ਮੁੰਬਈ: ਇਕੁਇਟੀ ਬੈਂਚਮਾਰਕ ਬੀਐਸਈ ਸੈਂਸੈਕਸ ਮੰਗਲਵਾਰ ਨੂੰ ਸ਼ੁਰੂਆਤੀ ਸੈਸ਼ਨ 'ਚ 200 ਅੰਕਾਂ ਦਾ ਉਛਾਲ ਵੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਵੱਡੀਆਂ ਕੰਪਨੀਆਂ ਜਿਵੇਂ ਕਿ ਆਰ.ਆਈ.ਐਲ. ,ਇਨਫੋਸਿਸ, ਟੀਸੀਐਸ ਅਤੇ ਮਾਰੂਤੀ ਨੂੰ ਘਰੇਲੂ ਅਤੇ ਗਲੋਬਲ ਪਧੱਰ 'ਤੇ ਲਾਭ ਮਿਲੇਗਾ।
ਬੀਐਸਈ ਸੈਂਸੈਕਸ 'ਚ ਮੰਗਲਵਾਰ ਨੂੰ 200 ਅੰਕਾਂ ਦਾ ਉਛਾਲ ਵੇਖਣ ਨੂੰ ਮਿਲ ਰਿਹਾ ਹੈ। 39,306.37 ਅੰਕਾਂ ਨੂੰ ਛੋਣ ਤੋਂ ਬਾਅਦ ਇਹ ਵੱਧ ਕੇ 39,142.74 ਅੰਕ ਤੱਕ ਪਹੁੰਚ ਕੇ ਸਥਿਰ ਹੋ ਗਿਆ ਹੈ, ਜੱਦ ਕਿ ਨਿਫਟੀ 11,613.60 'ਤੇ ਪੰਹੁਚ ਗਿਆ।
ਵਪਾਰੀਆਂ ਨੇ ਕਿਹਾ ਕਿ ਮਜਬੂਤ ਵਿਦੇਸ਼ੀ ਫੰਡ ਇੱਥੇ ਬਾਜ਼ਾਰ ਦੇ ਮੂਡ ਨੂੰ ਵੀ ਪ੍ਰਭਾਵਤ ਕਰਦੇ ਹਨ। ਬਾਜ਼ਾਰ ਦੀ ਉਮੀਦਾ ਦੇ ਵਿਰੁੱਧ ਵਿਦੇਸ਼ਾਂ ਤੋਂ ਵਾਧੂ ਫ਼ੰਡ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,075.41 ਅੰਕ ਚੜ੍ਹ ਕੇ 39,090.03 ਅੰਕ 'ਤੇ ਪਹੁੰਚ ਗਿਆ ਸੀ।