ਨਵੀਂ ਦਿੱਲੀ : ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟ੍ਰਾਈ) ਨੇ ਸੰਕੇਤ ਦਿੱਤੇ ਹਨ ਕਿ ਉਹ ਕਾਲ ਅਤੇ ਡਾਟਾ ਲਈ ਨਿਊਨਤਮ ਟੈਰਿਫ਼ ਤੈਅ ਕਰਨ ਦੀ ਇੰਡਸਟਰੀ ਦੀ ਮੰਗ ਉੱਤੇ ਵਿਚਾਰ ਕਰ ਸਕਦਾ ਹੈ। ਇਸ ਨਾਲ ਟੈਲੀਕਾਮ ਸੈਕਟਰ ਦੀ ਸਥਿਰਤਾ ਨਿਸ਼ਚਿਤ ਹੋ ਸਕੇਗੀ।
ਟੈਲੀਕਾਮ ਰੈਗੂਲੇਟਰ ਪਹਿਲਾਂ ਨਿਊਨਤਮ ਟੈਰਿਫ਼ ਜਾਂ ਫੀਸ ਸੀਮਾ ਤੈਅ ਕਰਨ ਲਈ ਦਖ਼ਲ ਤੋਂ ਇਨਕਾਰ ਕਰਦਾ ਰਿਹਾ ਹੈ। ਟ੍ਰਾਈ ਜੇ ਨਿਊਨਤਮ ਟੈਰਿਫ਼ ਤੈਅ ਕਰਦਾ ਹੈ ਤਾਂ ਇਸ ਦਾ ਮਤਲਬ ਹੋਵੇਗਾ ਕਿ ਉਹ ਕੋਈ ਟੈਲੀਕਾਮ ਕੰਪਨੀ ਪੂਰੀ ਤਰ੍ਹਾਂ ਮੁਫ਼ਤ ਕਾਲ-ਡਾਟਾ ਨਹੀਂ ਦੇ ਸਕੇਗੀ, ਜਿਸ ਤਰ੍ਹਾਂ ਜੀਏ ਨੇ ਸ਼ੁਰੂਆਤੀ ਦੌਰਾ ਵਿੱਚ ਕੀਤਾ ਸੀ।
ਟ੍ਰਾਈ ਦੇ ਰੁਖ ਵਿੱਚ ਬਦਲਾਅ ਭਾਰਤੀ ਏਅਰਟੈੱਲ ਦੇ ਮੁਖੀ ਸੁਨੀਲ ਮਿੱਤਲ ਵੱਲੋਂ ਬੁੱਧਵਾਰ ਨੂੰ ਟੈਲੀਕਾਮ ਸਕੱਤਰ ਨਾਲ ਮੁਲਾਕਾਤ ਤੋਂ ਬਾਅਦ ਆਇਆ ਹੈ। ਮਿੱਤਲ ਨੇ ਟੈਲੀਕਾਮ ਸਕੱਤਰ ਨੂੰ ਡਾਟਾ ਲਈ ਨਿਊਨਤਮ ਸੀਮਾ ਜਾਂ ਡਾਟਾ ਰੇਟ ਤੈਅ ਕਰਨ ਦੀ ਮੰਗ ਕੀਤੀ ਹੈ।
ਟ੍ਰਾਈ ਦੇ ਚੇਅਰਮੈਨ ਆਰਐੱਸ ਸ਼ਰਮਾ ਨੇ ਇੱਕ ਪ੍ਰੋਗਰਾਮ ਵਿੱਚ ਕਿਹਾ ਕਿ ਟੈਲੀਕਾਮ ਚਾਰਜ ਪਿਛਲੇ 16 ਸਾਲ ਤੋਂ ਸਖ਼ਤ ਸਥਿਤੀਆਂ ਵਿੱਚ ਵੀ ਨਿਯੰਤਰਣ ਵਿੱਚ ਰਹੇ ਹਨ ਅਤੇ ਇਹ ਵਧੀਆ ਤਰੀਕੇ ਨਾਲ ਕੰਮ ਕਰਦੇ ਰਹੇ ਹਨ ਅਤੇ ਹੁਣ ਰੈਗੂਲੇਟਰੀ ਇੰਡਸਟਰੀ ਟੈਰਿਫ਼ ਤੈਅ ਕਰਨ ਦੀ ਮੰਗ ਉੱਤੇ ਗੌਰ ਕਰ ਰਿਹਾ ਹੈ।
ਮੁਕੇਸ਼ ਅੰਬਾਨੀ ਦੀ ਰਿਲਾਇੰਸ ਜੀਓ ਵੱਲੋਂ ਮੁਫ਼ਤ ਵੁਆਇਸ ਕਾਲਿੰਗ ਅਤੇ ਡਾਟਾ ਦੀ ਪੇਸ਼ਕਸ਼ ਨਾਲ ਟੈਲੀਕਾਮ ਸੈਕਟਰ ਵਿੱਚ ਕਾਫ਼ੀ ਅਫ਼ਰਾ-ਤਫ਼ਰੀ ਰਹੀ। ਉਸ ਤੋਂ ਬਾਅਦ ਹੋਰ ਕੰਪਨੀਆਂ ਨੂੰ ਵੀ ਟੈਰਿਫ਼ ਦਰਾਂ ਘੱਟ ਕਰਨੀਆਂ ਪਈਆਂ।
ਸ਼ਰਮਾ ਨੇ ਕਿਹਾ ਕਿ ਟੈਲੀਕਾਮ ਨੇ ਹਾਲ ਹੀ ਵਿੱਚ ਇਕੱਠਿਆ ਲਿਖਿਆ ਹੈ ਕਿ ਅਸੀਂ ਉਨ੍ਹਾਂ ਦਾ ਰੈਗੂਲੇਸ਼ਨ ਕਰੀਏ। ਇਹ ਪਹਿਲੀ ਵਾਰ ਹੈ। ਪਹਿਲਾ 2012 ਵਿੱਚ ਮੈਨੂੰ ਯਾਦ ਹੈ ਕਿ ਉਨ੍ਹਾਂ ਟੈਰਿਫ਼ ਦੇ ਰੈਗੂਲੇਸ਼ਨ ਦੇ ਟ੍ਰਾਈ ਦੀ ਕੋਸ਼ਿਸ਼ ਦਾ ਸਖ਼ਤ ਵਿਰੋਧ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਟੈਰਿਫ਼ ਦਰਾਂ ਉਨ੍ਹਾਂ ਲਈ ਛੱਡ ਦੇਣੀਆਂ ਚਾਹੀਦੀਆਂ ਹਨ।
ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਨੇ 24 ਅਕਤੂਬਰ ਟੈਲੀਕਾਮ ਕੰਪਨੀਆਂ ਦੇ ਅਡਜਸਟਡ ਗ੍ਰਾਸ ਰੈਵਿਨਿਊ (ਏਜੀਆਰ) ਬਕਾਏ ਦੀ ਗਿਣਤੀ ਵਿੱਚ ਨਾਨ ਟੈਲੀਕਾਮ ਰੈਵਿਨਿਊ ਨੂੰ ਵੀ ਸ਼ਾਮਲ ਕਰਨ ਦੀ ਸਰਕਾਰ ਦੇ ਕਦਮ ਨੂੰ ਉੱਚਿਤ ਦੱਸੇ ਜਾਣ ਤੋਂ ਬਾਅਦ ਇਹ ਪ੍ਰਸਤਾਵ ਫ਼ਿਰ ਤੋਂ ਆਇਆ ਹੈ। ਇਸ ਫ਼ੈਸਲ ਤੋਂ ਬਾਅਦ ਭਾਰਤੀ ਏਅਰਟੈੱਲ, ਵੋਡਾਫ਼ੋਨ-ਆਇਡੀਆ ਅਤੇ ਹੋਰ ਦੂਰਸੰਚਾਰ ਕੰਪਨੀਆਂ ਨੂੰ ਪਿਛਲੇ ਬਕਾਏ ਦਾ 1.47 ਲੱਖ ਕਰੋੜ ਰੁਪਏ ਅਦਾ ਕਰਨੇ ਹਨ।