ਨਵੀਂ ਦਿੱਲੀ : ਅਖ਼ੀਰ ਔਖੇ ਵੇਲ੍ਹੇ ਭਰਾ ਹੀ ਭਰਾ ਦੇ ਕੰਮ ਆਇਆ। ਔਖੇ ਸਮੇਂ ਵਿੱਚ ਵੱਡੇ ਭਾਈ ਮੁਕੇਸ਼ ਅੰਬਾਨੀ ਨੇ ਛੋਟੇ ਭਰਾ ਅਨਿਲ ਅੰਬਾਨੀ ਨੂੰ ਸਹਾਰਾ ਦਿੱਤਾ ਅਤੇ ਐਰਿਕਸਨ ਦੇ 550 ਕਰੋੜ ਰੁਪਏ ਦਾ ਬਕਾਏ ਦੇ ਭੁਗਤਾਨ ਵਿੱਚ ਸਹਾਇਤਾ ਕੀਤੀ। ਇਸ ਤੋਂ ਪਹਿਲਾ ਅੰਬਾਨੀ 'ਤੇ ਜੇਲ੍ਹ ਜਾਉਣ ਦਾ ਸੰਕਟ ਆਇਆ ਸੀ ਉਹ ਵੀ ਟਲ ਗਿਆ।
ਅਨਿਲ ਅੰਬਾਨੀ ਨੇ ਸਹੀ ਮੌਕੇ 'ਤੇ ਮਦਦ ਕਰਨ ਲਈ ਵੱਡੇ ਭਾਈ ਮੁਕੇਸ਼ ਅਤੇ ਭਾਬੀ ਨੀਤਾ ਦਾ ਧੰਨਵਾਦ ਕੀਤਾ ਅਤੇ ਸ਼ੁਕਰਗੁਜ਼ਾਰ ਹਾਂ।
ਅਸਲ ਵਿੱਚ ਇਹ ਮਾਮਲਾ ਅਨਿਲ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ 'ਤੇ ਦੂਰ ਸੰਚਾਰ ਯੰਤਰ ਬਣਾਉਣ ਵਾਲੀ ਸਵੀਡਨ ਕੰਪਨੀ ਐਰਿਕਸਨ ਦੇ ਲਗਭਗ 550 ਕਰੋੜ ਰੁਪਏ ਦੇ ਬਕਾਏ ਦੇ ਨਿਪਟਾਰੇ ਨਾਲ ਸਬੰਧਿਤ ਹੈ। ਹਾਈ ਕੋਰਟ ਦੇ ਹੁਕਮਾਂ ਮੁਤਾਬਕ ਅਨਿਲ ਨੂੰ ਮੰਗਲਵਾਰ ਤੱਕ ਐਰਿਕਸਨ ਦੇ ਬਕਾਏ ਨੂੰ ਵਾਪਸ ਮੋੜਨਾ ਪੈਂਦਾ ਨਹੀਂ ਤਾਂ ਉਸ ਨੂੰ ਅਦਾਲਤ ਦੀ ਮਾਨਹਾਨੀ ਦੇ ਮਾਮਲੇ ਵਿੱਚ ਜੇਲ੍ਹ ਜਾਣਾ ਪੈਂਦਾ।
ਫ਼ਿਲਹਾਲ ਆਰ ਕਾਮ ਨੇ ਸੋਮਵਾਰ ਨੂੰ ਤੈਅ ਸਮਾਂ ਸੀਮਾ ਦੇ ਖ਼ਤਮ ਹੋਣ ਤੋਂ ਇੱਕ ਦਿਨ ਪਹਿਲਾ ਹੀ ਐਰਿਕੇਸ਼ਨ ਨੂੰ 550 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ।