ਸੂਰਤ: ਗੁਜਰਾਤ ਦੇ ਸੂਰਤ ਵਿੱਚ ਸ਼ੁੱਕਰਵਾਰ ਦੇਰ ਰਾਤ ਦਿਹਾੜੀ ਮਜ਼ਦੂਰਾਂ ਅਤੇ ਲੇਬਰ ਵਾਲਿਆਂ ਨੇ ਜੰਮ੍ਹ ਕੇ ਹੰਗਾਮਾ ਕੀਤਾ। ਇਹ ਹੰਗਾਮਾ ਸ਼ਹਿਰ ਦੇ 2 ਲੋਕਾਂ ਵਿੱਚ ਕੀਤਾ ਗਿਆ। ਡਾਇਮੰਡ ਬੁਰਸ ਵਿੱਚ ਨਿਰਮਾਣ ਲੇਬਰ ਅਤੇ ਲਸਕਾਨਾ ਵਿੱਚ ਕੱਪੜਾ ਉਦਯੋਗ ਨਾਲ ਜੁੜੇ ਲੋਕ ਸੜਕਾਂ ਉੱਤੇ ਉੱਤਰੇ। ਇੰਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਲੌਕਡਾਊਨ ਦੇ ਕਾਰਨ ਗੁ਼ਜ਼ਾਰਾ ਮੁਸ਼ਕਿਲ ਹੋ ਗਿਆ ਹੈ, ਇਸ ਲਈ ਜਾਂ ਤਾਂ ਕੰਮ ਸ਼ੁਰੂ ਕਰਵਾਇਆ ਜਾਵੇ ਜਾਂ ਏਨ੍ਹਾਂ ਨੂੰ ਘਰਾਂ ਨੂੰ ਜਾਣ ਦਿੱਤਾ ਜਾਵੇ।
ਉੱਤਰ ਪ੍ਰਦੇਸ਼, ਫ਼ਤਿਹਪੁਰ ਦੇ ਰਹਿਣ ਵਾਲੇ ਨੀਰਜ਼ ਕੁਮਾਰ ਸੂਰਤ ਵਿੱਚ ਸਾੜੀ ਉੱਤੇ ਕਢਾਈ ਦਾ ਕੰਮ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਡੇਢ ਮਹੀਨੇ ਤੋਂ ਕੰਮ ਬੰਦ ਹੈ। ਸਾਰੇ ਲੋਕ ਬੇਚੈਨ ਹਨ। ਸਾਰਿਆਂ ਦੇ ਕੋਲ ਜਮ੍ਹਾ ਪੂੰਜੀ ਵੀ ਖ਼ਤਮ ਹੋ ਚੁੱਕੀ ਹੈ।
ਮਕਾਨ ਮਾਲਕ ਘਰਾਂ ਨੂੰ ਵਾਪਸ ਜਾਣ ਦਾ ਦਬਾਅ ਬਣਾ ਰਹੇ ਹਨ। ਨਾ ਤਾਂ ਸਰਕਾਰ ਵੱਲੋਂ ਅਤੇ ਨਾ ਹੀ ਸਮਾਜਿਕ ਸੰਗਠਨਾਂ ਵੱਲੋਂ ਕੋਈ ਮਦਦ ਹਾਲੇ ਤੱਕ ਪਹੁੰਚੀ ਹੈ। ਦੇਰ ਰਾਤ ਜੋ ਲੇਬਰ ਦਾ ਪ੍ਰਦਰਸ਼ਨ ਹੋਇਆ ਸੀ ਉਹ ਸਿਰਫ਼ ਭੋਜਨ ਦੀ ਮੰਗ ਅਤੇ ਆਪਣੇ-ਆਪਣੇ ਪਿੰਡਾਂ ਨੂੰ ਵਾਪਸ ਜਾਣ ਦੇ ਲਈ ਕੀਤਾ ਗਿਆ ਸੀ।
ਨੀਰਜ ਨੇ ਕਿਹਾ ਕਿ 15 ਦਿਨ ਪਹਿਲਾਂ ਸਰਕਾਰ ਵੱਲੋਂ ਇੱਕ ਅਧਿਕਾਰੀ ਆਇਆ ਸੀ ਅਤੇ ਨਾਂਅ ਲਿਖ ਕੇ ਚਲਾ ਗਿਆ। ਹਾਲੇ ਤੱਕ ਰਾਹਤ ਦੇ ਨਾਂਅ ਉੱਤੇ ਕੁੱਝ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੁਕਾਨਾਂ ਵਿੱਚ ਜੋ ਸਮਾਨ ਉਪਲੱਭਧ ਹਨ, ਉਹ ਕਾਫ਼ੀ ਉੱਚੀਆਂ ਕੀਮਤਾਂ ਉੱਤੇ ਮਿਲ ਰਿਹਾ ਹੈ। ਸਰਕਾਰ ਸਾਡੀ ਸੁੱਧ ਨਹੀਂ ਲੈ ਰਹੀ ਹੈ।
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਪ੍ਰਦਰਸ਼ਨਕਾਰੀਆਂ ਨੇ ਸਬਜ਼ੀ ਦੀ ਰੇਹੜੀ ਅਤੇ ਟਾਇਰਾਂ ਵਿੱਚ ਅੱਗ ਲਾ ਦਿੱਤੀ ਗਈ ਸੀ। ਇਸ ਦੌਰਾਨ ਐਂਬੁਲੈਂਸ ਵਿੱਚ ਵੀ ਤੋੜਫ਼ੋੜ ਵੀ ਕੀਤੀ ਗਈ ਅਤੇ ਰਾਹਗੀਰ ਦੀ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ।
(ਆਈਏਐੱਨਐੱਸ)