਵਿੱਚ ਨਿਰਯਾਤ ਪਰਮਟ ਦਿੱਤੇ ਜਾਣ ਦੀ ਪ੍ਰਾਰਥਨਾ ਕੀਤੀ ਹੈ। ਰਾਸ਼ਟਰਪਤੀ ਟਰੰਪ ਦੀ ਇਸ ਫ਼ੇਰੀ ਦੌਰਾਨ ਇਸ ਸੌਦੇ ਦੇ ਬਾਰੇ ਗੱਲਬਾਤ ਹੋਣ ਦੀ ਵੀ ਸੰਭਾਵਨਾਂ ਹੈ।

ਅਮਰੀਕਾ ਦੀ ਸੰਸਦ, ਕਾਂਗਰਸ ਦੇ ਕਈ ਹਿੱਸਿਆਂ ਵੱਲੋਂ ਭਾਰਤ ਵੱਲੋਂ ਸੰਵਿਧਾਨ ਦੇ ਅਨੁਛੇਦ 370, ਜੋ ਕਿ ਜੰਮੂ-ਕਸ਼ਮੀਰ ਨੂੰ ਇੱਕ ਖਸੂਸੀ ਰੁਤਬਾ ਸੁਨਿਸ਼ਚਤ ਕਰਦੇ ਸੀ, ਦੇ ਹਟਾਏ ਜਾਣ ਦਾ ਵਿਰੋਧ ਕੀਤਾ ਗਿਆ ਹੈ। ਇਸ ਮਾਮਲੇ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਦੇ ਨਜ਼ਰੀਏ ਦੀ ਹੀ ਪ੍ਰੋੜਤਾ ਕੀਤੀ ਹੈ।

ਰਾਜਨੀਤਕ ਵਿਸ਼ਲੇਸ਼ਕ ਦਾ ਕਹਿਣਾ ਹੈ ਕਿ ਟਰੰਪ ਨੇ ਆਪਣੇ ਭਾਰਤ ਦਾ ਆਇੰਦਾ ਦੌਰਾ ਕਰਨ ਦੇ ਫ਼ੈਸਲੇ ਰਾਹੀਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਭਾਰਤ ਦੇ ਇਸ ਫ਼ੈਸਲੇ ਦਾ ਸਮਰਥਨ ਕਰਦਾ ਹੈ। ਟਰੰਪ ਨੇ ਪਹਿਲਾਂ ਇਸ ਗੱਲ ਦੀ ਘੋਸ਼ਨਾ ਕਰ ਦਿੱਤੀ ਸੀ ਕਿ ਉਹ ਕਸ਼ਮੀਰ ਮਸਲੇ ਦੇ ਸਬੰਧ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਸਾਲਸੀ ਕਰਨ ਨੂੰ ਤਿਆਰ ਹੈ। ਪਰ ਜਦੋਂ ਭਾਰਤ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਕਸ਼ਮੀਰ, ਭਾਰਤ ਤੇ ਪਾਕਿਸਤਾਨ ਦਾ ਆਪਸੀ ਮਾਮਲਾ ਹੈ ਤਾਂ ਉਸ ਤੋਂ ਬਾਅਦ ਟਰੰਪ ਨੇ ਇਸ ਵਿੱਚ ਕੋਈ ਵੀ ਦੱਖ਼ਲਅੰਦਾਜ਼ੀ ਨਹੀਂ ਕੀਤੀ। ਅਮਰੀਕਾ ਵਿੱਚ 2020 ਦੀਆਂ ਰਾਸ਼ਟਰਪਤੀ ਚੋਣਾਂ ਹੁਣ ਨਜ਼ਦੀਕ ਹੀ ਹਨ। ਟਰੰਪ ਇਸ ਦਫ਼ਾ ਵੀ ਰਾਸ਼ਟਰਪਤੀ ਚੋਣਾਂ ਦੀ ਦੌੜ ਵਿੱਚ ਹਿੱਸਾ ਲੈ ਰਹੇ ਹਨ।

ਵਿਸ਼ਲੇਸ਼ਕਾਂ ਦਾ ਇਹ ਸੋਚਣਾ ਤੇ ਮੰਨਣਾਂ ਹੈ ਕਿ ਟਰੰਪ ਭਾਰਤ ਦੇ ਆਪਣੇ ਇਸ ਦੌਰੇ ਨਾਲ ਭਾਰਤੀ-ਅਮਰੀਕਨਾਂ ਦੀਆਂ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਦੀ ਇਸ ਫ਼ੇਰੀ ਦੇ ਦੌਰਾਨ ਏਸ਼ੀਆ ਦੀ ਰਾਜਨੀਤੀ ’ਤੇ ਚਰਚਾ ਹੋਣ ਦੀ ਵੀ ਸੰਭਾਵਨਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.