ਵਾਸ਼ਿੰਗਟਨ: ਭਾਰਤ ਅਤੇ ਅਮਰੀਕਾ ਨੇ ਅਗਲੇ ਦਸ ਸਾਲਾਂ ਦੇ ਲਈ ਬੋਧਿਕ ਸੰਪਦਾ (ਆਈਪੀ) ਪ੍ਰੀਖਿਆ ਅਤੇ ਸੁਰੱਖਿਆ ’ਤੇ ਸਹਿਯੋਗ ਕਰਨ ਅਤੇ ਦੋਹਾਂ ਦੇਸ਼ਾਂ ਵਿਚਾਲੇ ਆਪੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸਹਿਮਤੀ-ਪੱਤਰ (ਐੱਮਓਯੂ) ’ਤੇ ਦਸਤਖ਼ਤ ਕੀਤੇ।
ਇੱਕ ਆਨ-ਲਾਈਨ ਬੈਠਕ ਦੌਰਾਨ ਐੱਮਓਯੂ ’ਤੇ ਅਮਰੀਕੀ ਪੈਂਟੇਟ ਅਤੇ ਟ੍ਰੇਡਮਾਰਮ ਵਿਭਾਗ (ਯੂਐੱਸਪੀਟੀਓ) ਦੇ ਵੱਲੋਂ ਆਦ੍ਰੇਈ (ਇੰਕੂ) ਅਤੇ ਭਾਰਤ ਦੇ ਉਦਯੋਗ ਅਤੇ ਆਂਤਰਿਕ ਵਪਾਰ ਪ੍ਰਚਾਰ ਵਿਭਾਗ (ਡੀਪੀਆਈਆਈਟੀ) ਦੇ ਚੈਅਰਮੈਨ ਗੁਰਪ੍ਰਸਾਦ ਮਹਾਂਪਾਤਰਾ ਨੇ ਹਸਤਾਖ਼ਰ ਕੀਤੇ।
ਇਸ ਸਬੰਧ ’ਚ ਭਾਰਤ ਅਤੇ ਅਮਰੀਕਾ ਵਿਚਾਲੇ ਹੋਇਆ ਸਮਝੌਤਾ ਨੌਂ ਸਾਲ ਪਹਿਲਾਂ ਖ਼ਤਮ ਹੋ ਗਿਆ ਸੀ। ਇੰਕੂ ਨੇ ਕਿਹਾ ਕਿ ਇਸ ਸਹਿਮਤੀ ਨਾਲ ਦੋਹਾਂ ਦੇਸ਼ਾਂ ਵਿਚਾਲੇ ਬੋਧਿਕ ਸੰਪਦਾ (ਆਈਪੀ) ਪ੍ਰਣਾਲੀਆਂ ਨੂੰ ਮਜ਼ਬੂਤੀ ਮਿਲੇਗੀ ਅਤੇ ਹੋਰ ਨਵੀਨਤਾ ਅਤੇ ਵਿਕਾਸਵਾਦੀ ਯੋਜਨਾਵਾਂ ਨੂੰ ਉਤਸ਼ਾਹ ਮਿਲੇਗਾ।
ਤਾਜ਼ਾ ਸਮਝੌਤਾ ਪੈਂਟੇਟ, ਟ੍ਰੇਡਮਾਰਕ, ਕਾਪੀਰਾਈਟ, ਭੂਗੋਲਿਕ ਸੰਕੇਤ ਅਤੇ ਉਦਯੋਗਿਕ ਡਿਜ਼ਾਇਨ ਦੇ ਖੇਤਰ ’ਚ ਆਈਪੀ ਅਧਿਕਾਰਾਂ ਨੂੰ ਹਾਸਲ ਕਰਨ, ਉਪਯੋਗ ਕਰਨ ਅਤੇ ਲਾਗੂ ਕਰਨ ਨਾਲ ਸਬੰਧਿਤ ਨਿਯਮਾਂ ਨੂੰ ਅਗਲੇ 10 ਸਾਲਾਂ ਤੱਕ ਪ੍ਰਭਾਵਿਤ ਕਰੇਗਾ।