ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਫ਼ੈਲਾਅ ਨੂੰ ਰੋਕਣ ਦੇ ਲਈ ਕੀਤੇ ਗਏ 21 ਦਿਨਾਂ ਦੇ ਦੇਸ਼-ਵਿਆਪੀ ਬੰਦ ਦਾ ਅਰਥ-ਵਿਵਸਥਾ ਉੱਤੇ ਗਹਿਰਾ ਪ੍ਰਭਾਵ ਹੋਵੇਗਾ। ਭਾਰਤੀ ਉਦਯੋਗ ਸੰਘ (ਸੀਆਈਆਈ) ਇੱਕ ਸਰਵੇ ਦੇ ਹਵਾਲੇ ਦੇ ਨਾਲ ਭਾਰੀ ਗਿਣਤੀ ਵਿੱਚ ਲੋਕਾਂ ਦੀ ਨੌਕਰੀ ਜਾਣ ਦਾ ਅੰਦੇਸ਼ਾ ਲਾਇਆ ਹੈ।
ਸੀਆਈਆਈ ਦੇ ਲਗਭਗ 200 ਮੁੱਖ ਕਾਰਜ਼ਕਾਰੀ ਅਧਿਕਾਰੀਆਂ ਦੇ ਵਿਚਕਾਰ ਕੀਤੇ ਗਏ ਆਨਲਾਇਨ ਸਰਵੇ 'ਸੀਆਈਆਈ ਸੀਈਓ ਸਨੈਪ ਪੋਲ' ਮੁਤਾਬਕ ਮੰਗ ਵਿੱਚ ਕਮੀ ਨਾਲ ਜ਼ਿਆਦਾਤਰ ਕੰਪਨੀਆਂ ਦੀ ਆਮਦਨ ਡਿਗੀ ਹੈ। ਇਸ ਨਾਲ ਲਗਭਗ 52 ਫ਼ੀਸਦੀ ਨੌਕਰੀਆਂ ਜਾਣ ਦਾ ਸਕਦੀ ਹੈ।
ਸਰਵੇ ਮੁਤਾਬਕ ਚਾਲੂ ਤਿਮਾਹੀ (ਅਪ੍ਰੈਲ-ਜੂਨ) ਅਤੇ ਪਿਛਲੀ ਤਿਮਾਹੀ (ਜਨਵਰੀ-ਮਾਰਚ) ਦੌਰਾਨ ਜ਼ਿਆਦਾਤਰ ਕੰਪਨੀਆਂ ਦੀ ਆਮਦਨ ਵਿੱਚ 10 ਫ਼ੀਸਦੀ ਤੋਂ ਜ਼ਿਆਦਾ ਦੀ ਕਮੀ ਆਉਣ ਦਾ ਸ਼ੱਕ ਹੈ ਅਤੇ ਇਸ ਨਾਲ ਉਨ੍ਹਾਂ ਦਾ ਲਾਭ ਦੋਵੇਂ ਤਿਮਾਹੀਆਂ ਵਿੱਚ 5 ਫ਼ੀਸਦ ਤੋਂ ਜ਼ਿਆਦਾ ਡਿੱਗ ਸਕਦੇ ਹਨ।
ਸੀਆਈਆਈ ਨੇ ਕਿਹਾ ਕਿ ਘਰੇਲੂ ਕੰਪਨੀਆਂ ਆਮਦਨ ਅਤੇ ਲਾਭ ਦੋਵਾਂ ਵਿੱਚ ਇਸ ਤੇਜ਼ ਗਿਰਾਵਟ ਦਾ ਅਸਰ ਦੇਸ਼ ਦੇ ਆਰਥਿਕ ਵਾਧਾ ਦਰ ਉੱਤੇ ਵੀ ਪਵੇਗਾ। ਰੁਜ਼ਗਾਰ ਦੇ ਪੱਧਰ ਉੱਤੇ ਇਸ ਨਾਲ ਸਬੰਧਿਕ ਖੇਤਰਾਂ ਵਿੱਚ 52 ਫ਼ੀਸਦੀ ਤੱਕ ਨੌਕਰੀਆਂ ਘੱਟ ਹੋ ਸਕਦੀਆਂ ਹਨ।
ਸਰਵੇ ਮੁਤਾਬਕ ਲਾਕਡਾਊਨ ਖ਼ਤਮ ਹੋਣ ਤੋਂ ਬਾਅਦ 47 ਫ਼ੀਸਦੀ ਕੰਪਨੀਆਂ ਵਿੱਚ 15 ਫ਼ੀਸਦੀ ਨਾਲ ਘੱਟ ਨੌਕਰੀਆਂ ਜਾਣ ਦੀ ਸੰਭਾਵਨਾ ਹੈ। ਉੱਥੇ ਹੀ 32 ਫ਼ੀਸਦੀ ਕੰਪਨੀਆਂ ਵਿੱਚ ਨੌਕਰੀਆਂ ਜਾਣ ਦੀ ਦਰ 15 ਤੋਂ 30 ਫ਼ੀਸਦੀ ਹੋਵੇਗੀ।