ETV Bharat / business

ਆਰਬੀਆਈ ਦੀ ਫਾਰੈਕਸ ਬਾਲਟੀ 'ਚ ਸੋਨੇ ਦੀ ਮਾਤਰਾ ਵਧੀ

ਪਿਛਲੇ ਇੱਕ ਦਹਾਕੇ ਵਿੱਚ ਫਾਰੈਕਸ ਰਿਜ਼ਰਵ ਬਾਸਕਿਟ ਵਿੱਚ ਸੋਨੇ ਦੀ ਹਿੱਸੇਦਾਰੀ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। 3 ਜਨਵਰੀ 2020 ਤੱਕ ਸੋਨੇ ਦਾ ਸ਼ੇਅਰ ਕੁੱਲ ਵਿਦੇਸ਼ੀ ਮੁਦਰਾ ਭੰਡਾਰ ਵਿੱਚ 6.08 ਫ਼ੀਸਦੀ ਯਾਨਿ ਕਿ 28.05 ਅਰਬ ਡਾਲਰ ਹੋ ਗਿਆ।

rbis liking for yellow metal rising
ਆਰਬੀਆਈ ਦੀ ਫਾਰੈਕਸ ਬਾਲਟੀ 'ਚ ਸੋਨੇ ਦੀ ਮਾਤਰਾ ਵਧੀ
author img

By

Published : Jan 11, 2020, 9:06 AM IST

ਹੈਦਰਾਬਾਦ: ਭਾਰਤੀ ਰਿਜ਼ਰਵ ਬੈਂਕ ਸੋਨੇ ਵਿੱਚ ਜ਼ਿਆਦਾ ਨਿਵੇਸ਼ ਕਰ ਰਿਹਾ ਹੈ। ਸਰਕਾਰੀ ਅੰਕੜਿਆਂ ਮੁਤਾਬਕ 3 ਜਨਵਰੀ, 2020 ਤੱਕ ਕੇਂਦਰੀ ਬੈਂਕ ਦਾ ਸੋਨੇ ਦਾ ਭੰਡਾਰ 66.6 ਕਰੋੜ ਡਾਲਰ ਤੋਂ ਵੱਧ ਕੇ 28.05 ਅਰਬ ਡਾਲਰ ਹੋ ਗਿਆ।

ਪਿਛਲੇ ਇੱਕ ਦਹਾਕੇ ਵਿੱਚ ਫ਼ਾਰੈਕਸ ਰਿਜ਼ਰਵ ਬਾਸਕਿਟ ਵਿੱਚ ਸੋਨੇ ਦੀ ਹਿੱਸੇਦਾਰੀ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਦੱਸ ਦਈਏ ਕਿ 2 ਅਕਤੂਬਰ 2009 ਤੱਕ ਆਰਬੀਆਈ ਦੇ ਕੋਲ ਕੁੱਲ ਵਿਦੇਸ਼ੀ ਮੁਦਰਾ ਭੰਡਾਰ ਵਿੱਚ 3.67 ਫ਼ੀਸਦੀ ਜਾਂ 10.31 ਅਰਬ ਡਾਲਰ ਦਾ ਸੋਨਾ ਸੀ। ਜਦਕਿ 3 ਜਨਵਰੀ 2020 ਤੱਕ ਸੋਨੇ ਦਾ ਸ਼ੇਅਰ ਕੁੱਲ ਵਿਦੇਸ਼ੀ ਮੁਦਰਾ ਭੰਡਾਰ ਵਿੱਚ 6.08 ਫ਼ੀਸਦੀ ਜਾਂ 28.05 ਅਰਬ ਡਾਲਰ ਹੋ ਗਿਆ।

ਸੋਨੇ ਤੋਂ ਇਲਾਵਾ ਆਰਬੀਆਈ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਵਿਦੇਸ਼ੀ ਮੁਦਰਾ ਸੰਪਤੀਆਂ, ਅੰਤਰ-ਰਾਸ਼ਟਰੀ ਮੁਦਰਾ ਫ਼ੰਡ (ਆਈਐੱਮਐੱਫ਼) ਦੇ ਨਾਲ ਖ਼ਾਸ ਕਢਵਾਉਣ ਦਾ ਅਧਿਕਾਰ ਅਤੇ ਆਈਐੱਮਐੱਪ਼ ਦੇ ਨਾਲ ਰਾਖ਼ਵੀਂ ਸਥਿਤੀ ਸ਼ਾਮਲ ਹੈ।

ਦੱਸ ਦਈਏ ਕਿ ਦੇਸ਼ ਦਾ ਵਿਦੇਸੀ ਮੁਦਰਾ ਭੰਡਾਰ 3 ਜਨਵਰੀ ਨੂੰ ਖ਼ਤਮ ਹਫ਼ਤੇ ਵਿੱਚ 3.689 ਅਰਬ ਡਾਲਰ ਤੋਂ ਵੱਧ ਕੇ 461.157 ਅਰਬ ਡਾਲਰ ਦੀ ਰਿਕਾਰਡ ਉਚਾਈ ਉੱਤੇ ਪਹੁੰਚ ਗਈ।
ਇਸ ਨਾਲ ਪਿਛਲੇ ਹਫ਼ਤੇ ਵਿੱਚ ਵਿਦੇਸ਼ੀ ਮੁਦਰਾ ਭੰਡਾਰ 2.52 ਅਰਬ ਡਾਲਰ ਤੋਂ ਵੱਧ ਕੇ 454.948 ਅਰਬ ਡਾਲਰ ਹੋ ਗਿਆ ਸੀ। ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਸਮੀਖਿਆ ਅਧੀਨ ਹਫ਼ਤੇ ਵਿੱਚ ਵਿਦੇਸ਼ੀ ਮੁਦਰਾ ਜਾਇਦਾਦਾਂ ਵਿੱਚ ਵਾਧੇ ਕਾਰਨ ਵਿਦੇਸ਼ੀ ਮੁਦਰਾ ਭੰਡਾਰ ਵਧਿਆ ਹੈ।

ਵਿਦੇਸ਼ੀ ਮੁਦਰਾ ਭੰਡਾਰੀ 3.013 ਅਰਬ ਡਾਲਰ ਤੋਂ ਵੱਧ ਕੇ 427.949 ਅਰਬ ਡਾਲਰ ਹੋ ਗਈ। ਇਸ ਦੌਰਾਨ ਸੋਨੇ ਦਾ ਭੰਡਾਰ ਵੀ 66.6 ਕਰੋੜ ਡਾਲਰ ਤੋਂ ਵੱਧ ਕੇ 28.058 ਅਰਬ ਡਾਲਰ ਹੋ ਗਿਆ।

ਸਮੀਖਿਆ ਹਫ਼ਤੇ ਦੌਰਾਨ ਅੰਤਰ-ਰਾਸ਼ਟਰੀ ਮੁਦਰਾ ਫ਼ੰਡ ਵਿੱਚ ਖ਼ਾਸ ਕਢਵਾਉਣ ਦੇ ਅਧਿਕਾਰ 70 ਲੱਖ ਡਾਲਰ ਦੇ ਵਾਧੇ ਦੇ ਨਾਲ 1.447 ਅਰਬ ਡਾਲਰ ਹੋ ਗਿਆ, ਜਦਕਿ ਆਈਐੱਮਐੱਫ਼ ਵਿੱਚ ਰਾਖ਼ਵਾਂ ਫ਼ੰਡ 30 ਲੱਖ ਡਾਲਰ ਤੋਂ ਵੱਧ ਕੇ 3.703 ਅਰਬ ਡਾਲਰ ਹੋ ਗਿਆ।

Intro:Body:

RBI on gold

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.