ਨਵੀਂ ਦਿੱਲੀ: ਸੁਪਰੀਮ ਕੋਰਟ ਵਿੱਚ ਵਿਜੇ ਮਾਲਿਆ ਮਾਮਲੇ ਨਾਲ ਸਬੰਧਤ ਇੱਕ ਦਸਤਾਵੇਜ਼ ਸੁਪਰੀਮ ਕੋਰਟ ਦੀ ਫਾਈਲਾਂ ਵਿੱਚੋਂ ਗਾਇਬ ਹੋ ਗਿਆ ਹੈ। ਜਸਟਿਸ ਯੂ ਯੂ ਲਲਿਤ ਤੇ ਅਸ਼ੋਕ ਭੂਸ਼ਣ ਦੇ ਬੈਂਚ ਨੇ ਸੁਣਵਾਈ 20 ਅਗਸਤ ਤੱਕ ਮੁਲਤਵੀ ਕਰ ਦਿੱਤੀ ਹੈ।
ਇਹ 14 ਜੁਲਾਈ 2017 ਨੂੰ ਫ਼ੈਸਲੇ ਦੇ ਖ਼ਿਲਾਫ਼ ਮਾਲਿਆ ਵੱਲੋਂ ਮੁੜ ਵਿਚਾਰ ਲਈ ਦਾਇਰ ਕੀਤੀ ਪਟੀਸ਼ਨ 'ਤੇ ਸੁਣਵਾਈ ਹੋ ਰਹੀ ਸੀ, ਜਿਸ ਵਿੱਚ ਉਸ ਨੂੰ ਵਾਰ-ਵਾਰ ਹਦਾਇਤਾਂ ਦੇ ਬਾਵਜੂਦ ਬੈਂਕਾਂ ਨੂੰ 9,000 ਕਰੋੜ ਰੁਪਏ ਦੀ ਅਦਾਇਗੀ ਨਾ ਕਰਨ ਤੇ ਅਪਮਾਨ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਹਾਲਾਂਕਿ ਉਸ ਨੇ ਆਪਣੇ ਬੱਚਿਆਂ ਨੂੰ 4 ਕਰੋੜ ਡਾਲਰ ਟਰਾਂਸਫਰ ਕੀਤਾ ਸੀ।
ਬੈਂਚ ਇੱਕ ਦਖ਼ਲ ਦੀ ਅਰਜ਼ੀ 'ਤੇ ਜਵਾਬਾਂ ਦੀ ਭਾਲ ਕਰ ਰਿਹਾ ਸੀ ਅਤੇ ਜਿਸ ਸਮੇਂ ਪਤਾ ਲੱਗਿਆ ਕਿ ਮਾਮਲੇ ਦੇ ਕਾਗਜ਼ਾਤ ਗਾਇਬ ਹੋ ਗਏ ਹਨ।
ਕੇਸ ਵਿੱਚ ਸ਼ਾਮਲ ਧਿਰਾਂ ਨੇ ਨਵੀਆਂ ਕਾਪੀਆਂ ਦਾਖ਼ਲ ਕਰਨ ਲਈ ਹੋਰ ਸਮਾਂ ਮੰਗਿਆ ਹੈ।
19 ਜੂਨ ਨੂੰ ਸੁਪਰੀਮ ਕੋਰਟ ਨੇ ਪਿਛਲੇ 3 ਸਾਲਾਂ ਤੋਂ ਸੂਚੀਬੱਧ ਬੈਕਾਂ ਨੂੰ 9 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਨਾ ਅਦਾ ਕਰਨ ਦੇ ਮਾਮਲੇ ਵਿੱਚ ਮਈ 2017 ਦੀ ਸਜ਼ਾ ਦੇ ਖ਼ਿਲਾਫ਼ ਮਾਲਿਆ ਦੀ ਅਪੀਲ ਬਾਰੇ ਆਪਣੀ ਰਜਿਸਟਰੀ ਤੋਂ ਸਪੱਸ਼ਟੀਕਰਨ ਮੰਗਿਆ ਸੀ।
ਮਈ 2017 ਵਿੱਚ ਉੱਚ ਅਦਾਲਤ ਨੇ ਉਸ ਨੁੰ ਆਪਣੇ ਬੱਚਿਆਂ ਨੂੰ 4 ਕਰੋੜ ਡਾਲਰ ਟਰਾਂਸਫ਼ਰ ਕਰਨ ਦੇ ਲਈ ਅਦਾਲਤ ਦਾ ਅਪਮਾਨ ਕਰਨ ਦਾ ਦੋਸ਼ੀ ਠਹਿਰਾਇਆ ਤੇ ਉਸੇ ਸਜ਼ਾ 'ਤੇ ਬਹਿਸ ਕਰਨ ਦੇ ਲਈ 10 ਜੁਲਾਈ ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ ਸੀ।