ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ 5ਵੇਂ ਦਿਨ ਵੀ ਗਿਰਵਾਟ ਜਾਰੀ ਹੈ। ਤੇਲ ਵਪਾਰਕ ਕੰਪਨੀਆਂ ਨੇ ਸੋਮਵਾਰ ਨੂੰ ਪੈਟਰੋਲ 56 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 49 ਪੈਸੇ ਪ੍ਰਤੀ ਲੀਟਰ ਕਟੌਤੀ ਕੀਤੀ ਹੈ।
ਇੰਡੀਅਨ ਆਇਲ ਦੀ ਵੈਬਸਾਇਟ ਮੁਤਾਬਕ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨੱਈ ਵਿੱਚ ਪੈਟਰੋਲ ਦੀਆਂ ਕੀਮਤਾਂ ਲੜੀਵਾਰ: 73.04 ਰੁਪਏ, 75.71 ਰੁਪਏ, 78.69 ਰੁਪਏ ਅਤੇ 75.89 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਇਸੇ ਤਰ੍ਹਾਂ ,ਚਾਰਾਂ ਮਹਾਂਨਗਰਾਂ ਵਿੱਚ ਡੀਜ਼ਲ ਦੀ ਕੀਮਤ 'ਚ ਵੀ ਰਾਹਤ ਮਿਲੀ ਹੈ। ਕੀਤੇ ਗਏ ਬਦਲਾਅ ਮੁਤਾਬਕ ਡੀਜ਼ਲ ਦੀਆਂ ਕੀਮਤਾਂ ਲੜੀਵਾਰ: 66.09 ਰੁਪਏ, 68.46 ਰੁਪਏ, 69.27 ਰੁਪਏ ਅਤੇ 69.81 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਦੂਜੇ ਪਾਸੇ ਅੰਤਰ ਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਬੈਂਚਮਾਰਕ ਕੱਚਾ ਤੇਲ ਬ੍ਰੇਂਟ ਕ੍ਰਰੂਡ ਦਾ ਭਾਵ ਘੱਟ ਕੇ 56 ਡਾਲਰ ਪ੍ਰਤੀ ਬੈਰਲ ਹੇਠਾਂ ਆ ਗਿਆ ਹੈ। ਇਸ ਤੋਂ ਬਾਅਦ ਆਗਮੀ ਦਿਨਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਰਾਹਤ ਮਿਲਣ ਦੀ ਸੰਭਾਵਨਾ ਹੈ।