ਨਵੀਂ ਦਿੱਲ : ਨਵੇਂ ਸਾਲ ਦੀ ਸ਼ੁਰੂਆਤ ਹੁੰਦੇ ਸਾਰ ਹੀ ਕਈ ਨਿਯਮਾਂ ਬਦਲ ਦਿੱਤੇ ਜਾਣਗੇ। ਬੈਕਿੰਗ ਸੈਕਟਰ ਤੋਂ ਲੈ ਕੇ ਆਟੋ ਸੈਕਟਰ ਤੱਕ, ਵਿੱਚ ਕਈ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲਣਗੇ।
ਜੀ ਹਾਂ ਜਿੱਥੇ ਇੱਕ ਪਾਸੇ ਐੱਨਈਐੱਫ਼ਟੀ ਰਾਹੀਂ ਪੈਸੇ ਭੇਜਣ ਉੱਤੇ ਲੱਗਣ ਵਾਲੀ ਫ਼ੀਸ ਤੋਂ ਲੋਕਾਂ ਨੂੰ ਰਾਹਤ ਮਿਲੇਗੀ, ਉੱਥੇ ਹੀ ਦੂਸਰੇ ਪਾਸੇ ਆਟੋ ਸੈਕਟਰ ਵਿੱਚ ਮਹਿੰਗਾਈ ਦੀ ਮਾਰ ਝੱਲਣੀ ਪੈ ਸਕਦੀ ਹੈ।
ਜਾਣਕਾਰੀ ਮੁਤਾਬਕ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਈਬੀਆਰ ਦਰਾਂ ਵਿੱਚ ਕਮੀ ਕਰ ਕੇ ਮਕਾਨ ਦੇ ਲੋਨਾਂ ਨੂੰ ਸਸਤਾ ਕਰ ਦਿੱਤਾ ਗਿਆ ਹੈ, ਉੱਥੇ ਹੀ ਐੱਸਬੀਆਈ ਦੇ ਏਟੀਐੱਮ ਤੋਂ 10 ਹਜ਼ਾਰ ਜਾਂ ਉਸ ਤੋਂ ਜ਼ਿਆਦਾ ਕੈਸ਼ ਕੱਢਵਾਉਣ ਲਈ ਗਾਹਕਾਂ ਨੂੰ ਓਟੀਪੀ ਦੀ ਲੋੜ ਹੋਵੇਗੀ।
ਕੇਂਦਰ ਸਰਕਾਰ ਵੱਲੋਂ ਟੈਕਸ ਨਾਲ ਜੁੜੇ ਮਾਮਲਿਆਂ ਦੇ ਨਿਪਟਾਰੇ ਲਈ ਚੱਲ ਰਹੇ ਸਭ ਦਾ ਵਿਸ਼ਵਾਸ ਯੋਜਨਾ 1 ਜਨਵਰੀ ਦੋਂ ਬੰਦ ਹੋ ਰਹੀ ਹੈ, ਉੱਥੇ ਹੀ ਉਮੀਦ ਕੀਤੀ ਜਾ ਰਹੀ ਹੈ ਕਿ 2020 ਤੋਂ ਸਰਕਾਰ ਸਾਰੇ ਸੁਨਆਰਿਆਂ ਲਈ ਹਾਲ-ਮਾਰਕਿੰਗ ਦੀ ਵਿਵਸਥਾ ਜ਼ਰੂਰੀ ਕਰ ਸਕਦੀ ਹੈ।
NEFT ਦੇ ਚਾਰਜਾਂ ਤੋਂ ਆਜ਼ਾਦੀ
ਭਾਰਤੀ ਰਿਜ਼ਰਵ ਬੈਂਕ ਦੇ ਹੁਕਮਾਂ ਮੁਤਾਬਕ 1 ਜਨਵਰੀ 2020 ਤੋਂ NEFT ਰਾਹੀਂ ਪੈਸੇ ਭੇਜਣ ਲਈ ਗਾਹਕਾਂ ਨੂੰ ਹੁਣ ਕੋਈ ਵੀ ਫ਼ੀਸ ਨਹੀਂ ਦੇਣੀ ਪਵੇਗੀ। ਆਰਬੀਆਈ ਵੱਲੋਂ ਡਿਜੀਟਲ ਰਿਟੇਲ ਪੇਮੈਂਟ ਨੂੰ ਮੋਹਰੀ ਕਰਨ ਲਈ ਇਹ ਕਦਮ ਚੁੱਕੇ ਗਏ ਹੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਆਰਬੀਆਈ ਪਹਿਲਾਂ ਬੈਂਕਾਂ ਤੋਂ ਐਨਈਐਫਟੀ ਰਾਹੀਂ ਪੈਸੇ ਭੇਜਣ ਲਈ ਫ਼ੀਸ ਲੈਂਦਾ ਸੀ, ਪਰ ਜੁਲਾਈ 2019 ਵਿੱਚ ਉਸ ਨੇ ਬੈਂਕਾਂ ਤੋਂ ਇਹ ਫ਼ੀਸ ਵਸੂਲਣੀ ਬੰਦ ਕਰ ਦਿੱਤੀ ਸੀ।
ਮਕਾਨ ਲੋਨ ਵੀ ਹੋਵੇਗਾ ਸਸਤਾ
ਭਾਰਤੀ ਸਟੇਟ ਬੈਂਕ ਨੇ 1 ਜਨਵਰੀ 2020 ਤੋਂ ਈਬੀਆਰ ਨੂੰ ਘੱਟ ਕਰਨ ਦਾ ਫ਼ੈਸਲਾ ਲਿਆ ਹੈ। ਜਿਸ ਨਾਲ ਆਮ ਲੋਕਾਂ ਲਈ ਮਕਾਨ ਲੋਨ ਸਸਤਾ ਹੋ ਜਾਵੇਗਾ। ਐੱਸਬੀਆਈ ਦੀ ਪਹਿਲਾਂ 8.05 ਫ਼ੀਸਦੀ ਈਬੀਆਈ ਦਰ ਸੀ ਜਿਸ ਨੂੰ ਘਟਾ ਕੇ ਐੱਸਬੀਆਈ ਨੇ ਜਨਵਰੀ 2020 ਤੋਂ 7.8 ਫ਼ੀਸਦੀ ਕਰ ਦਿੱਤਾ ਹੈ।
ਮੈਗਨੈਟਿਕ ਸਟ੍ਰਾਇਪ ਵਾਲੇ ਕਾਰਡ ਹੀ ਕਰਨਗੇ ਕੰਮ
ਜਨਵਰੀ 2020 ਤੋਂ ਸਟੇਟ ਬੈਂਕ ਆਫ਼ ਇੰਡੀਆ ਦੇ ਬਿਨਾ ਮੈਗਨੈਟਿਕ ਸਟ੍ਰਾਇਪ ਵਾਲੇ ਕਾਰਡ ਕੰਮ ਕਰਨਾ ਬੰਦ ਕਰ ਦੇਣਗੇ, ਜਿਹੜੇ ਗਾਹਕਾਂ ਨੇ ਹੁਣ ਤੱਕ ਇਸ ਨੂੰ ਨਹੀਂ ਬਦਲਿਆਂ ਉਨ੍ਹਾਂ ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਐੱਸਬੀਆਈ ਵੱਲੋਂ ਇੱਕ ਬਿਆਨ ਜਾਰੀ ਕਰ ਕੇ ਕਿਹਾ ਗਿਆ ਸੀ ਕਿ ਮੈਗਨੈਟਿਕ ਸਟ੍ਰਾਇਪ ਵਾਲੇ ਕਾਰਡ ਗਰੰਟੀ ਆਥੈਂਸਿਟੀ, ਆਨਲਾਇਨ ਪੇਮੈਂਟ ਦੇ ਲਈ ਪਹਿਲਾਂ ਤੋਂ ਜ਼ਿਆਦਾ ਸੁਰੱਖਿਅਤ ਹਨ।
SBI ਤੋਂ ਕੈਸ਼ ਕਢਵਾਉਣ ਲਈ ਓਟੀਪੀ ਜ਼ਰੂਰੀ
ਚੜ੍ਹਦੇ ਸਾਲ ਤੋਂ ਸਟੇਟ ਬੈਂਕ ਆਫ਼ ਇੰਡੀਆ ਆਪਣੇ ਏਟੀਐੱਮ ਤੋਂ ਕੈਸ਼ ਕਢਵਾਉਣ ਦੇ ਤਰੀਕਿਆਂ ਵਿੱਚ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਹੁਣ ਰਾਤ 8 ਵਜੇ ਤੋਂ ਸਵੇਰੇ 8 ਵਜੇ ਤੱਕ ਏਟੀਐੱਮ ਤੋਂ ਕੈਸ਼ ਲੈਣ ਲਈ ਆਪਣੇ ਬੈਂਕ ਨਾਲ ਰਜਿਸਟਰਡ ਮੋਬਾਇਲ ਨੰਬਰ ਉੱਤੇ ਆਇਆ ਓਟੀਪੀ ਭਰਣਾ ਹੋਵੇਗਾ। ਇਹ ਨਿਯਮ 10 ਹਜ਼ਾਰ ਜਾਂ ਜ਼ਿਆਦਾ ਰਾਸ਼ੀ ਲੈਣ ਲਈ ਜ਼ਰੂਰੀ ਹੋਵੇਗਾ।
ਕਾਰਾਂ ਅਤੇ ਮੋਟਰਸਾਇਕਲਾਂ ਦੀਆਂ ਕੀਮਤਾਂ ਵੱਧਣਗੀਆਂ
ਦੇਸ਼ ਦੇ ਜ਼ਿਆਦਾਤਰ ਕਾਰਾਂ ਅਤੇ ਮੋਟਰਸਾਈਕਲ ਬਣਾਉਣ ਵਾਲੀਆਂ ਕੰਪਨੀਆਂ ਨੇ ਆਉਣ ਵਾਲੇ ਸਾਲਾਂ ਵਿੱਚ ਇੰਨ੍ਹਾਂ ਦੀਆਂ ਕੀਮਤਾਂ ਵਧਾਉਣ ਦਾ ਫ਼ੈਸਲਾ ਕੀਤਾ ਹੈ। ਜਿਸ ਨਾਲ ਆਉਣ ਵਾਲੇ ਸਾਲਾਂ ਵਿੱਚ ਇਸ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਜਾਣਕਾਰੀ ਮੁਤਾਬਕ 31 ਮਾਰਚ 2020 ਤੋਂ ਬਾਅਦ ਸਿਰਫ਼ ਬੀਐੱਸ-6 ਮਾਨਕ ਵਾਲੀਆਂ ਗੱਡੀਆਂ ਹੀ ਵਿਕਣਗੀਆਂ।