ਨਵੀਂ ਦਿੱਲੀ: ਅੱਜ ਲਗਾਤਾਰ ਚੌਥੇ ਦਿਨ ਸਰਕਾਰੀ ਤੇਲ ਕੰਪਨੀਆਂ ਵੱਲੋਂ ਦੇਸ਼ ਭਰ ਦੇ ਲੋਕਾਂ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤੋਂ ਰਾਹਤ ਮਿਲੀ ਹੈ। ਇਹ ਲਗਾਤਾਰ ਚੌਥਾ ਦਿਨ ਹੈ, ਜਦੋਂ ਕਿ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿਚ ਕੋਈ ਵਾਧਾ ਨਹੀਂ ਹੋਇਆ ਹੈ।
ਇਸ ਤੋਂ ਪਹਿਲਾਂ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਜੂਨ ਵਿਚ ਲਗਾਤਾਰ 21ਦਿਨ ਵਧੀਆਂ ਸਨ। ਹਾਲਾਂਕਿ, ਉਸ ਸਮੇਂ ਅੰਤਰਰਾਸ਼ਟਰੀ ਤੇਲ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਲਗਭਗ ਨਰਮ ਸੀ। ਅੱਜ ਤੋਂ 4 ਦਿਨ ਪਹਿਲਾਂ ਭਾਵ ਪਿਛਲੇ ਸੋਮਵਾਰ ਨੂੰ ਜਿੱਥੇ ਡੀਜ਼ਲ 13 ਪੈਸੇ ਮਹਿੰਗਾ ਹੋ ਗਿਆ ਸੀ, ਉਥੇ ਹੀ ਪੈਟਰੋਲ ਦੀ ਕੀਮਤ ਵਿੱਚ 5 ਪੈਸੇ ਦਾ ਵਾਧਾ ਹੋਇਆ ਸੀ।
ਅੱਜ ਦਿੱਲੀ ਵਿਚ ਪੈਟਰੋਲ ਦੀ ਕੀਮਤ 80.43 ਰੁਪਏ ਤੇ ਡੀਜ਼ਲ ਵੀ 80.53 ਰੁਪਏ ਦੇ ਪੱਧਰ 'ਤੇ ਟਿਕਿਆ ਹੋਇਆ ਹੈ। ਮੁੰਬਈ ਵਿੱਚ ਪੈਟਰੋਲ 87.19 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 78.83 ਰੁਪਏ ਪ੍ਰਤੀ ਲੀਟਰ, ਬੈਂਗਲੂਰੂ ਵਿੱਚ ਪੈਟਰੋਲ 83.04 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 76.58 ਰੁਪਏ ਪ੍ਰਤੀ ਲੀਟਰ, ਲਖਨਊ ਵਿੱਚ ਪੈਟਰੋਲ 80.98 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 72.49 ਰੁਪਏ ਪ੍ਰਤੀ ਲੀਟਰ ਹਨ।
ਪੰਜਾਬ ਦੀ ਗੱਲ ਕਰੀਏ ਤਾਂ ਪੈਟਰੋਲ 76.92 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 73.17 ਰੁਪਏ ਪ੍ਰਤੀ ਲੀਟਰ ਹੈ। ਚੰਡੀਗੜ੍ਹ ਵਿੱਚ ਪੈਟਰੋਲ 77.41 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 71.98 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।